ਅਗਲੀ ਕਹਾਣੀ

IPL 2019: ਮੁੰਬਈ ਨੇ ਪੰਜਾਬ ਨੂੰ ਤਿੰਨ ਵਿਕੇਟਾਂ ਨਾਲ ਹਰਾਇਆ

IPL 2019: ਪੰਜਾਬ ਨੇ ਮੁੰਬਈ ਨੂੰ ਜਿੱਤ ਲਈ ਦਿੱਤਾ 198 ਦੌੜਾਂ ਦਾ ਟੀਚਾ

ਆਈਪੀਐੱਲ (IPL) 2019 ਦਾ 24ਵਾਂ ਮੈਚ ਮੁੰਬਈ ਇੰਡੀਅਨਜ਼ ਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਮੁੰਬਈ ਇੰਡੀਅਨਜ਼ ਨੇ ਇਹ ਮੈਚ 3 ਵਿਕੇਟਾਂ ਨਾਲ ਜਿੱਤ ਲਿਆ। ਉਸ ਨੂੰ ਇਹ ਮੈਚ ਜਿੱਤਣ ਲਈ ਸਾਰੇ 20 ਓਵਰ ਖੇਡਣੇ ਪਏ। ਉਸ ਨੇ 7 ਵਿਕੇਟਾਂ ਗੁਆ ਕੇ 198 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ।

 

 

ਮੈਚ ਵਿੱਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਮੁੰਬਈ ਇੰਡੀਅਨਜ਼ ਦੇ ਸਾਹਮਣੇ ਜਿੱਤ ਲਈ 198 ਦੌੜਾਂ ਦਾ ਟੀਚਾ ਰੱਖਿਆ ਸੀ।

 

 

ਪੰਜਾਬ ਵੱਲੋਂ ਕੇਐੱਲ ਰਾਹੁਲ ਨੇ ਨਾਟ–ਆਊਟ 100 ਤੇ ਕ੍ਰਿਸ ਗੇਲ ਨੇ 63 ਦੌੜਾਂ ਦੀ ਪਾਰੀ ਖੇਡੀ। ਮੁੰਬਈ ਲਈ ਹਾਰਦਿਕ ਪੰਡਿਆ ਨੇ 2 ਵਿਕੇਟਾਂ ਲਈਆਂ। ਬੇਹਰੇਨਡੌਰਫ਼ ਤੇ ਬੁੰਮਰਾਹ ਦੇ ਹੱਥ 1–1 ਵਿਕੇਟ ਲੱਗੀ। ਰੋਹਿਤ ਸ਼ਰਮਾ ਦੇ ਸੱਟ ਲੱਗੀ ਹੋਈ ਹੈ, ਜਿਸ ਕਾਰਨ ਉਹ ਇਸ ਮੁਕਾਬਲੇ ਵਿੱਚ ਨਹੀਂ ਖੇਡੇ ਤੇ ਉਨ੍ਹਾਂ ਦੀ ਥਾਂ ਸਿਧੇਸ਼ ਲਾਡ ਨੂੰ ਲਾਸਟ–ਇਲੈਵਨ ਵਿੱਚ ਮੌਕਾ ਮਿਲ ਸਕਿਆ।

 

 

ਕਿੰਗਜ਼ ਇਲੈਵਨ ਪੰਜਾਬ ਨੇ ਕੁੱਲ 20 ਓਵਰਾਂ ਵਿੱਚ 4 ਵਿਕੇਟਾਂ ਉੱਤੇ 197 ਦੌੜਾਂ ਬਣਾਈਆਂ। 19ਵੇਂ ਓਵਰ ਦੀ ਸਮਾਪਤੀ ਮੌਕੇ ਪੰਜਾਬ ਦਾ ਸਕੋਰ 4 ਵਿਕੇਟਾਂ ਉੱਤੇ 184 ਦੌੜਾਂ ਸੀ। ਹਾਰਦਿਕ ਪੰਡਿਆ ਦੇ ਇਸ ਓਵਰ ਵਿੱਚ ਕੇਐੱਲ ਰਾਹੁਲ ਨੇ ਖ਼ੂਬ ਦੌੜਾਂ ਬਣਾਈਆਂ। ਉਨ੍ਹਾਂ ਪਹਿਲੀਆਂ ਚਾਰ ਗੇਂਦਾਂ ਉੱਤੇ ਤਿੰਨ ਛੱਕੇ ਤੇ ਇੱਕ ਚੌਕਾ ਲਾਇਆ। ਅਗਲੀਆਂ ਦੋ ਗੇਂਦਾਂ ਵਿੱਚ 3 ਦੌੜਾਂ ਬਣੀਆਂ। ਇੰਝ ਹਾਰਦਿਕ ਨੇ ਆਪਣੇ ਇਸ ਓਵਰ ਵਿੱਚ ਕੁੱਲ 25 ਦੌੜਾਂ ਬਣਾਈਆਂ।

 

 

18ਵੇਂ ਚਵਰ ਦੀ ਸਮਾਪਤੀ ਮੌਕੇ ਕਿੰਗਜ਼ ਇਲੈਵਨ ਪੰਜਾਬ ਦਾ ਸਕੋਰ 4 ਵਿਕੇਟਾਂ ਦੇ ਨੁਕਸਾਨ ਨਾਲ 159 ਸੀ। ਜਸਪ੍ਰੀਤ ਬੁਮਰਾਾਹ ਦੇ ਇਸ ਓਵਰ ਵਿੱਚ ਸੈਮ ਕੁਰੇਨ 8 ਦੌੜਾਂ ਬਣਾ ਕੇ ਆਊਟ ਹੋਏ। ਬੁਮਰਾਹ ਨੇ ਇਸ ਓਵਰ ਵਿੱਚ ਤਿੰਨ ਚੌਕੇ ਖਾਏ ਤੇ 16 ਦੌੜਾਂ ਖ਼ਰਚ ਕੀਤੀਆਂ। ਦੋ ਚੌਕੇ ਕੁਰੇਨ ਨੇ ਤੇ ਇੱਕ ਕੇਐੱਲ ਰਾਹੁਲ ਨੇ ਲਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Punjab gave Mumbai target of 198 runs to win