ਆਈਪੀਐੱਲ 2019 (IPL 2019) ਦਾ 34ਵਾਂ ਮੁਕਾਬਲਾ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਸਟੇਡੀਅਮ ’ਚ ਦਿੱਲੀ ਕੈਪੀਟਲਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਮੁੰਬਈ ਇੰਡੀਅਨਜ਼਼ ਨੇ ਇਹ ਮੈਚ 40 ਦੌੜਾਂ ਨਾਲ ਜਿੱਤ ਲਿਆ।
ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਉੱਤਰੀ ਮੁੰਬਈ ਇੰਡੀਅਨਜ਼ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 5 ਵਿਕੇਟ ਉੱਤੇ 168 ਦੌੜਾਂ ਬਣਾਈਆਂ ਤੇ ਇੰਝ ਦਿੱਲੀ ਨੂੰ ਜਿੱਤ ਲਈ 169 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਦਿੱਲੀ ਦੀ ਟੀਮ ਸਾਰੇ 20 ਓਵਰਾਂ ਵਿੱਚ 9 ਵਿਕੇਟਾਂ ਗੁਆ ਕੇ ਸਿਰਫ਼ 128 ਦੌੜਾਂ ਹੀ ਬਣਾ ਸਕੀ ਤੇ ਇੰਝ ਮੁੰਬਈ ਇੰਡੀਅਨਜ਼ ਦੀ ਟੀਮ ਨੇ 40 ਦੌੜਾਂ ਨਾਲ ਜਿੱਤ ਹਾਸਲ ਕੀਤੀ।
ਮੁੰਬਈ ਲਈ ਕਰੁਣਾਲ ਪੰਡਿਆ ਨੇ ਸਭ ਤੋਂ ਵੱਧ ਨਾਟ–ਆਊਟ 37 ਦੌੜਾਂ ਬਣਾਈਆਂ। ਕੁਇੰਟਨ ਡੀ ਕਾਕ ਨੇ 35 ਅਤੇ ਹਾਰਦਿਕ ਪੰਡਿਆ ਨੇ 32 ਦੌੜਾਂ ਦਾ ਯੋਗਦਾਨ ਪਾਇਆ। ਦਿੱਲੀ ਲਈ ਕਗੀਸੋ ਰਬਾੜਾ ਨੇ 2 ਵਿਕੇਟਾਂ ਲਈਆਂ।
ਅਕਸ਼ਰ ਪਟੇਲ ਤੇ ਅਮਿਤ ਮਿਸ਼ਰਾ ਹੱਥ 1–1 ਸਫ਼ਲਤਾ ਹੱਥ ਲੱਗੀ। ਆਈਪੀਐੱਲ ਦੇ 12ਵੇਂ ਸੰਸਕਰਨ ਵਿੱਚ ਦੋਵੇਂ ਹੀ ਟੀਮਾਂ ਨੇ ਹੁਣ ਤੱਕ 8 ਮੈਚ ਖੇਡੇ ਹਨ ਤੇ 5 ਵਿੱਚ ਜਿੱਤ ਦਰਜ ਕੀਤੀ ਹੈ।
ਦੋਵੇਂ ਟੀਮਾਂ ਵਿਚਾਲੇ ਇਸ ਸੈਸ਼ਨ ਦੇ ਪਹਿਲੇ ਮੁਕਾਬਲੇ ਵਿੱਚ ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ 37 ਦੌੜਾਂ ਨਾਲ ਹਰਾਇਆ ਸੀ। ਮੁੰਬਈ ਤੇ ਦਿੱਲੀ ਦੀਆਂ ਟੀਮਾਂ ਆਈਪੀਐੱਲ ਦੇ ਇਤਿਹਾਸ ਵਿੱਚ ਹੁਣ ਤੱਕ 23 ਵਾਰ ਆਹਮੋ–ਸਾਹਮਣੇ ਆ ਚੁੱਕੀਆਂ ਹਨ। ਜਿਸ ਵਿੱਚ ਦਿੱਲੀ ਨੇ 12 ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ ਹੈ, ਤਾਂ ਮੁੰਬਈ ਦੀ ਟੀਮ 11 ਮੈਚ ਜਿੱਤਣ ਵਿੱਚ ਸਫ਼ਲ ਰਹੀ ਹੈ।