ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਮੁੰਬਈ ਨੇ ਸੁਪਰ–ਓਵਰ ’ਚ ਹੈਦਰਾਬਾਦ ਨੂੰ ਹਰਾਇਆ

​​​​​​​IPL 2019: ਮੁੰਬਈ ਨੇ ਹੈਦਰਾਬਾਦ ਨੂੰ ਜਿੱਤ ਲਈ ਦਿੱਤਾ 163 ਦੌੜਾਂ ਦਾ ਟੀਚਾ

ਇੰਡੀਅਨ ਪ੍ਰੀਮੀਅਰ ਲੀਗ (IPL) ਦੇ 12ਵੇਂ ਸੀਜ਼ਨ ਦਾ 51ਵਾਂ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਮੁੰਬਈ ਇੰਡੀਅਨਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਗਿਆ। ਇਹ ਮੈਚ ਅੰਤ ਵਿੱਚ ਟਾਇ ਹੋ ਗਿਆ, ਜਿਸ ਨੂੰ ਆਖ਼ਰ ਮੁੰਬਈ ਨੇ ਜਿੱਤ ਲਿਆ।

 

 

ਮੈਚ ਵਿੱਚ ਮੁੰਬਈ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੁਇੰਟਨ ਡੀ ਕਾੱਕ ਦੀ 69 ਦੌੜਾਂ ਦੀ ਨਾਟ–ਆਊਟ ਪਾਰੀ ਦੇ ਦਮ ਉੱਤੇ ਹੈਦਰਾਬਾਦ ਸਾਹਮਣੇ ਜਿੱਤ ਲਈ 120 ਗੇਂਦਾਂ ਵਿੱਚ 163 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਹੈਦਰਾਬਾਦ ਦੀ ਟੀਮ ਨੇ ਵੀ 20 ਓਵਰਾਂ ਵਿੱਚ 162 ਦੋੜਾਂ ਹੀ ਬਣਾਈਆਂ ਤੇ ਇੰਝ ਮੈਚ ਟਾਇ ਹੋ ਗਿਆ। ਇਸ ਲਈ ਜਿੱਤ–ਹਾਰ ਦਾ ਫ਼ੈਸਲਾ ਬਾਅਦ ਵਿੱਚ ਦੋਵੇਂ ਟੀਮਾਂ ਨੂੰ ਇੱਕ–ਇੱਕ ਸੁਪਰ ਓਵਰ ਹੋਰ ਖੇਡ ਕੇ ਕਰਨਾ ਪਿਆ।

 

 

ਮੁੰਬਈ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 5 ਵਿਕੇਟਾਂ ਉੱਤੇ 162 ਦੌੜਾਂ ਬਣਾਈਆਂ। ਹੈਦਰਾਬਾਦ ਲਈ ਖ਼ਲੀਲ ਅਹਿਮਦ ਨੇ 3 ਤੇ ਭੁਵਨੇਸ਼ਵਰ ਅਤੇ ਮੁਹੰਮਦ ਨਬੀ ਨੇ 1–1 ਵਿਕੇਟ ਹਾਸਲ ਕੀਤੇ। ਸਨਰਾਈਜ਼ਰਸ ਹੈਦਰਾਬਾਦ ਇਸ ਵੇਲੇ ਪੁਆਇੰਟ ਟੇਬਲ ਵਿੱਚ 12 ਪੁਆਇੰਟਸ ਨਾਲ ਚੌਥੇ ਸਥਾਨ ਉੱਤੇ ਹਨ; ਜਦ ਕਿ ਮੁੰਬਈ ਇੰਡੀਅਨਜ਼ 12 ਮੈਚਾਂ ਵਿੱਚ 14 ਅੰਕਾਂ ਨਾਲ ਤੀਜੇ ਸਥਾਨ ਉੱਤੇ ਬਣਿਆ ਹੋਇਆ ਹੈ।

 

 

ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ 18 ਓਵਰਾਂ ਦੀ ਸਮਾਪਤੀ ਉੱਤੇ 4 ਵਿਕੇਟਾਂ ਗੁਆ ਕੇ 147 ਦੌੜਾਂ ਬਣਾ ਲਈਆਂ ਸਨ। ਕੁਇੰਟਨ ਡੀ ਕਾਕ 65 ਅਤੇ ਕੀਰਨ ਪੋਲਰਡ 8 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਸਨ। ਇਸ ਤੋਂ ਪਹਿਲਾਂ ਭੁਵਨੇਸ਼ਵਰ ਕੁਮਾਰ ਨੇ ਹਾਰਦਿਕ ਪੰਡਿਆ ਨੂੰ ਮੁਹੰਮਦ ਨਬੀ ਹੱਥੋਂ ਕੈਚ ਆਊਟ ਕਰਵਾ ਕੇ ਮੁੰਬਈ ਇੰਡੀਅਨਜ਼ ਦਾ ਚੌਥਾ ਵਿਕੇਟ ਡੇਗਿਆ। ਹਾਰਦਿਕ ਨੇ 10 ਗੇਂਦਾਂ ਵਿੱਚ 1 ਚੌਕੇ ਤੇ ਇੱਕ ਛੱਕੇ ਦੀ ਮਦਦ ਨਾਲ 18 ਦੌੜਾਂ ਬਣਾਈਆਂ।

 

 

15ਵੇਂ ਓਵਰ ਦੀ ਸਮਾਪਤੀ ਉੱਤੇ ਮੁੰਬਈ ਇੰਡੀਅਨਜ਼ ਨੇ 3 ਵਿਕੇਟ ਗੁਆ ਕੇ 113 ਦੌੜਾਂ ਬਣਾ ਲਈਆਂ ਹਨ। ਕੁਇੰਟਨ ਡੀ ਕਾੱਕ 45 ਤੇ ਹਾਰਦਿਕ ਪੰਡਿਆ 15 ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਤੋਂ ਪਹਿਲਾਂ 13ਵੇਂ ਓਵਰ ਵਿੱਚ ਮੁਹੰਮਦ ਨਬੀ ਨੇ ਇਵਿਨ ਲੁਇਸ ਨੂੰ ਵਿਜੇ ਸ਼ੰਕਰ ਦੇ ਹੱਥੋਂ ਕੈਚ–ਆਊਟ ਕਰਵਾ ਕੇ ਮੁੰਬਈ ਇੰਡੀਅਨਜ਼ ਦਾ ਤੀਜਾ ਵਿਕੇਟ ਡੇਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Mumbai gave Hyderabad target of 163 runs to win