ਆਈਪੀਐੱਲ (IPL) 2019 ਦਾ 44ਵਾਂ ਮੁਕਾਬਲਾ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ’ਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਮੁੰਬਈ ਦੀ ਟੀਮ ਨੇ ਇਹ ਮੈਚ 46 ਦੌੜਾਂ ਨਾਲ ਜਿੱਤ ਲਿਆ। ਚੇਨਈ ਨੇ ਜਿੱਤ ਲਈ 156 ਦੌੜਾਂ ਬਣਾਉਣੀਆਂ ਸਨ ਪਰ ਉਸ ਦੇ ਸਾਰੇ ਖਿਡਾਰੀ 17.4 ਓਵਰਾਂ ਵਿੱਚ ਹੀ 109 ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਤੋਂ ਪਹਿਲਾਂ ਮੈਚ ਦਾ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਨੇ ਨਿਰਧਾਰਤ 20 ਓਵਰਾਂ ਵਿੱਚ 4 ਵਿਕੇਟਾਂ ਉੱਤੇ 155 ਦੌੜਾਂ ਦਾ ਸਕੋਰ ਬਣਾਇਆ।
ਇੰਝ ਚੇਨਈ ਨੂੰ ਇਹ ਮੈਚ ਜਿੱਤਣ ਲਈ 120 ਗੇਂਦਾਂ ਵਿੱਚ 156 ਦੌੜਾਂ ਬਣਾਉਣੀਆਂ ਹਨ। ਮੁੰਬਈ ਲਈ ਰੋਹਿਤ ਸ਼ਰਮਾ ਨੇ 67, ਇਵਿਨ ਲੁਇਸ ਨੇ 32 ਅਤੇ ਹਾਰਦਿਕ ਪੰਡਿਆ ਨੇ ਨਾਟ–ਆਊਟ 23 ਦੌੜਾਂ ਦਾ ਯੋਗਦਾਨ ਪਾਇਆ। ਚੇਨਈ ਲਈ ਸੈਂਟਨਰ ਨੇ 2 ਤੇ ਦੀਪਕ ਬਾਹਰ ਤੇ ਇਮਰਾਨ ਤਾਹਿਰ ਨੇ 1–1 ਵਿਕੇਟ ਲਏ।
ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਬੀਮਾਰ ਹੋਣ ਕਾਰਨ ਇਸ ਮੁਕਾਬਲੇ ਵਿੱਚ ਨਹੀਂ ਖੇਡੇ। ਉਨ੍ਹਾਂ ਦੀ ਥਾਂ ਮੁਰਲੀ ਵਿਜੇ ਨੂੰ ਆਖਰ਼ੀ ਇਲੈਵਨ ਵਿੱਚ ਥਾਂ ਦਿੱਤੀ ਗਈ ਹੈ ਤੇ ਸੁਰੇਸ਼ ਰੈਨਾ ਕਪਤਾਨੀ ਕਰ ਰਹੇ ਹਨ।
ਚੇਨਈ ਸੁਪਰ ਕਿੰਗਜ਼ ਦੀ ਟੀਮ ਆਈਪੀਐੱਲ ਦੇ 12ਵੇਂ ਸੀਜ਼ਨ ਵਿੱਚ ਹੁਣ ਤੱਕ 11 ਮੁਕਾਬਲੇ ਖੇਡ ਕੇ 8 ਜਿੱਤਾਂ ਤੇ 3 ਹਾਰ ਨਾਲ ਕੁੱਲ 16 ਅੰਕਾਂ ਨਾਲ ਚੋਟੀ ਉੱਤੇ ਹੈ। ਮੁੰਬਈ ਇੰਡੀਅਨਜ਼ ਦੀ ਟੀਮ ਨੇ ਇਸ ਸੈਸ਼ਨ ਦੌਰਾਨ ਹੁਣ ਤੱਕ 10 ਮੈਚ ਖੇਡ ਕੇ 6 ਜਿੱਤਾਂ ਤੇ 4 ਹਾਰ ਨਾਲ 12 ਅੰਕ ਲੈ ਕੇ ਟੇਬਲ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।