ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2020 ਨਿਲਾਮੀ ਲਈ ਜਾਰੀ ਹੋਈ ਫਾਈਨਲ ਸੂਚੀ, 332 ਖਿਡਾਰੀਆਂ ਦੀ ਲੱਗੇਗੀ ਬੋਲੀ

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 13ਵੇਂ ਸੀਜਨ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਭਾਰਤ ਦੀ ਇਸ ਘਰੇਲੂ ਟੀ20 ਲੀਗ ਲਈ 19 ਦਸੰਬਰ ਨੂੰ ਕੋਲਕਾਤਾ 'ਚ ਖਿਡਾਰੀਆਂ ਦੀ ਨਿਲਾਮੀ ਕੀਤੀ ਜਾਵੇਗੀ। ਕੋਲਕਾਤਾ 'ਚ ਹੋਣ ਵਾਲੀ ਇਸ ਨਿਲਾਮੀ ਲਈ ਖਿਡਾਰੀਆਂ ਦੀ ਗਿਣਤੀ ਨੂੰ ਘਟਾ ਕੇ 332 ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਆਈਪੀਐਲ ਪ੍ਰਬੰਧਨ ਨੇ 639 ਖਿਡਾਰੀਆਂ ਨੂੰ ਨਿਲਾਮੀ ਪ੍ਰਕਿਰਿਆ ਤੋਂ ਬਾਹਰ ਕੱਢ ਦਿੱਤਾ ਅਤੇ 971 ਰਜਿਸਟਰਡ ਖਿਡਾਰੀਆਂ 'ਚ 332 ਨੂੰ ਹੀ ਸ਼ਾਰਟ ਲਿਸਟ ਕੀਤਾ।
 

ਆਈਪੀਐਲ ਪ੍ਰਬੰਧਨ ਨੇ ਸਾਰੀਆਂ ਟੀਮਾਂ ਨੂੰ ਸ਼ਾਰਟ ਲਿਸਟ ਕੀਤੇ ਖਿਡਾਰੀਆਂ ਦੀ ਸੂਚੀ ਦੇ ਦਿੱਤੀ ਹੈ। ਫਾਈਨਲ ਸੂਚੀ 'ਚ 19 ਕੈਪਡ ਖਿਡਾਰੀਆਂ (ਕੌਮਾਂਤਰੀ ਮੈਚ ਖੇਡ ਚੁੱਕੇ) ਦੇ ਨਾਲ 24 ਨਵੇਂ ਖਿਡਾਰੀ ਵੀ ਸ਼ਾਮਲ ਹਨ। ਨਵੇਂ ਖਿਡਾਰੀਆਂ 'ਚ ਕੇਸਰਿਕ ਵਿਲੀਅਮਸ, ਮੁਸ਼ਫਿਕੁਰ ਹਰੀਮ ਅਤੇ ਐਡਮ ਜੰਪਾ ਜਿਹੇ ਖਿਡਾਰੀ ਸ਼ਾਮਲ ਹਨ।
 

 

ਆਈ.ਪੀ.ਐਲ. ਦੀਆਂ ਸਾਰੀਆਂ ਫ੍ਰੈਂਚਾਈਜ਼ੀਆਂ ਵੱਧ ਤੋਂ ਵੱਧ 73 ਖਿਡਾਰੀ ਹੀ ਖਰੀਦ ਸਕਦੀਆਂ ਹਨ। ਇਨ੍ਹਾਂ ਵਿਚੋਂ ਉਨ੍ਹਾਂ ਨੂੰ 29 ਵਿਦੇਸ਼ੀ ਖਰੀਦਣੇ ਹੋਣਗੇ। ਇਸ ਨਿਲਾਮੀ 'ਤੇ ਕੁਝ ਵੱਡੇ ਨਾਂਵਾਂ 'ਤੇ ਫ੍ਰੈਂਚਾਈਜ਼ੀਆਂ ਦੀ ਖਾਸ ਨਜ਼ਰ ਰਹੇਗੀ। ਇਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਨਾਂ ਗਲੈਨ ਮੈਕਸਵੈਲ ਦਾ ਲਿਆ ਜਾ ਰਿਹਾ ਹੈ। ਉਹ ਉਨ੍ਹਾਂ 7 ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੈ, ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਬੇਸ ਪ੍ਰਾਈਜ਼ ਹੈ। ਮੈਕਸਵੈਲ, ਪੈਟ ਕਮਿੰਸ, ਜੋਸ ਹੇਜ਼ਲਵੁੱਡ, ਮਿਸ਼ੇਲ ਮਾਰਸ਼, ਡੇਲ ਸਟੇਨ, ਕ੍ਰਿਸ ਮੌਰਿਸ ਅਤੇ ਐਂਜਲੋ ਮੈਥਿਊਜ਼ ਦਾ ਬੇਸ ਪ੍ਰਾਈਜ਼ 2 ਕਰੋੜ ਰੁਪਏ ਹੈ। ਇਹ ਆਈ.ਪੀ.ਐਲ. ਨਿਲਾਮੀ ਵਿਚ ਵੱਧ ਤੋਂ ਵੱਧ ਬੇਸ ਪ੍ਰਾਈਜ਼ ਹੈ।
 

ਮੈਕਸਵੈਲ ਦਾ ਨਿਲਾਮੀ ਵਿਚ ਸ਼ਾਮਲ ਹੋਣਾ ਕਾਫੀ ਹੈਰਾਨ ਕਰਨ ਵਾਲਾ ਹੈ, ਕਿਉਂਕਿ ਉਸ ਨੇ ਮਾਨਸਿਕ ਬੀਮਾਰੀ ਕਾਰਨ ਕੌਮਾਂਤਰੀ ਕ੍ਰਿਕਟ ਤੋਂ ਬ੍ਰੇਕ ਲਿਆ ਹੈ। ਮੈਕਸਵੈਲ ਆਈ.ਪੀ.ਐਲ. ਵਿਚ ਹੁਣ ਤਕ 3 ਟੀਮਾਂ ਵੱਲੋਂ ਖੇਡ ਚੁੱਕੇ ਹਨ। ਆਈ.ਸੀ.ਸੀ. ਵਨ ਡੇ ਵਰਲਡ ਕੱਪ ਅਤੇ ਏਸ਼ੇਜ਼ ਕਾਰਨ ਆਈ.ਪੀ.ਐਲ. 2019 ਲਈ ਹੋਈ ਨਿਲਾਮੀ ਵਿਚ ਉਹ ਸ਼ਾਮਲ ਨਹੀਂ ਹੋਏ ਸੀ। ਨਿਲਾਮੀ ਵਿਚ ਭਾਰਤੀ ਖਿਡਾਰੀਆਂ 'ਤੇ ਬੋਲੀ ਲੱਗਣ ਦੀ ਗੱਲ ਕਰੀਏ ਤਾਂ ਰਾਬਿਨ ਉਥੱਪਾ ਸਭ ਤੋਂ ਮਹਿੰਗੇ ਹਨ। ਆਈ.ਪੀ.ਐਲ. ਨੇ ਉਸ ਦਾ ਬੇਸ ਪ੍ਰਾਈਜ਼ 1.5 ਕਰੋੜ ਰੁਪਏ ਰੱਖਿਆ ਹੈ। ਇਹ ਨਿਲਾਮੀ 19 ਦਸੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2020 Final auction list cut down to 332 players