ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਪੰਜਾਬ ਨੇ ਰਾਜਸਥਾਨ ਨੂੰ 12 ਰਨਾਂ ਨਾਲ ਹਰਾਇਆ

ਆਈਪੀਐਲ 2019 ਦਾ 32ਵਾਂ ਮੁਕਾਬਲਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮੋਹਾਲੀ ਸਥਿਤ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਚ ਕਿੰਗਸ ਇਲੈਵਨ ਪੰਜਾਬ ਅਤੇ ਰਾਜਸਥਾਲ ਰਾਇਲਸ ਵਿਚਾਲੇ ਖੇਡਿਆ ਗਿਆ। ਪੰਜਾਬ ਦੀ ਟੀਮ ਨੇ ਇਸ ਮੁਕਾਬਲੇ ਚ ਰਾਜਸਥਾਨ ਨੂੰ 12 ਰਨਾਂ ਨਾਲ ਹਰਾ ਦਿੱਤਾ।

 

ਇਸਦੇ ਨਾਲ ਹੀ ਪੰਜਾਬ ਦੇ 9 ਮੈਚਾਂ ਚ 5 ਜਿੱਤ ਅਤੇ 4 ਹਾਰ ਨਾਲ 10 ਅੰਕ ਹੋ ਗਏ ਹਨ। ਪੰਜਾਬ ਅੰਕੜਾ-ਲੜੀ ਚ ਹੁਣ ਚੌਥੇ ਸਥਾਨ ਤੇ ਪੁੱਜ ਗਈ ਹੈ ਜਦਕਿ ਰਾਜਸਥਾਨ ਟੀਮ ਦੀ ਇਹ 8 ਮੈਚਾਂ ਚੋਂ 6ਵੀਂ ਹਾਰ ਹੈ ਤੇ ਉਹ 4 ਅੰਕ ਲੈ ਕੇ ਅੰਕੜਾ-ਲੜੀ ਚ 7ਵੇਂ ਸਥਾਨ ਤੇ ਮੌਜੂਦ ਹੈ। ਪੰਜਾਬ ਨੇ ਇਸ ਤੋਂ ਪਹਿਲਾਂ ਵਾਲੇ ਮੈਚ ਵਿਚ ਵੀ ਰਾਜਸਥਾਨ ਨੂੰ 14 ਰਨਾਂ ਤੋਂ ਹਰਾਇਆ ਸੀ।

 

ਮੋਹਾਲੀ ਵਿਖੇ ਖੇਡੇ ਗਏ ਅੱਜ ਦੇ ਮੈਚ ਚ ਰਵੀਚੰਦਰਨ ਅਸ਼ਵਿਨ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਇਸ ਮੈਚ ਵਿਚ ਪੰਜਾਬ ਦੀ ਟੀਮ ਨੇ ਟਾਸ ਹਾਰਨ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਚ 6 ਵਿਕੇਟਾਂ ਦੇ ਨੁਕਸਾਨ ’ਤੇ 182 ਰਨ ਬਣਾਏ ਸਨ ਜਦਕਿ ਜਵਾਬ ਚ ਰਾਜਸਥਾਨ ਦੀ ਟੀਮ 20 ਓਵਰਾਂ ਚ 7 ਵਿਕੇਟਾਂ ਦੇ ਨੁਕਸਾਨ ਤੇ 170 ਰਨਾਂ ਤੇ ਢੇਰ ਹੋ ਗਈ।

 

 

IPL 2019: ਪੰਜਾਬ ਨੇ ਰਾਜਸਥਾਨ ਨੂੰ 12 ਰਨਾਂ ਨਾਲ ਹਰਾਇਆ, ਕਲਿੱਕ ਕਰਕੇ ਦੋਖੋ ਤਸਵੀਰਾਂ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019: Punjab defeated Rajasthan by 12 runs