ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਸ਼ਾਇਦ 29 ਮਾਰਚ ਤੋਂ ਸ਼ੁਰੂ ਨਾ ਹੋ ਸਕੇ IPL 2020

ਕੋਰੋਨਾ ਵਾਇਰਸ ਕਾਰਨ ਸ਼ਾਇਦ 29 ਮਾਰਚ ਤੋਂ ਸ਼ੁਰੂ ਨਾ ਹੋ ਸਕੇ IPL 2020

ਕੋਰੋਨਾ ਵਾਇਰਸ ਦੀ ਲਾਗ ਵੱਡੇ ਪੱਧਰ ’ਤੇ ਫੈਲਣ ਕਾਰਨ ਲੱਗਦਾ ਨਹੀਂ ਕਿ ਆਉਂਦੀ 29 ਮਾਰਚ ਤੋਂ ਆਈਪੀਐੱਲ 2020 (IPL 2020) ਸਮੇਂ ਸਿਰ ਸ਼ੁਰੂ ਹੋ ਸਕੇਗਾ। ਇਹ ਸੰਕੇਤ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤਾ ਹੈ।

 

 

ਸ੍ਰੀ ਰਾਜੇਸ਼ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦਿਆਂ ਆਈਪੀਐੱਲ ਦਾ ਆਯੋਜਨ ਬਾਅਦ ’ਚ ਕੀਤਾ ਜਾਵੇਗਾ। ਉਨ੍ਹਾਂ ਕਿਹਾ – ‘ਜਦੋਂ ਵੱਡੀ ਗਿਣਤੀ ’ਚ ਲੋਕ ਇੱਕ ਥਾਂ ’ਤੇ ਜਮ੍ਹਾ ਹੰੁਦੇ ਹਨ, ਤਾਂ ਲਾਗ ਵਾਲੀਆਂ ਬੀਮਾਰੀਆਂ ਤੇਜ਼ੀ ਨਾਲ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਆਈਪੀਐੱਲ ਵਰਗੇ ਵੱਡੇ ਟੂਰਨਾਮੈਂਟਾਂ ਲਈ ਇਹ ਸਮਾਂ ਨਹੀਂ ਹੈ, ਜਿੱਥੇ ਵੱਡੀ ਗਿਣਤੀ ’ਚ ਦਰਸ਼ਕ ਇਕੱਠੇ ਹੋਣੇ ਹਨ।’

 

 

ਸ੍ਰੀ ਰਾਜੇਸ਼ ਟੋਪੇ ਨੇ ਕਿਹਾ ਕਿ ਆਈਪੀਐਲ ਨੂੰ ਮੁਲਤਵੀ ਕਰਨ ਬਾਰੇ ਅਧਿਕਾਰਤ ਗੱਲਬਾਤ ਫ਼ਿਲਹਾਲ ਚੱਲ ਰਹੀ ਹੈ ਤੇ ਛੇਤੀ ਹੀ ਇਸ ਬਾਰੇ ਕੋਈ ਐਲਾਨ ਕੀਤਾ ਜਾਵੇਗਾ।

 

 

ਚੇਤੇ ਰਹੇ ਕਿ ਆਉਂਦੀ 29 ਮਾਰਚ ਤੋਂ IPL 2020 ਦੀ ਸ਼ੁਰੂਆਤ ਹੋਣੀ ਤੈਅ ਹੈ। ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਣਾ ਨਿਸ਼ਚਤ ਹੈ।

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਸ਼ੁੱਕਰਵਾਰ ਨੂੰ ਬੀਸੀਸੀਆਈ (BCCI – ਭਾਰਤੀ ਕ੍ਰਿਕੇਟ ਕੰਟਰੋਲ ਬੋਰਡ) ਦੇ ਪ੍ਰਧਾਨ ਸ੍ਰੀ ਸੌਰਵ ਗਾਂਗੁਲੀ ਨੇ ਕਿਹਾ ਸੀ ਕਿ ਆਈਪੀਐੱਲ ਬਿਲਕੁਲ ਤੈਅ ਤਰੀਕ ਨੂੰ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।

 

 

ਸ੍ਰੀ ਗਾਂਗੁਲੀ ਨੇ ਇਸ ਬਾਰੇ ਪੁੱਛੇ ਸੁਆਲ ਦੇ ਜੁਆਬ ’ਚ ਸਪੱਸ਼ਟ ਆਖਿਆ ਸੀ ਕਿ ਆਈਪੀਐੱਲ ਆੱਨ ਹੈ ਤੇ ਬੋਰਡ ਟੂਰਨਾਮੈਂਟ ਦੇ ਸਹੀ ਤਰੀਕੇ ਆਯੋਜਨ ਨੂੰ ਲੈ ਕੇ ਹਰ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹੈ।

 

 

ਸਿਹਤ ਮੰਤਰਾਲੇ ਵੱਲੋਂ ਮਿਲੇ ਅਧਿਕਾਰਤ ਅੰਕੜਿਆਂ ਮੁਤਾਬਕ ਹੁਣ ਤੱਕ ਭਾਰਤ ’ਚ ਕੋਰੋਨਾ ਵਾਇਰਸ ਦੇ 30 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2020 may be postponed due to Corona Virus