ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2020 Auction: 971 ਕ੍ਰਿਕਟਰ ਰਜਿਸਟਰ, 215 ਅੰਤਰਰਾਸ਼ਟਰੀ ਖਿਡਾਰੀ ਸ਼ਾਮਲ

IPL 2020 Auction: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਲਈ 19 ਦਸੰਬਰ ਨੂੰ ਕੋਲਕਾਤਾ ਵਿੱਚ ਹੋਣ ਵਾਲੀ ਨਿਲਾਮੀ ਤੋਂ ਪਹਿਲਾਂ ਅੱਠ ਟੀਮਾਂ ਨੇ ਰਿਟੇਨ ਕੀਤੇ ਗਏ ਖਿਡਾਰੀਆਂ ਅਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦਾ ਐਲਾਨ ਕਰ ਚੁੱਕੀ ਹੈ। 

 

ਆਈਪੀਐਲ 2020 ਦੀ ਨਿਲਾਮੀ 19 ਦਸੰਬਰ ਨੂੰ ਕੋਲਕਾਤਾ ਵਿੱਚ ਹੋਣੀ ਹੈ। ਇਸ ਨਿਲਾਮੀ ਲਈ 971 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। 200 ਤੋਂ ਵੱਧ ਅੰਤਰਰਾਸ਼ਟਰੀ ਖਿਡਾਰੀ ਕੈਪਡ ਪਲੇਅਰ ਹਨ, ਆਈਪੀਐਲ ਨੇ ਇਸ ਦੀ ਪੁਸ਼ਟੀ ਕੀਤੀ ਹੈ।
 

ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀਸੀਸੀਆਈ) ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ। ਪੰਜੀਕਰਨ ਦੀ ਆਖਰੀ ਤਾਰੀਖ 30 ਨਵੰਬਰ, 2019 ਸੀ। ਇਸ ਵਿੱਚ 971 ਖਿਡਾਰੀ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਇਨ੍ਹਾਂ ਵਿਚ 713 ਭਾਰਤੀ ਅਤੇ 258 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਹੁਣ ਆਈਪੀਐਲ ਦੀ ਨਿਲਾਮੀ 19 ਦਸੰਬਰ 2019 ਨੂੰ ਕੋਲਕਾਤਾ ਵਿੱਚ ਹੋਵੇਗੀ।
 

ਨਿਲਾਮੀ ਵਿੱਚ ਕੁੱਲ 73 ਖਾਲੀ ਥਾਵਾਂ ਨੂੰ ਭਰਿਆ ਜਾਣਾ ਹੈ ਅਤੇ ਇਸ ਲਈ 215 ਅੰਤਰਰਾਸ਼ਟਰੀ ਪੱਧਰ ਉੱਤੇ ਖੇਡ ਚੁੱਕੇ ਖਿਡਾਰੀ ਹਿੱਸਾ ਲੈਣਗੇ। ਉਥੇ, ਅੰਤਰਰਾਸ਼ਟਰੀ ਪੱਧਰ 'ਤੇ ਅਜੇ ਤੱਕ ਨਹੀਂ ਖੇਡ ਸਕਣ ਵਾਲੇ 754 ਖਿਡਾਰੀਆਂ ਨੂੰ ਵੀ ਪਹਿਲੀ ਵਾਰ ਆਈਪੀਐਲ ਵਿੱਚ ਰਜਿਸਟਰਡ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਦੋ ਖਿਡਾਰੀ ਐਸੋਸੀਏਟ ਨੇਸ਼ਨ ਦੇ ਹਨ।
 

ਆਈਪੀਐਲ ਫਰੈਂਚਾਇਜ਼ੀਜ਼ ਕੋਲ ਸੋਮਵਾਰ (9 ਦਸੰਬਰ) ਨੂੰ ਸ਼ਾਮ 5 ਵਜੇ ਤੱਕ ਸਮਾਂ ਹੈ। ਫਰੈਂਚਾਈਜ਼ੀਜ਼ ਇਸ ਸਮੇਂ ਤੱਕ ਖਿਡਾਰੀਆਂ ਨੂੰ ਸੂਚੀਬੱਧ ਕਰ ਸਕਦੇ ਹਨ ਅਤੇ ਆਖ਼ਰੀ ਆਈਪੀਐਲ 2020 ਦੀ ਨਿਲਾਮੀ ਸੂਚੀ ਨੂੰ ਜਮ੍ਹਾਂ ਕਰ ਸਕਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2020 auction 971 players register for indian premier league kolkata auction including 215 capped internationals