ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੌਤਮ ਗੰਭੀਰ ਦਾ ਸੁਝਾਅ; ਦਿਨੇਸ਼ ਕਾਰਤਿਕ ਦੀ ਥਾਂ ਇਸ ਨੂੰ ਬਣਾਓ ਕਪਤਾਨ

ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੀਆਂ ਸੱਭ ਤੋਂ ਸਫਲ ਟੀਮਾਂ 'ਚੋਂ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵੀ ਇੱਕ ਹੈ। ਸ਼ਾਹਰੁਖ ਖਾਨ ਅਤੇ ਜੂਹੀ ਚਾਵਲਾ ਦੀ ਮਾਲਕੀ ਵਾਲੀ ਕੇਕੇਆਰ ਨੇ 2012 ਤੇ 2014 'ਚ ਦੋ ਵਾਰ ਆਈਪੀਐਲ ਦਾ ਖਿਤਾਬ ਆਪਣੇ ਨਾਂ ਕੀਤਾ ਹੈ।

 

ਇਨ੍ਹਾਂ ਦੋਹਾਂ ਜਿੱਤਾਂ 'ਚ ਇੱਕ ਗੱਲ ਕਾਮਨ ਰਹੀ ਸੀ। ਉਹ ਇਹ ਕੀ ਦੋਵੇਂ ਜਿੱਤਾਂ 'ਚ ਕੇਕੇਆਰ ਦੀ ਕਮਾਨ ਗੌਤਮ ਗੰਭੀਰ ਦੇ ਹੱਥ 'ਚ ਸੀ। ਕ੍ਰਿਕਟ ਤੋਂ ਸੰਨਿਆਸ ਤੋਂ ਬਾਅਦ ਭਾਵੇਂ ਗੰਭੀਰ ਮੈਦਾਨ 'ਤੇ ਨਾ ਉੱਤਰੇ ਹੋਣ ਪਰ ਆਪਣੀ ਇਸ ਫਰੈਂਚਾਈਜ਼ੀ ਲਈ ਉਨ੍ਹਾਂ ਦਾ ਪਿਆਰ ਘੱਟ ਨਹੀਂ ਹੋਇਆ ਹੈ। ਅਜਿਹੇ 'ਚ ਆਈਪੀਐਲ ਦੇ ਅਗਲੇ ਸੀਜਨ ਬਾਰੇ ਗੌਤਮ ਗੰਭੀਰ ਨੇ ਕੇਕੇਆਰ ਦੇ ਕਪਤਾਨ ਲਈ ਵੱਡੀ ਗੱਲ ਕਹੀ ਹੈ।
 

ਗੰਭੀਰ ਨੇ ਕਿਹਾ, "ਮੇਰੇ ਲਈ ਇਸ ਟੀਮ 'ਚ ਕਪਤਾਨ ਲਈ ਬਹੁਤ ਸਾਰੇ ਆਪਸ਼ਨ ਨਹੀਂ ਹਨ। ਮੈਂ ਕੇਕੇਆਰ ਦੇ ਕਪਤਾਨ ਲਈ ਸ਼ੁਭਮਨ ਗਿੱਲ ਨੂੰ ਚੁਣਨਾ ਚਾਹੁੰਦਾ ਹਾਂ। ਮੈਂ ਇੱਕ ਨੌਜਵਾਨ ਦਾ ਸਾਥ ਦਿਆਂਗਾ। ਦਿਨੇਸ਼ ਕਾਰਤਿਕ ਨੇ ਦੋ ਸਾਲ ਟੀਮ ਨੂੰ ਸੰਭਾਲਿਆ ਹੈ। ਉਹ ਉਮੀਦਾਂ 'ਤੇ ਖਰਾ ਨਹੀਂ ਉੱਤਰ ਸਕੇ। ਅਜਿਹਾ 'ਚ ਇਸ ਵਾਰ ਇੱਕ ਨਵੇਂ ਚਿਹਰੇ ਸ਼ੁਭਮਨ ਗਿੱਲ ਦੇ ਨਾਲ ਜਾਣਾ ਚਾਹੀਦਾ ਹੈ। ਉਨ੍ਹਾਂ ਕੋਲ ਸ਼ਾਇਦ ਨਵੀਂ ਸੋਚ ਹੋਵੇ, ਜਿਸ ਤੋਂ ਕੁੱਝ ਵਧੀਆ ਨਤੀਜੇ ਵੀ ਆਉਣ।"
 

ਜ਼ਿਕਰਯੋਗ ਹੈ ਕਿ ਅੰਡਰ-19 ਵਿਸ਼ਵ ਕੱਪ ਦੀ ਜੇਤੂ ਭਾਰਤੀ ਟੀਮ ਦੇ ਮੈਂਬਰ ਰਹੇ ਸ਼ੁਭਮਨ ਗਿੱਲ ਕੇਕੇਆਰ ਟੀਮ ਦੇ ਮੁੱਖ ਖਿਡਾਰੀ ਹਨ। ਕੇਕੇਆਰ ਲਈ ਉਨ੍ਹਾਂ ਦਾ ਪ੍ਰਦਰਸ਼ਨ ਹੁਣ ਤਕ ਸ਼ਾਨਦਾਰ ਰਿਹਾ। ਉਹ ਪਿਛਲੇ ਦੋ ਸੀਜ਼ਨ ਤੋਂ ਕੇਕੇਆਰ ਟੀਮ ਦਾ ਹਿੱਸਾ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2020 Gautam Gambhir backs Shubman Gill as the captain of Kolkata Knight Riders