ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਪੰਜਾਬ ਨੇ ਦਿੱਲੀ ਨੂੰ 14 ਰਨਾਂ ਨਾਲ ਹਰਾਇਆ

ਆਈਪੀਐਲ 2019 ਦਾ 13ਵਾਂ ਮੁਕਾਬਲਾ ਮੋਹਾਲੀ ਸਥਿਤ ਪੰਜਾਬ ਕ੍ਰਿਕਟ ਐੋਸੋਸੀਏਸ਼ਨ ਦੇ ਆਈਐਸ ਬਿੰਦਰਾ ਸਟੇਡੀਅਮ ਚ ਦਿੱਲੀ ਕੈਪਟਲਸ ਅਤੇ ਕਿੰਗਸ ਇਲੈਵਨ ਪੰਜਾਬ ਵਿਚਾਲੇ ਖੇਡਿਆ ਗਿਆ। ਇਸ ਮੁਕਾਬਲੇ ਚ ਪੰਜਾਬ ਨੇ ਦਿੱਲੀ ਨੂੰ 14 ਰਨਾਂ ਤੋਂ ਹਰਾ ਦਿੱਤਾ। ਆਈਪੀਐਲ 2019 ਚ ਕਿੰਗਸ ਇਲੈਵਨ ਪੰਜਾਬ ਦੀ ਇਹ ਚਾਰ ਮੈਚਾਂ ਚੋਂ ਤੀਜੀ ਜਿੱਤ ਹੈ ਜਦਕਿ ਦਿੱਲੀ ਦੀ ਚਾਰ ਮੈਚਾਂ ਚ ਦੂਜੀ ਹਾਰ ਹੈ। ਦਿੱਲੀ ਦੀ ਟੀਮ ਟੀਚੇ ਦਾ ਪਿੱਛਾ ਕਰਦਿਆਂ 19.2 ਓਵਰਾਂ ਚ 152 ਰਨ ਹੀ ਬਣਾ ਸਕੀ। ਜਿਸ ਕਾਰਨ ਪੰਜਾਬ ਨੇ ਇਹ ਮੈਚ ਆਪਣੇ ਨਾਂ ਕਰ ਲਿਆ।

 

ਇਸ ਤੋਂ ਪਹਿਲਾਂ, ਆਈਪੀਐਲ 2019 ਦਾ 13ਵਾਂ ਮੁਕਾਬਲਾ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਈ ਉਸ ਬਿੰਦਰਾ ਸਟੇਡੀਅਮ ਚ ਦਿੱਲੀ ਕੈਪਿਟਲਸ ਅਤੇ ਕਿੰਗਸ ਇਲੈਵਨ ਪੰਜਾਬ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਨੇ ਤੈਅਸ਼ੁਦਾ 20 ਓਵਰਾਂ ਚ 9 ਵਿਕਟਾਂ ’ਤੇ 166 ਰਨਾਂ ਦਾ ਸਕੋਰ ਬਣਾਇਆ।

 

ਦਿੱਲੀ ਨੂੰ ਇਹ ਮੈਚ ਜਿੱਤਣ ਲਈ ਹੁਣ 120 ਗੇਂਦਾਂ ਚ 167 ਰਨ ਬਣਾਉਣੇ ਹਨ। ਪੰਜਾਬ ਲਈ ਡੇਵਿਡ ਮਿਲਰ ਨੇ ਸਭ ਤੋਂ ਵੱਧ 43 ਰਨ ਬਣਾਏ। ਸਰਫਰਾਜ਼ ਖ਼ਾਨ ਨੇ 39 ਅਤੇ ਮਨਦੀਪ ਸਿੰਘ ਨੇ ਨਾਬਦਾ 29 ਰਨਾਂ ਦਾ ਯੋਗਦਾਨ ਦਿੱਤਾ।

 

ਦਿੱਲੀ ਵਲੋਂ ਕ੍ਰਿਸ ਮੋਰਿਸ ਨੇ 3 ਵਿਕਟਾਂ ਲਈਆਂ। ਕਗਿਸੋ ਰਬਾਡਾ ਅਤੇ ਸੰਦੀਪ ਲਾਮਿਛਾਨੇ ਦੇ ਹੱਥ 2–2 ਸਫਲਤਾ ਲਗੀਆਂ। ਦੋਨਾਂ ਟੀਮਾਂ ਨੇ ਆਈਪੀਐਲ ਦੇ 12ਵੇਂ ਸੰਸਕਰਨ ਚ 3–3 ਮੁਕਾਬਲੇ ਖੇਡੇ ਹਨ। ਦੋਨਾਂ ਹੀ ਟੀਮਾਂ ਨੂੰ 2 ਮੈਚਾਂ ਚ ਜਿੱਤ ਮਿਲੀ ਹੈ ਜਦਕਿ 1 ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

 

 

IPL 2019: ਪੰਜਾਬ ਨੇ ਦਿੱਲੀ ਨੂੰ 14 ਰਨਾਂ ਨਾਲ ਹਰਾਇਆ, ਤਸਵੀਰਾਂ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Punjab defeats Delhi by 14 runs