ਇੰਡੀਅਨ ਪ੍ਰੀਮੀਅਰ ਲੀਗ (IPL) 2019 ਦੇ 12ਵੇਂ ਸੀਜ਼ਨ ਦਾ 36ਵਾਂ ਮੁਕਾਬਲਾ ਰਾਜਸਥਾਨ ਰਾਇਲਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਜੈਪੁਰਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡਿਆ ਗਿਆ। ਰਾਜਸਥਾਨ ਰਾਇਲਜ਼ ਨੇ ਇਹ ਮੈਚ 5 ਵਿਕੇਟਾਂ ਨਾਲ ਜਿੱਤ ਲਿਆ, ਜਦ ਕਿ ਹਾਲੇ 20 ਓਵਰਾਂ ਦੀਆਂ 5 ਗੇਂਦਾਂ ਸੁੱਟੀਆਂ ਜਾਣੀਆਂ ਬਾਕੀ ਸਨ। ਰਾਜਸਥਾਨ ਨੂੰ ਮੁੰਬਈ ਇੰਡੀਅਨਜ਼ ਵੱਲੋਂ ਦਿੱਤਾ ਟੀਚਾ ਪੂਰਾ ਕਰਨ ਲਈ ਆਪਣੀਆਂ 5 ਵਿਕੇਟਾਂ ਗੁਆਉਣੀਆਂ ਪਈਆਂ।
ਪਹਿਲਾਂ ਇਸ ਮੈਚ ਵਿੱਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਇੰਡੀਅਨਜ਼ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 5 ਵਿਕੇਟਾਂ ਉੱਤੇ 161 ਦੌੜਾਂ ਬਣਾਈਆਂ ਹਨ। ਰਾਜਸਥਾਨ ਨੂੰ ਮੈਚ ਜਿੱਤਣ ਲਈ 120 ਗੇਂਦਾਂ ਭਾਵ 20 ਓਵਰਾਂ ਵਿੱਚ 162 ਦੌੜਾਂ ਬਣਾਉਣੀਆਂ ਸਨ।
ਮੁੰਬਈ ਲਈ ਕੁਇੰਟਨ ਡੀ ਕਾੱਕ ਨੇ ਸਭ ਤੋਂ ਵੱਧ 65 ਦੌੜਾਂ ਦੀ ਪਾਰੀ ਖੇਡੀ। ਸੂਰਿਆ ਕੁਮਾਰ ਯਾਦਵ ਨੇ 34 ਤੇ ਹਾਰਦਿਕ ਪੰਡਿਆ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਰਾਜਸਥਾਨ ਲਈ ਸ਼੍ਰੇਯਸ ਗੋਪਾਲ ਨੇ 2 ਵਿਕੇਟਾਂ ਲਈਆਂ। ਆਰਚਰ, ਉਨਾਦਕਟ ਤੇ ਬਿੰਨੀ ਹੱਥ 1–1 ਸਫ਼ਲਤਾ ਲੱਗੀ।
ਮੁੰਬਈ ਇੰਡੀਅਨਜ਼ ਨੇ 20 ਓਵਰਾਂ ਵਿੱਚ 5 ਵਿਕੇਟਾਂ ਗੁਆ ਕੇ 161 ਦੌੜਾਂ ਬਣਾਈਆਂ। ਜੋਫ਼ਰਾ ਆਰਚਰ ਨੇ ਆਖ਼ਰੀ ਓਵਰ ਦੀ ਪਹਿਲੀ ਗੇਂਦ ਉੱਤੇ ਹਾਰਦਿਕ ਪੰਡਿਆ ਨੂੰ ਆਊਟ ਕਰ ਦਿੱਤਾ ਸੀ। ਬੇਨ ਕਟਿੰਗ ਨੇ ਓਵਰ ਦੀ ਆਖ਼ਰੀ ਗੇਂਦ ਉੱਤੇ ਛੱਕਾ ਜੜ ਕੇ ਮੁੰਬਈ ਦਾ ਸਕੋਰ 161 ਤੱਕ ਪਹੁੰਚਾਇਆ।
17ਵੇਂ ਓਵਰ ਦੀ ਸਮਾਪਤੀ ਉੱਤੇ ਮੁੰਬਈ ਇੰਡੀਅਨਜ਼ ਦਾ ਸਕੋਰ 4 ਵਿਕੇਟਾਂ ਗੁਆ ਕੇ 128 ਦੌੜਾਂ ਸੀ। ਜੈਦੇਵ ਉਨਾਦਕਟ ਨੇ ਇਸ ਓਵਰ ਵਿੱਚ ਕੀਰਨ ਪੋਲਾਰਡ ਨੂੰ ਬੋਲਡ ਕਰ ਕੇ ਮੁੰਬਈ ਦੀ ਚੌਥੀ ਵਿਕੇਟ ਡੇਗੀ ਸੀ। ਪੋਲਾਰਡ ਨੇ 10 ਦੌੜਾਂ ਬਣਾਈਆਂ। ਹਾਰਦਿਕ ਤੇ ਕਟਿੰਗ ਕ੍ਰੀਜ਼ ਉੱਤੇ ਮੌਜੂਦ ਸਨ।