ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਮੁੰਬਈ ਨੇ ਚੇਨਈ ਨੂੰ 1 ਰਨ ਨਾਲ ਹਰਾ ਕੇ ਚੌਥੀ ਵਾਰ ਜਿੱਤਿਆ ਖਿਤਾਬ

ਆਈਪੀਐਲ ਦੇ 12ਵੇਂ ਸੰਸਕਰਣ ਦਾ ਖਿਤਾਬੀ ਮੁਕਾਬਲਾ ਹੈਦਰਾਬਾਦ ਸਥਿਤ ਰਾਜੀਵ ਗਾਂਧੀ ਆਲਮੀ ਸਟੇਡੀਅਮ ਚ ਚੇਨਈ ਸੁਪਰ ਕਿੰਗਸ ਅਤੇ ਮੁੰਬਈ ਇੰਡੀਅੰਸ ਵਿਚਾਲੇ ਖੇਡਿਆ ਗਿਆ। ਆਖਰੀ ਗੇਂਦ ਤਕ ਚਲੇ ਇਸ ਬੇਹਦ ਰੁਮਾਂਚਕ ਫ਼ਾਈਨਲ ਮੁਕਾਬਲੇ ਚ ਮੁੰਬਈ ਇੰਡੀਅੰਸ ਨੇ ਚੇਨਈ ਸੁਪਰ ਕਿੰਗਸ ਨੂੰ 1 ਰਨ ਨਾਲ ਹਰਾ ਕੇ ਚੌਥੀ ਵਾਰ ਆਈਪੀਐਲ ਖਿਤਾਬ ਆਪਣੇ ਨਾਂ ਕਰ ਲਿਆ।

 

ਹੈਦਰਾਬਾਦ ਸਥਿਤ ਰਾਜੀਵ ਗਾਂਧੀ ਅੰਤਰਰਾਜੀ ਸਟੇਡੀਅਮ ਚ ਖੇਡੇਗਏ ਮੈਚ ਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਪਰ ਚੇਨਈ ਦੇ ਗੇਂਦਬਾਜ਼ਾਂ ਨੇ ਰੋਹਿਤ ਦੇ ਫੈਸਲੇ ਨੂੰ ਗਲਤ ਸਾਬਿਤ ਕਰਦੇ ਹੋਏ ਮੁੰਬਈ ਨੂੰ 20 ਓਵਰਾਂ ਚ 8 ਵਿਕਟਾਂ ਦੇ ਨੁਕਸਾਨ 149 ਰਨ ਦੇ ਸਕੋਰ ਤੇ ਢੇਰ ਕਰ ਦਿੱਤਾ।

 

ਚੇਨਈ ਲਈ ਆਖਰੀ ਓਵਰ ਤਕ ਸਭ ਕੁਝ ਸਹੀ ਜਾ ਰਿਹਾ ਸੀ ਪਰ ਸ਼ੇਨ ਵਾਟਸਨ (80) ਦੇ ਰਨ ਆਊਣ ਹੁੰਦਿਆਂ ਹੀ ਬਾਜ਼ੀ ਪਲਟ ਗਈ। ਆਖਰੀ ਗੇਂਦ ਤੇ ਚੇਨਈ ਨੂੰ ਜਿੱਤ ਲਈ 2 ਰਨ ਚਾਹੀਦੇ ਸੀ। ਲਸਿਥ ਮਲਿੰਗਾ ਨੇ ਇਸੇ ਗੇਂਦ ਤੇ ਸ਼ਾਰਦੁਲ ਠਾਕੁਰ ਨੂੰ ਰਨਆਊਟ ਕਰਦਿਆਂ ਮੁੰਬਈ ਦੇ ਖਾਤੇ ਚ ਚੌਥਾ ਆਈਪੀਐਲ ਖਿਤਾਬ ਪਾ ਦਿੱਤਾ। ਚੇਨਈ 20 ਓਵਰਾਂ ਚ 7 ਵਿਕਟਾਂ ਦੇ ਨੁਕਸਾਨ ਤੇ 148 ਰਨ ਹੀ ਬਣਾ ਸਕੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019: Mumbai beat Chennai by 1 run to win the fourth time