ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਮੁੰਬਈ ਨੇ ਬੈਂਗਲੋਰ ਨੂੰ 5 ਵਿਕੇਟਾਂ ਨਾਲ ਹਰਾਇਆ

ਆਈਪੀਐਲ 2019 ਦਾ 31ਵਾਂ ਮੁਕਾਬਲਾ ਮੁੰਬਈ ਇੰਡੀਅਨ ਅਤੇ ਰਾਇਲ ਚੈਲੰਜਰਸ ਬੈਂਗਲੋਰ ਵਿਚਾਲੇ ਵਨਖੇੜੇ ਸਟੇਡੀਅਮ ਚ ਖੇਡਿਆ ਗਿਆ। ਇਸ ਮੈਚ ਵਿਚ ਮੁੰਬਈ ਨੇ ਬੈਂਗਲੋਰ ਨੂੰ 5 ਵਿਕੇਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਆਈਪੀਐਲ 2019 ਚ ਵਿਰਾਟ ਕੋਹਲੀ ਦੀ ਟੀਮ ਦਾ ਪਲੇਆਫ਼ ਚ ਪੁੱਜਣ ਦਾ ਰਸਤਾ ਲਗਭਗ ਬੰਦ ਹੋ ਗਿਆ।

 

ਬੈਂਗਲੋਰ ਨੇ 172 ਰਨਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਮੁੰਬਈ ਨੇ 19 ਓਵਰਾਂ ਚ 5 ਵਿਕੇਟਾਂ ਗੁਆ ਕੇ ਪ੍ਰਾਪਤ ਕਰ ਲਿਆ। ਹਾਰਦਿਕ ਪਾਂਡਿਆ ਨੇ 16 ਗੇਂਦਾਂ ਚ 5 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 37 ਰਨ ਬਣਾ ਕੇ ਮੈਚ ਬੈਂਗਲੋਰ ਦੇ ਹੱਥੋਂ ਖੋਹ ਲਿਆ। ਮੁੰਬਈ ਲਈ ਕਾਕ ਨੇ ਸਭ ਤੋਂ ਵੱਧ 40 ਰਨ ਬਣਾਏ। ਸੂਰਿਆ ਕੁਮਾਰ ਯਾਦਵ ਨੇ 29 ਅਤੇ ਰੋਹਿਤ ਸ਼ਰਮਾ ਨੇ 28 ਰਨਾਂ ਦਾ ਯੋਗਦਾਨ ਦਿੱਤਾ। ਬੈਂਗਲੋਰ ਲਈ ਮੋਈਨ ਅਲੀ ਅਤੇ ਯੁਜਵੇਂਦਰ ਚਹਿਲ ਨੇ 2–2 ਵਿਕੇਟਾਂ ਲਈ। ਮੁਹੰਮਦ ਸਿਰਾਜ ਦੇ ਹੱਥ 1 ਵਿਕਟ ਲਗੀ ਜਦਕਿ ਹਾਰਦਿਕ ਪਾਂਡਿਆ ਨੂੰ ਮੈਨ ਆਫ਼ ਦੀ ਮੈਚ ਚੁਣਿਆ ਗਿਆ।

 

ਇਸ ਤੋਂ ਪਹਿਲਾਂ ਟਾਸ ਹਾਰਨ ਮਗਰੋਂ ਬੱਲੇਬਾਜ਼ੀ ਕਰਨ ਉਤਰੀ ਬੈਂਗਲੋਰ ਦੀ ਟੀਮ ਨੇ ਏਬੀ ਡਿਵਿਲਿਅਰਸ ਦੇ 75 ਰਨ ਅਤੇ ਮੋਈਨ ਅਲੀ ਦੇ 50 ਰਨ ਦੀ ਬਦੌਲਤ ਮਿਥੇ 20 ਓਵਰਾਂ ਚ 7 ਵਿਕੇਟਾਂ ’ਤੇ 171 ਰਨ ਬਣਾਏ। ਮੁੰਬਈ ਵਲੋਂ ਮਲਿੰਗਾ ਨੇ 4 ਵਿਕੇਟਾਂ ਲਈਆਂ। ਜੇਸਨ ਅਤੇ ਪਾਂਡਿਆ ਨੂੰ 1–1 ਵਿਕੇਟਾਂ ਮਿਲੀਆਂ।

 

ਆਈਪੀਐਲ ਦੇ 12ਵੇਂ ਸੰਸਕਰਣ ਚ ਇਨ੍ਹਾਂ ਦੋਨਾਂ ਟੀਮਾਂ ਵਿਚਾਲੇ ਇਹ ਦੂਜਾ ਮੁਕਾਬਲਾ ਸੀ। ਪਹਿਲੇ ਮੁਕਾਬਲੇ ਚ ਵੀ ਮੁੰਬਈ ਨੇ ਬੈਂਗਲੋਰ ਨੂੰ 6 ਵਿਕੇਟਾਂ ਨਾਲ ਹਰਾ ਦਿੱਤਾ ਸੀ। ਬੈਂਗਲੋਰ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਲਾ ਸੀ।

 

ਦੱਸਣਯੋਗ ਹੈ ਕਿ ਬੈਂਗਲੋਰ ਆਈਪੀਐਲ 2019 ਚ ਹੁਣ ਤੱਕ 8 ਮੈਚ ਖੇਡ ਕੇ ਸਿਰਫ 1 ਮੈਚ ਜਿੱਤ ਸਕੀ ਹੈ। ਦੂਜੇ ਪਾਸੇ ਮੁੰਬਈ ਦੀ ਟੀਮ ਨੇ 8 ਮੈਚਾਂ ਚੋਂ 5 ਮੈਚ ਆਪਣੇ ਨਾਂ ਕਰ ਲਏ ਹਨ। ਮੁੰਬਈ 10 ਅੰਕ ਲੈ ਕੇ ਅੰਕੜਾ-ਲੜੀ ਚ ਤੀਜੇ ਸਥਾਨ ਤੇ ਪੁੱਜ ਗਈ ਹੈ।

 

 

ਮੁੰਬਈ ਨੇ ਬੈਂਗਲੋਰ ਨੂੰ 5 ਵਿਕੇਟਾਂ ਨਾਲ ਹਰਾਇਆ, ਤਸਵੀਰਾਂ ਦੇਖਣ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019: Mumbai beat Bangalore by five wickets