ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: KXIP ਨੇ MI ਨੂੰ 8 ਵਿਕੇਟਾਂ ਨਾਲ ਹਰਾਇਆ

IPL 2019: MI ਨੇ KXIP ਨੂੰ ਦਿੱਤਾ 177 ਦੌੜਾਂ ਦਾ ਟੀਚਾ

ਆਈਪੀਐੱਲ (IPL – ਇੰਡੀਅਨ ਪ੍ਰੀਮੀਅਰ ਲੀਗ) 2019 ਦੇ 12ਵੇਂ ਸੀਜ਼ਨ ਲਈ ਅੱਜ ਕਿੰਗਜ਼ ਇਲੈਵਨ ਪੰਜਾਬ (KXIP) ਦੀ ਕ੍ਰਿਕੇਟ ਟੀਮ ਦਾ ਮੁਕਾਬਲਾ ਮੁੰਬਈ ਇੰਡੀਅਨਜ਼ (MI) ਨਾਲ ਮੋਹਾਲੀ ਵਿਖੇ ਹੋਇਆ। ਕਿੰਗਜ਼ ਇਲੈਵਨ ਦੀ ਟੀਮ ਨੇ ਅੱਜ ਮੁੰਬਈ ਇੰਡੀਅਨਜ਼ ਨੂੰ 8 ਵਿਕੇਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਹਾਲੇ ਕੁੱਲ ਨਿਰਧਾਰਤ 20 ਓਵਰਾਂ ਵਿੱਚੋਂ 8 ਗੇਂਦਾਂ ਸੁੱਟੀਆਂ ਜਾਣੀਆਂ ਬਾਕੀ ਸਨ ਭਾਵ 19.6 ਗੇਂਦਾਂ ਵਿੱਚ ਹੀ ਮੈਚ ਦਾ ਫ਼ੈਸਲਾ ਹੋ ਗਿਆ।

 

 

ਕਿੰਗਜ਼ ਇਲੈਵਨ ਪੰਜਾਬ ਨੇ ਟਾਸ ਜਿੱਤਿਆ ਤੇ ਕਪਤਾਨ ਆਰ. ਅਸ਼ਵਿਨ ਨੇ ਮੁੰਬਈ ਇੰਡੀਅਨਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਮੁੰਬਈ ਇੰਡੀਅਨਜ਼ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਿੰਗਜ਼ ਇਲੈਵਨ ਪਹਿਲਾਂ ਪੰਜਾਬ ਨੂੰ 177 ਦੌੜਾਂ ਦਾ ਟੀਚਾ ਦਿੱਤਾ ਸੀ।

 

 

10ਵੇਂ ਓਵਰ ਦੀ ਸਮਾਪਤੀ ਮੌਕੇ ਕਿੰਗਜ਼ ਇਲੈਵਨ ਪੰਜਾਬ ਦਾ ਸਕੋਰ ਇੱਕ ਵਿਕੇਟ ਦੇ ਨੁਕਸਾਨ ਨਾਲ 84 ਸੀ। ਕੇ.ਐੱਲ. ਰਾਹੁਲ 19 ਅਤੇ ਮਯੰਕ ਅਗਰਵਾਲ 21 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਸਨ। ਕਿੰਗਜ਼ ਇਲੈਵਨ ਪੰਜਾਬ ਨੂੰ ਜਿੱਤ ਲਈ 60 ਗੇਂਦਾਂ ਵਿੱਚ 93 ਦੌੜਾਂ ਹੋਰ ਬਣਾਉਣੀਆਂ ਸਨ; ਜਦ ਕਿ ਉਸ ਦੀਆਂ 9 ਵਿਕੇਟਾਂ ਸੁਰੱਖਿਅਤ ਸਨ।

 

 

ਇਸ ਤੋਂ ਪਹਿਲਾਂ 9ਵੇਂ ਓਵਰ ਦੀ ਸਮਾਪਤੀ ਮੌਕੇ ਕਿੰਗਜ਼ ਇਲੈਵਨ ਪੰਜਾਬ ਦਾ ਸਕੋਰ ਇੱਕ ਵਿਕੇਟ ਦੇ ਨੁਕਸਾਨ 73 ਸੀ। ਮਯੰਕ ਮਾਰਕੰਡੇ ਦੇ ਇਸ ਓਵਰ ਵਿੱਚ ਮਯੰਕ ਅਗਰਵਾਲ ਨੇ ਦੋ ਚੋਕਿਆਂ ਦੀ ਮਦਦ ਨਾਲ ਕੁੱਲ 12 ਦੌੜਾਂ ਬਣਾਈਆਂ। ਮਯੰਕ ਅਗਰਵਾਲ 14 ਅਤੇ ਕੇ.ਐੱਲ. ਰਾਹੁਲ 17 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਹਨ।

 

 

8ਵੇਂ ਓਵਰ ਦੀ ਸਮਾਪਤੀ ਉੱਤੇ ਕਿੰਗਜ਼ ਇਲੈਵਨ ਪੰਜਾਬ ਦਾ ਸਕੋਰ ਇੱਕ ਵਿਕੇਟ ਦੇ ਨੁਕਸਾਨ ਨਾਲ 61 ਦੌੜਾਂ ਸੀ। ਕੇ.ਐੱਲ. ਰਾਹੁਲ 15 ਅਤੇ ਮਯੰਕ ਅਗਰਵਾਲ 5 ਦੌੜਾਂ ਬਣਾ ਕੇ ਖੇਡ ਰਹੇ ਹਨ। ਕੁਣਾਲ ਪੰਡਿਆ ਦੇ ਇਸੇ ਓਵਰ ਵਿੱਚ ਕ੍ਰਿਸ ਗੇਲ ਆਊਟ ਹੋਏ ਸਨ। ਹਾਰਦਿਕ ਪੰਡਿਆ ਨੇ ਸੀਮਾ ਰੇਖਾ ਉੱਤੇ ਉਨ੍ਹਾਂ ਦਾ ਕੈਚ ਲਿਆ ਸੀ। ਗੇਲ ਨੇ 24 ਗੇਂਦਾਂ ਵਿੱਚ 3 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ।

 

 

 

ਦੋ ਓਵਰਾਂ ਦੀ ਸਮਾਪਤੀ ਪਿੱਛੋਂ ਪੰਜਾਬ ਦਾ ਸਕੋਰ 8 ਸੀ। ਲਸਿੱਥ ਮਲਿੰਗਾ ਦੇ ਇਸ ਓਵਰ ਵਿੰਚ ਗੇਲ ਤੇ ਰਾਹੁਲ ਸਿਰਫ਼ 3 ਦੌੜਾਂ ਹੀ ਬਣਾ ਸਕੇ ਸਨ। ਪਹਿਲੇ ਓਵਰ ਦੀ ਸਮਾਪਤੀ ਮੌਕੇ ਕਿੰਗਜ਼ ਇਲੈਵਨ ਪੰਜਾਬ ਦਾ ਸਕੋਰ 5–0 ਸੀ।  ਮਿਸ਼ੇਲ ਮੈਕਲੇਨਾਘਨ ਨੇ ਮੁੰਬਈ ਵੱਲੋਂ ਪਹਿਲਾ ਓਵਰ ਸੁੱਟਿਆ। ਇਸ ਵਿੱਚ ਕ੍ਰਿਸ ਗੇਲ ਨੇ ਇੱਕ ਚੌਕਾ ਲਾਇਆ।

 

 

ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਜਿੱਤ ਲਈ 177 ਦੌੜਾਂ ਦਾ ਟੀਚਾ ਦਿੱਤਾ।

 

 

19ਵੇਂ ਓਵਰ ਦੀ ਸਮਾਪਤੀ ਮੌਕੇ ਮੁੰਬਈ ਇੰਡੀਅਨਜ਼ ਦਾ ਸਕੋਰ 6 ਵਿਕੇਟਾਂ ਦੇ ਨੁਕਸਾਨ ਉੱਤੇ 167 ਸੀ। ਹਾਰਦਿਕ ਪੰਡਿਆ 23 ਦੌੜਾਂ ਬਣਾ ਕੇ ਖੇਡ ਰਹੇ ਸਨ। ਮਿਸ਼ੇਲ ਮੈਕਲੇਨਾਘਨ ਕ੍ਰੀਜ਼ ਉੱਤੇ ਦੂਜੇ ਬੱਲੇਬਾਜ਼ ਸਨ।

 

 

18ਵੇਂ ਓਵਰ ਦੀ ਸਮਾਪਤੀ ਮੌਕੇ ਮੁੰਬਈ ਇੰਡੀਅਨਜ਼ ਦਾ ਸਕੋਰ ਪੰਜ ਵਿਕੇਟਾਂ ਦੇ ਨੁਕਸਾਨ ਉੱਤੇ 154 ਸੀ। ਹਾਰਦਿਕ ਪੰਡਿਆ 19 ਤੇ ਕੁਣਾਲ ਪੰਡਿਆ 1 ਦੌੜ ਬਣਾ ਕੇ ਕ੍ਰੀਜ਼ ਉੱਤੇ ਸਨ। ਐਂਡ੍ਰਿਯੂ ਟਾਈ ਦੀ ਗੇਂਦ ਉੱਤੇ ਕੀਰਨ ਪੋਲਾਰਡ ਸਿਰਫ਼ 7 ਦੌੜਾਂ ਬਣਾ ਕੇ ਮਯੰਕ ਅਗਰਵਾਲ ਵੱਲੋਂ ਕੈਚ ਕਰ ਲਏ ਗਏ।

 

 

ਇਸ ਤੋਂ ਪਹਿਲਾਂ 14ਵੇਂ ਓਵਰ ਦੀ ਸਮਾਪਤੀ ਮੌਕੇ ਮੁੰਬਈ ਇੰਡੀਅਨਜ਼ ਦਾ ਸਕੋਰ 131–4 ਸੀ। ਮੁਰੂਗਨ ਅਸ਼ਵਿਨ ਨੇ ਯੁਵਰਾਜ ਸਿੰਘ ਨੂੰ 18 ਦੌੜਾਂ ਦੇ ਵਿਅਕਤੀਗਤ ਸਕੋਰ ਉੱਤੇ ਮੁਹੰਮਦ ਸ਼ੰਮੀ ਦੇ ਹੱਥੋਂ ਕੈਚ ਕਰਵਾ ਕੇ ਮੁੰਬਈ ਨੂੰ ਚੌਥਾ ਝਟਕਾ ਦਿੱਤਾ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਹਾਰਦਿਕ ਪੰਡਿਆ ਕ੍ਰੀਜ਼ ਉੱਤੇ ਬੱਲੇਬਾਜ਼ੀ ਲਈ ਪੁੱਜੇ।

 

 

14ਵੇਂ ਓਵਰ ਦੀ ਸਮਾਪਤੀ ਮੌਕੇ ਮੁੰਬਈ ਇੰਡੀਅਨਜ਼ ਦਾ ਸਕੋਰ ਤਿੰਨ ਵਿਕੇਟਾਂ ਦੇ ਨੁਕਸਾਨ 124 ਸੀ। ਯੁਵਰਾਜ ਸਿੰਘ 17 ਤੇ ਕੀਰਨ ਪੋਲਾਰਡ ਇੱਕ ਦੌੜ ਬਣਾ ਕੇ ਕ੍ਰੀਜ਼ ਉੱਤੇ ਮੌਜੂਦ ਸਨ। ਇਸ ਤੋਂ ਪਹਿਲਾਂ ਮੁਹੰਮਦ ਸ਼ੰਮੀ ਨੇ 13ਵੇਂ ਓਵਰ ਵਿੱਚ ਕੁਇੰਟਨ ਡੀ ਕਾਕ ਨੂੰ ਐੱਲਬੀਡਬਲਿਊ ਆਊਟ ਕਰ ਕੇ ਮੁੰਬਈ ਦੀ ਤੀਜੀ ਵਿਕੇਟ ਡੇਗੀ। ਡੀ ਕਾੱਕ ਨੇ 39 ਗੇਂਦਾਂ ਵਿੱਚ 6 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 60 ਦੌੜਾਂ ਬਣਾਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 MI gave KXIP target of 177 runs to win