ਆਈਪੀਐੱਲ (IPL) 2019 ਦਾ 37ਵਾਂ ਮੁਕਾਬਲਾ ਅੱਜ ਦਿੱਲੀ ਕੈਪੀਟਲਜ਼ ਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਸਟੇਡੀਅਮ ਵਿਖੇ ਖੇਡਿਆ ਗਿਆ। ਇਹ ਮੈਚ ਦਿੱਲੀ ਨੇ ਪੰਜ ਵਿਕੇਟਾਂ ਨਾਲ ਜਿੱਤ ਲਿਆ; ਜਦ ਕਿ ਹਾਲੇ 2 ਗੇਂਦਾਂ ਸੁੱਟੀਆਂ ਜਾਣੀਆਂ ਬਾਕੀ ਸਨ। ਦਿੱਲੀ ਨੇ ਜਿੱਤ ਲਈ 164 ਦੌੜਾਂ ਬਣਾਉਣੀਆਂ ਸਨ ਤੇ ਉਸ ਦੇ ਖਿਡਾਰੀਆਂ ਨੇ 5 ਵਿਕੇਟਾਂ ਗੁਆ ਕੇ 166 ਦੌੜਾਂ ਬਣਾ ਲਈਆਂ।
ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਕਿੰਗਜ਼ ਇਲੇਵਨ ਪੰਜਾਬ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 7 ਵਿਕੇਟਾਂ ਉੱਤੇ 163 ਦੌੜਾਂ ਦਾ ਸਕੋਰ ਬਣਾਇਆ।
ਪੰਜਾਬ ਲਈ ਕ੍ਰਿਸ ਗੇਲ ਨੇ ਸਭ ਤੋਂ ਵੱਧ 69 ਦੌੜਾਂ ਬਣਾਈਆਂ। ਮਨਦੀਪ ਸਿੰਘ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਹਰਪ੍ਰੀਤ ਬਰਾੜ 20 ਦੌੜਾਂ ਬਣਾ ਕੇ ਨਾਟ–ਆਊਟ ਰਹੇ। ਦਿੱਲੀ ਲਈ ਸੰਦੀਪ ਲਾਮਿਛਾਨੇ ਨੇ 3 ਵਿਕੇਟਾਂ ਲਈਆਂ। ਕਗੀਸੋ ਰਬਾੜਾ ਤੇ ਅਕਸ਼ਰ ਪਟੇਲ ਦੇ ਖਾਤੇ ਵਿੱਚ 2–2 ਵਿਕੇਟ ਆਏ। ਦਿੱਲੀ ਕੈਪੀਟਲਜ਼ ਨੂੰ ਮੈਚ ਜਿੱਤਣ ਲਈ 120 ਗੇਂਦਾਂ ਵਿੱਚ 164 ਦੌੜਾਂ ਬਣਾਉਣੀਆਂ ਸਨ।
ਪੰਜਾਬ ਲਈ ਕ੍ਰਿਸ ਗੇਲ ਨੇ ਸਭ ਤੋਂ ਵੱਧ 69 ਦੌੜਾਂ ਬਣਾਈਆਂ। ਮਨਦੀਪ ਸਿੰਘ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ 17ਵੇਂ ਓਵਰ ਦੀ ਸਮਾਪਤੀ ਮੌਕੇ ਕਿੰਗਜ਼ ਇਲੈਵਨ ਪੰਜਾਬ ਦਾ ਸਕੋਰ 6 ਵਿਕੇਟਾਂ ਗੁਆ ਕੇ 134 ਦੌੜਾਂ ਸੀ। ਆਰ ਅਸ਼ਵਿਨ 9 ਤੇ ਹਰਪ੍ਰੀਤ ਬਰਾੜ 5 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਸਨ। ਦਿੱਲੀ ਲਈ ਸੰਦੀਪ ਲਾਮਿਛਾਨੇ ਨੇ ਅਪਾਣੇ 4 ਓਵਰਾਂ ਦੇ ਕੋਟੇ ਵਿੱਚ 40 ਦੌੜਾਂ ਦੇ ਕੇ 3 ਵਿਕੇਟ ਲਏ।