ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਕੋਲਕਾਤਾ ਨੇ ਪੰਜਾਬ ਨੂੰ 7 ਵਿਕੇਟਾਂ ਨਾਲ ਹਰਾਇਆ

​​​​​​​IPL 2019: ਪੰਜਾਬ ਨੇ ਕੋਲਕਾਤਾ ਨੂੰ ਜਿੱਤ ਲਈ ਦਿੱਤਾ 184 ਦੌੜਾਂ ਦਾ ਟੀਚਾ

ਆਈਪੀਐੱਲ (IPL) 2019 ਦਾ 52ਵਾਂ ਮੁਕਾਬਲਾ ਅੱਜ ਮੋਹਾਲੀ ਦੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਆਈਐੱਸ ਬਿੰਦਰਾ ਸਟੇਡੀਅਮ ਵਿੱਚ ਕਿ਼ੰਗਜ਼ ਇਲੈਵਨ ਪੰਜਾਬ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ। ਕੋਲਕਾਤਾ ਨੇ ਇਹ ਮੈਚ 7 ਵਿਕੇਟਾਂ ਨਾਲ ਜਿੱਤ ਲਿਆ; ਜਦ ਕਿ ਹਾਲੇ ਕੁੱਲ 20 ਓਵਰਾਂ ਵਿੱਚੋਂ 12 ਗੇਂਦਾਂ ਸੁੱਟਣੀਆਂ ਬਾਕੀ ਸਨ; ਭਾਵ ਕੋਲਕਾਤਾ ਦੀ ਟੀਮ ਨੇ 3 ਵਿਕੇਟਾਂ ਗੁਆ ਕੇ 185 ਦੌੜਾਂ ਬਣਾਈਆਂ; ਜਦ ਕਿ ਜਿੱਤ ਲਈ ਟੀਚਾ 184 ਦੌੜਾਂ ਦਾ ਸੀ।

 

 

ਇਸ ਮੈਚ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 6 ਵਿਕੇਟਾਂ ਉੱਤੇ 183 ਦੌੜਾਂ ਬਣਾਈਆਂ ਤੇ ਇੰਝ ਕੋਲਕਾਤਾ ਦੀ ਟੀਮ ਨੂੰ ਜਿੱਤ ਲਈ 184 ਦੌੜਾਂ ਦਾ ਟੀਚਾ ਦਿੱਤਾ।

 

 

ਪੰਜਾਬ ਵੱਲੋਂ ਸੈਮ ਕੁਰੇਨ ਨੇ ਨਾਟ–ਆਊਟ 55 ਦੌੜਾਂ ਬਣਾਈਆਂ। ਨਿਕੋਲਸ ਪੂਰਨ ਨੇ 48 ਤੇ ਮਯੰਕ ਅਗਰਵਾਲ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਕੋਲਕਾਤਾ ਲਈ ਸੰਦੀਪ ਵਾਰੀਅਰ ਨੇ 2 ਤੇ ਹੈਰੀ ਗਰਨੀ, ਆਂਦਰੇ ਰੱਸੇਲ, ਨਿਤਿਸ਼ ਰਾਣਾ ਨੇ 1–1 ਵਿਕੇਟ ਹਾਸਲ ਕੀਤੇ।

 

 

ਕੋਲਕਾਤਾ ਨਾਈਟ ਰਾਈਡਰਜ਼ ਤੇ ਕਿੰਗਜ਼ ਇਲੈਵਨ ਪੰਜਾਬ ਦੋਵੇਂ ਹੀ ਟੀਮਾਂ ਦਾ ਆਈਪੀਐੱਲ 2019 ਦੇ ਲੀਗ ਗੇੜ ਦਾ ਇਹ 13ਵਾਂ ਮੁਕਾਬਲਾ ਹੈ। ਇਸ ਤੋਂ ਪਹਿਲਾਂ ਖੇਡੇ ਗਏ 12 ਮੈਚਾਂ ਵਿੱਚ ਦੋਵੇਂ ਹੀ ਟੀਮਾਂ ਨੇ 5–5 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ ਤੇ 7 ਮੈਚਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

 

 

ਕੋਲਕਾਤਾ ਤੇ ਪੰਜਾਬ ਦੋਵਾਂ ਲਈ ਹੀ ਪਲੇਆਫ਼ ਵਿੱਚ ਪੁੱਜਣ ਲਈ ਇਹ ਮੈਚ ਬਹੁਤ ਅਹਿਮ ਹੈ। ਪਲੇਆਫ਼ ਦੀਆਂ ਪਹਿਲੀਆਂ ਤਿੰਨ ਟੀਮਾਂ ਦਾ ਫ਼ੈਸਲਾ ਹੋ ਚੁੱਕਾ ਹੈ। ਦਿੱਲੀ, ਚੇਨਈ ਤੇ ਮੁੰਬਈ ਦੀਆਂ ਟੀਮਾਂ ਨੇ ਪਲੇਆਫ਼ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਬਚੇ ਇੱਕ ਸਥਾਨ ਲਈ ਪੰਜਾਬ, ਕੋਲਕਾਤਾ ਤੇ ਰਾਜਸਥਾਨ ਵਿਚਾਲੇ ਮੁਕਾਬਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Punjab gave Kolkata target of 184 runs to win