ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਕੋਲਕਾਤਾ ਨੇ ਰਾਜਸਥਾਨ ਨੂੰ 8 ਵਿਕੇਟਾਂ ਨਾਲ ਹਰਾਇਆ

IPL 2019: ਰਾਜਸਥਾਨ ਨੇ ਕੋਲਕਾਤਾ ਨੂੰ ਜਿੱਤ ਲਈ ਦਿੱਤਾ 140 ਦੌੜਾਂ ਦਾ ਟੀਚਾ

ਆਈਪੀਐੱਲ (IPL) 2019 ਦੇ 12ਵੇਂ ਸੰਸਕਰਣ ਵਿੱਚ ਅੱਜ ਰਾਜਸਥਾਨ ਰਾਇਲਜ਼ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਇਆ। ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰਾਇਲਜ਼ ਨੂੰ 8 ਵਿਕੇਟਾਂ ਨਾਲ ਹਰਾ ਦਿੱਤਾ। ਦਰਅਸਲ, ਕ੍ਰਿਸ ਲਿਨ ਤੇ ਸੁਨੀਲ ਨਰੀਨ ਦੀ 91 ਦੌੜਾਂ ਦੀ ਓਪਨਿੰਗ ਭਾਈਵਾਲੀ ਕਾਰਨ ਕੋਲਕਾਤਾ ਨੇ ਬਹੁਤ ਆਸਾਨੀ ਨਾਲ ਰਾਜਸਥਾਨ ਦੀ ਟੀਮ ਨੂੰ ਹਰਾ ਦਿੱਤਾ। ਹਾਲੇ ਸਿਰਫ਼ 13.5 ਓਵਰ ਹੀ ਹੋਏ ਸਨ, ਜਦੋਂ ਕੋਲਕਾਤਾ ਦੀ ਟੀਮ ਨੇ ਦੋ ਵਿਕੇਟਾਂ ਦੇ ਨੁਕਸਾਨ ਨਾਲ 140 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਸੀ।

 

 

ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਰਾਜਸਥਾਨ ਰਾਇਲਜ਼ ਵਿਰੁੱਧ ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਫ਼ੀਲਡਿੰਗ ਕਰਨ ਦਾ ਫ਼ੈਸਲਾ ਕੀਤਾ ਸੀ। ਰਾਜਸਥਾਨ ਰਾਇਲਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਲਈ 140 ਦੌੜਾਂ ਦਾ ਟੀਚਾ ਦਿੱਤਾ ਸੀ। ਰਾਜਸਥਾਨ ਦੀ ਟੀਮ ਨੇ 20 ਓਵਰਾਂ ’ਚ 3 ਵਿਕੇਟਾਂ ਗੁਆ ਕੇ 139 ਦੌੜਾਂ ਬਣਾਈਆਂ ਸਨ।

 

 

ਕੋਲਕਾਤਾ ਨਾਈਟ ਰਾਈਡਰਜ਼ ਨੇ ਲੌਕੀ ਫ਼ਰਗੂਸਨ ਦੀ ਥਾਂ ਹੈਰੀ ਗਰੁਨੀ ਤੇ ਰਾਜਸਥਾਨ ਰਾਇਲਜ਼ ਨੇ ਸਟੁਅਰਟ ਬਿੰਨੀ ਤੇ ਵਰੁਣ ਆਰੋਨ ਦੀ ਥਾਂ ਪ੍ਰਸ਼ਾਂਤ ਚੋਪੜਾ ਤੇ ਸੁਦੇਸ਼ਣ ਮਿਧੁਨ ਨੂੰ ਟੀਮ ਵਿੱਚ ਰੱਖਿਆ ਹੈ।

 

 

20ਵੇਂ ਓਵਰ ਵਿੱਚ ਰਾਜਸਥਾਨ ਰਾਇਲਜ਼ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਉੱਤੇ 139 ਦੌੜਾਂ ਸੀ। ਸਟੀਵ ਸਮਿੱਥ ਦਾ ਸਕੋਰ 73 ਤੇ ਬੇਨ ਸਟੋਕਸ 7 ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਰਾਜਸਥਾਨ ਦਾ ਸਕੋਰ 19 ਓਵਰਾਂ ਵਿੱਚ 3 ਵਿਕੇਟਾਂ ਦੇ ਨੁਕਸਾਨ ਨਾਲ 130 ਦੌੜਾਂ ਸੀ। ਸਟੀਵ ਸਮਿੱਥ 66 ਤੇ ਬੇਨ ਸਟੋਕਸ 6 ਦੌੜਾਂ ਬਣਾ ਕੇ ਖੇਡ ਰਹੇ ਸਨ।

 

 

ਉਸ ਤੋਂ ਪਹਿਲਾਂ 18ਵੇਂ ਓਵਰ ਵਿੱਚ ਰਾਜਸਥਾਨ ਰਾਇਲਜ਼ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਨਾਲ 119 ਦੌੜਾਂ ਸੀ। ਸਟੀਵ ਸਮਿੱਥ 62 ਤੇ ਬੇਨ ਸਟੋਕਸ ਤਿੰਨ ਦੌੜਾਂ ਬਣਾ ਕੇ ਖੇਡ ਰਹੇ ਸਨ। ਇੰਝ ਹੀ 17ਵੇਂ ਓਵਰ ਵਿੱਚ 3 ਵਿਕੇਟਾਂ ਦੇ ਨੁਕਸਾਨ ਨਾਲ ਰਾਜਸਥਾਨ ਰਾਇਲਜ਼ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਉੱਤੇ 111 ਦੌੜਾਂ ਸੀ। ਸਟੀਵ ਸਮਿੱਥ 55 ਤੇ ਬੇਨ ਸਟੋਕਸ 2 ਦੌੜਾਂ ਬਣਾ ਕੇ ਖੇਡ ਰਹੇ ਸਨ।

 

 

ਰਾਜਸਥਾਨ ਰਾਇਲਜ਼ ਨੂੰ ਤੀਜਾ ਝਟਕਾ ਲੱਗਾ ਗਰਨੇ ਦੀ ਗੇਂਦ ਉੱਤੇ ਪੀਯੂਸ਼ ਚਾਵਲਾ ਨੇ ਰਾਹੁਲ ਤ੍ਰਿਪਾਠੀ ਦਾ ਕੈਚ ਲਿਆ। ਤ੍ਰਿਪਾਠੀ 8 ਗੇਂਦਾਂ ਉੱਤੇ 6 ਦੌੜਾਂ ਬਣਾ ਕੇ ਆਊਟ ਹੋਏ। ਨਵੇਂ ਬੱਲੇਬਾਜ਼ ਬੇਨ ਸਟੋਕਸ ਆਏ ਹਨ।

 

 

ਸਟੀਵ ਸਮਿੱਥ ਦਾ ਅਰਧ–ਸੈਂਕੜਾ 9:06 ਵਜੇ ਮੁਕੰਮਲ ਹੋਇਆ ਸੀ। ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਦਾ ਸਕੋਰ 100 ਦੌੜਾਂ ਦੇ ਪਾਰ ਪੁੱਜ ਗਿਆ। ਟੀਮ ਦਾ ਸਕੋਰ 15 ਓਵਰਾਂ ਵਿੱਚ 2 ਵਿਕੇਟਾਂ ਦੇ ਨੁਕਸਾਨ ਉੱਤੇ 105 ਦੌੜਾਂ ਸੀ। ਸਟੀਵ ਸਮਿੱਥ 50 ਤੇ ਰਾਹੁਲ ਤ੍ਰਿਪਾਠੀ 5 ਦੌੜਾਂ ਬਣਾ ਕੇ ਖੇਡ ਰਹੇ ਸਨ।

 

 

ਰਾਜਸਥਾਨ ਰਾਇਲਜ਼ ਦਾ ਸਕੋਰ 13 ਓਵਰਾਂ ਵਿੱਚ 2 ਵਿਕੇਟਾਂ ਦੇ ਨੁਕਸਾਨ ਉੱਤੇ 85 ਦੌੜਾਂ ਸੀ। ਸਟੀਵ ਸਮਿੱਥ 38 ਤੇ ਰਾਹੁਲ ਤ੍ਰਿਪਾਠੀ 1 ਦੌੜ ਬਣਾ ਕੇ ਖੇਡ ਰਹੇ ਸਨ। ਉਸ ਤੋਂ ਪਹਿਲਾਂ 12 ਓਵਰਾਂ ਵਿੱਚ 2 ਵਿਕੇਟਾਂ ਦੇ ਨੁਕਸਾਨ ਉੱਤੇ ਟੀਮ ਦਾ ਸਕੋਰ 78 ਦੌੜਾਂ ਸੀ। ਸਟੀਵ ਸਮਿੱਥ 33 ਤੇ ਰਾਹੁਲ ਤ੍ਰਿਪਾਠੀ ਇੱਕ ਦੌੜ ਬਣਾ ਕੇ ਖੇਡ ਰਹੇ ਸਨ।

 

 

ਰਾਜਸਥਾਨ ਰਾਇਲਜ਼ ਨੂੰ ਦੂਜਾ ਝਟਕਾ ਲੱਗਾ। ਗਰਨੇ ਦੀ ਗੇਂਦ ਉੱਤੇ ਸ਼ੁਭਮਨ ਗਿੱਲ ਨੇ ਬਾਊਂਡਰੀ ਕੋਲ ਜੋਸ ਬਟਲਰ ਦਾ ਕੈਚ ਲਿਆ। ਬਟਲਰ 34 ਗੇਂਦਾਂ ਵਿੱਚ 5 ਚੌਕਿਆਂ ਤੇ 1 ਛੱਕੇ ਨਾਲ37 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤੇ। ਨਵੇਂ ਬੱਲੇਬਾਜ਼ ਰਾਹੁਲ ਤ੍ਰਿਪਾਠੀ ਆਏ ਸਨ।

 

 

ਉਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦਾ ਸਕੋਰ 10 ਓਵਰਾਂ ਵਿੱਚ 1 ਵਿਕੇਟ ਦੇ ਨੁਕਸਾਨ ਨਾਲ 56 ਦੌੜਾਂ ਸੀ। ਸਟੀਵ ਸਮਿੱਥ 24 ਤੇ ਜੋਸ ਬਟਲਰ 25 ਦੌੜਾਂ ਬਣਾ ਕੇ ਖੇਡ ਰਹੇ ਸਨ। ਇੰਝ ਹੀ 9 ਓਵਰਾਂ ਵਿੱਚ 1 ਵਿਕੇਟ ਦੇ ਨੁਕਸਾਨ ਨਾਲ ਰਾਜਸਥਾਨ ਰਾਇਲਜ਼ ਦਾ ਸਕੋਰ 53 ਦੌੜਾਂ ਸੀ। ਸਟੀਵ ਸਮਿੱਥ 22 ਤੇ ਜੋਸ ਬਟਲਰ 24 ਦੌੜਾਂ ਬਣਾ ਕੇ ਖੇਡ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Rajasthan gave Kolkata a target of 140 runs