ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਪਹਿਲਾ ਕੁਆਲੀਫ਼ਾਇਰ – ਚੇਨਈ ਨੂੰ 6 ਵਿਕੇਟਾਂ ਨਾਲ ਹਰਾ ਕੇ ਮੁੰਬਈ ਫ਼ਾਈਨਲ ’ਚ

IPL 2019: ਪਹਿਲਾ ਕੁਆਲੀਫ਼ਾਇਰ – ਚੇਨਈ ਨੂੰ 6 ਵਿਕੇਟਾਂ ਨਾਲ ਹਰਾ ਕੇ ਮੁੰਬਈ ਫ਼ਾਈਨਲ ’ਚ

ਇੰਡੀਅਨ ਪ੍ਰੀਮੀਅਰ ਲੀਗ (IPL) 2019 ਦੇ 12ਵੇਂ ਸੀਜ਼ਨ ਦਾ ਕੁਆਲੀਫ਼ਾਇਰ – 1 ਮੁਕਾਬਲਾ ਅੱਜ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿਖੇ ਚੇਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਮੁੰਬਈ ਨੇ ਇਹ ਮੈਚ ਚੇਨਈ ਨੂੰ 6 ਵਿਕੇਟਾਂ ਨਾਲ ਹਰਾ ਦਿੱਤਾ ਤੇ ਇੰਝ ਮੁੰਬਈ ਨੇ ਫ਼ਾਈਨਲ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ।

 

 

ਮੈਚ ਵਿੱਚ ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 131 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਦੋਵੇਂ ਟੀਮਾਂ ਦੀਆਂ ਨਜ਼ਰਾਂ ਇਸ ਮੈਚ ਨੂੰ ਜਿੱਤ ਕੇ ਫ਼ਾਈਨਲ ਵਿੱਚ ਪਹੁੰਚਣ ਉੱਤੇ ਕੇਂਦ੍ਰਿਤ ਰਹਿਣਗੀਆਂ।

 

 

ਪਰ ਇਸ ਮੈਚ ਵਿੱਚ ਹਾਰਨ ਵਾਲੀ ਟੀਮ ਦਾ ਟੂਰਨਾਮੈਂਟ ਵਿੱਚ ਸਫ਼ਰ ਖ਼ਤਮ ਨਹੀਂ ਹੋਵੇਗਾ ਤੇ ਉਸ ਨੂੰ ਕੁਆਲੀਫ਼ਾਇਰ–2 ਵਿੱਚ ਐਲਿਮੀਨੇਟਰ ਮੈਚ ਜਿੱਤਣ ਵਾਲੀ ਟੀਮ ਦੇ ਵਿਰੁੱਧ ਫ਼ਾਈਨਲ ਵਿੱਚ ਪੁੱਜਣ ਦਾ ਇੱਕ ਹੋਰ ਮੌਕਾ ਮਿਲੇਗਾ।

 

 

ਐਲਿਮੀਨੇਟਰ ਮੈਚ ਦਿੱਲੀ ਕੈਪੀਟਲਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਲੀਗ ਗੇੜ ਦੇ ਦੋਵੇਂ ਮੁਕਾਬਲਿਆਂ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਮੁੰਬਈ ਇੰਡੀਅਨਜ਼ ਦੇ ਹੱਥੋਂ ਕ੍ਰਮਵਾਰ 37 ਅਤੇ 46 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

 

 

ਇਹ ਰਿਕਾਰਡ ਵੇਖਦਿਆਂ ਅੱਜ ਦੇ ਮੈਚ ਦੌਰਾਨ ਮੁੰਬਈ ਇੰਡੀਅਨਜ਼ ਦਾ ਪੱਲੜਾ ਚੇਨਈ ਸੁਪਰ ਕਿੰਗਜ਼ ਉੱਤੇ ਭਾਰੂ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Mumbai defeats Chennai by 6 wickets reaches final