ਆਈਪੀਐੱਲ (IPL) 2019 ਦਾ 40ਵਾਂ ਮੁਕਾਬਲਾ ਰਾਜਸਥਾਨ ਰਾਇਲਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ’ਚ ਖੇਡਿਆ ਜਾ ਗਿਆ। ਰਾਜਸਥਾਨ ਵੱਲੋਂ ਮੈਚ ਜਿੱਤਣ ਲਈ ਦਿੱਤਾ 192 ਦੌੜਾਂ ਦਾ ਟੀਚਾ ਦਿੱਲੀ ਦੀ ਟੀਮ ਨੇ 19.2 ਓਵਰਾਂ ਵਿੱਚ ਹੀ ਪੂਰਾ ਕਰ ਲਿਆ, ਜਦੋਂ ਹਾਲੇ ਚਾਰ ਗੇਂਦਾਂ ਸੁੱਟਣੀਆਂ ਬਾਕੀ ਸਨ ਤੇ ਉਸ ਦੇ ਸਿਰਫ਼ ਚਾਰ ਖਿਡਾਰੀ ਆਊਟ ਹੋਏ ਸਨ।
ਮੈਚ ’ਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਰਾਜਸਥਾਨ ਰਾਇਲਜ਼ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 6 ਵਿਕੇਟਾਂ ਉੱਤੇ 191 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਇਸੇ ਲਈ ਦਿੱਲੀ ਨੇ ਮੈਚ ਜਿੱਤਣ ਲਈ 120 ਗੇਂਦਾਂ ਵਿੱਚ 192 ਬਣਾਉਣੇ ਸਨ।
ਰਾਜਸਥਾਨ ਲਈ ਅਜਿੰਕੇ ਰਹਾਣ ਨੇ ਨਾਟ–ਆਊਟ 103 ਦੌੜਾਂ ਬਣਾਈਆਂ। ਕਪਤਾਨ ਸਟੀਵਨ ਸਮਿੱਥ ਨੇ ਵੀ 50 ਦੌੜਾਂ ਦੀ ਹਾਫ਼ ਸੈਂਚੁਰੀ ਵਾਲੀ ਪਾਰੀ ਖੇਡੀ। ਦਿੱਲੀ ਲਈ ਕਗੀਸੋ ਰਬਾੜਾ ਨੇ 2 ਵਿਕੇਟਾਂ ਲਈਆਂ। ਅਕਸ਼ਰ ਪਟੇਲ, ਕ੍ਰਿਸ ਮੌਰਿਸ ਤੇ ਈਸ਼ਾਂਤ ਸ਼ਰਮਾ ਹੱਥ 1–1 ਸਫ਼ਲਤਾ ਹੱਥ ਲੱਗੀ। ਰਾਜਸਥਾਨ ਰਾਇਲਜ਼ ਨੂੰ ਪਲੇਆਫ਼ ਲਈ ਆਪਣੀਆਂ ਆਸਾਂ ਜਿਊਂਦੀਆਂ ਰੱਖਣੀਆਂ ਹਨ, ਤਾਂ ਉਸ ਨੂੰ ਬਚੇ ਹੋਏ ਸਾਰੇ ਮੈਚ ਜਿੱਤਣੇ ਹੋਣਗੇ।
ਰਾਜਸਥਾਨ ਰਾਇਲਜ਼ ਨੇ ਅਜਿੰਕਯ ਰਹਾਣੇ ਵੱਲੋਂ 63 ਗੇਂਦਾਂ ਵਿੱਚ 11 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਖੇਡੀ ਗਈ ਨਾਟ–ਆਊਟ 105 ਦੌੜਾਂ ਦੀ ਪਾਰੀ ਦੇ ਦਮ ਉੱਤੇ ਨਿਰਧਾਰਤ 20 ਓਵਰਾਂ ਵਿੱਚ 6 ਵਿਕੇਟਾਂ ਉੱਤੇ 191 ਦੌੜਾਂ ਦਾ ਸਕੋਰ ਬਣਾਇਆ ਹੈ।
17ਵੇਂ ਓਵਰ ਦੀ ਸਮਾਪਤੀ ਉੱਤੇ ਰਾਜਸਥਾਨ ਰਾਇਲਜ਼ ਦਾ ਸਕੋਰ 4 ਵਿਕੇਟਾਂ ਗੁਆ ਕੇ 165 ਦੌੜਾਂ ਸੀ। ਅਜਿੰਕਯ ਰਹਾਣੇ 101 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਮੌਜੂਦ ਸਨ। ਦੂਜੇ ਪਾਸੇ ਸਟੂਅਰਟ ਬਿੰਨੀ ਉਨ੍ਹਾਂ ਦਾ ਸਾਥ ਦੇ ਰਹੇ ਸਨ। ਬੇਨ ਸਟੋਕਸ ਨੂੰ ਕ੍ਰਿਸ ਮੌਰਿਸ ਨੇ 16ਵੇਂ ਓਵਰ ਵਿੱਚ ਸ਼੍ਰੇਯਸ ਅਈਅਰ ਹੱਥੋਂ ਕੈਚ ਕਰਵਾਇਆ। 17ਵੇਂ ਓਵਰ ਵਿੱਚ ਈਸ਼ਾਂਤ ਸ਼ਰਮਾ ਨੇ ਐਸ਼ਟਨ ਟਰਨਰ ਨੂੰ ਰਦਰਫ਼ੋਰਡ ਹੱਥੋਂ ਕੈਚ ਆਊਟ ਕਰਵਾ ਕੇ ਰਾਜਸਥਾਨ ਦੀ ਚੌਥੀ ਵਿਕੇਟ ਡੇਗੀ। ਸਟੋਕਸ 8 ਦੌੜਾਂ ਬਣਾ ਕੇ ਤੇ ਟਰਨਰ ਆਪਣਾ ਖਾਤਾ ਖੋਲ੍ਹੇ ਬਿਨਾ ਹੀ ਪੈਵੇਲੀਅਨ ਪਰਤੇ।
IPL 2019: ਦਿੱਲੀ ਨੇ ਰਾਜਸਥਾਨ ਨੂੰ 6 ਵਿਕੇਟਾਂ ਨਾਲ ਹਰਾਇਆ, ਇਸ ਲਾਈਨ ਤੇ ਕਲਿੱਕ ਕਰਕੇ ਤਸਵੀਰਾਂ ਦੇਖੋ
.