ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਮੁੰਬਈ ਨੇ ਕੋਲਕਾਤਾ ਨੂੰ 9 ਵਿਕੇਟਾਂ ਨਾਲ ਹਰਾਇਆ

​​​​​​​IPL 2019: ਕੋਲਕਾਤਾ ਨੇ ਮੁੰਬਈ ਨੂੰ ਦਿੱਤਾ 134 ਦੌੜਾਂ ਦਾ ਟੀਚਾ

ਇੰਡੀਅਨ ਪ੍ਰੀਮੀਅਰ ਲੀਗ (IPL) 2019 ਦਾ 56ਵਾਂ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਕੋਲਕਾਤਾ ਨਾਈਟ ਰਾਈਡਰਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਮੁੰਬਈ ਇੰਡੀਅਨਜ਼ ਨੇ ਇਹ ਮੈਚ ਬਹੁਤ ਆਸਾਨੀ ਨਾਲ ਜਿੱਤ ਲਿਆ। ਉਸ ਨੇ ਜਿੱਤ ਲਈ ਮਿਲਿਆ 134 ਦੌੜਾਂ ਦਾ ਟੀਚਾ 16.1 ਓਵਰਾਂ ਵਿੱਚ ਹੀ ਪੂਰਾ ਕਰ ਲਿਆ; ਭਾਵ ਹਾਲੇ 23 ਗੇਂਦਾਂ ਸੁੱਟੀਆਂ ਜਾਣੀਆਂ ਬਾਕੀ ਸਨ ਕਿ ਮੁੰਬਈ ਇੰਡੀਅਨਜ਼ ਦੀ ਟੀਮ ਨੇ ਸਿਰਫ਼ ਇੱਕ ਵਿਕੇਟ ਗੁਆ ਕੇ 134 ਦੌੜਾਂ ਬਣਾ ਲਈਆਂ। ਇੰਝ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਇਹ ਮੈਚ 9 ਵਿਕੇਟਾਂ ਨਾਲ ਹਰਾ ਦਿੱਤਾ।

 

 

ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਨੇ 20 ਓਵਰਾਂ ਵਿੱਚ 7 ਵਿਕੇਟਾਂ ਉੱਤੇ 133 ਦੌੜਾਂ ਬਣਾਈਆਂ। ਇੰਝ ਕੋਲਕਾਤਾ ਨੇ ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ 134 ਦੌੜਾਂ ਦਾ ਟੀਚਾ ਦਿੱਤਾ।

 

 

ਕੋਲਕਾਤਾ ਲਈ ਕ੍ਰਿਸ ਲਿਨ ਨੇ 41 ਤੇ ਰੌਬਿਨ ਉਥੱਪਾ ਨੇ 40 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਲਈ ਲਸਿਥ ਮਲਿੰਗਾ ਨੇ 3, ਹਾਰਦਿਕ ਪੰਡਿਆ ਤੇ ਜਸਪ੍ਰੀਤ ਬੁਮਰਾਹ ਨੂੰ 2–2 ਵਿਕੇਟਾਂ ਮਿਲੀਆਂ।

 

 

ਮੁੰਬਈ ਦੀ ਟੀਮ ਪਹਿਲਾਂ ਹੀ ਪਲੇਆਫ਼ ਕੁਆਲੀਫ਼ਾਈ ਕਰ ਚੁੱਕੀ ਹੈ। ਪਲੇਆਫ਼ ਦੇ ਲਿਹਾਜ਼ ਨਾਲ ਇਹ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਸ ਹੈਦਰਾਬਾਦ ਲਈ ਬਹੁਤ ਅਹਿਮ ਸੀ।

 

 

ਕੋਲਕਾਤਾ ਦੀ ਟੀਮ ਇਹ ਮੈਚ ਜਿੱਤਣ ਉੱਤੇ ਉਸ ਨੇ ਪਲੇਆਫ਼ ਲਈ ਕੁਆਲੀਫ਼ਾਈ ਕਰ ਜਾਣਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Kolkata gave Mumbai target of 134 runs to win