ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਿਕਟ ਦੇ ਸ਼ੌਕੀਨਾਂ ਲਈ ਖੁਸ਼ਖਬਰੀ! 29 ਮਾਰਚ ਤੋਂ ਸ਼ੁਰੂ ਹੋ ਰਿਹੈ IPL 2020

ਇੰਡੀਅਨ ਪ੍ਰੀਮਿਅਰ ਲੀਗ 2020 ਮਤਲਬ ਆਈਪੀਐਲ ਦੇ 13ਵੀਂ ਸੀਜਨ ਦੀ ਸ਼ੁਰੂਆਤ 29 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਹੋਵੇਗੀ। ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਸ ਟੀਮ ਆਪਣੇ ਘਰ 'ਚ ਖੇਡਦੇ ਹੋਏ ਖਿਤਾਬ ਬਚਾਉਣ ਦੇ ਇਰਾਦੇ ਨਾਲ ਸ਼ੁਰੂਆਤ ਕਰੇਗੀ। 

ਦਿੱਲੀ ਕੈਪੀਟਲਜ਼ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤ ਦੀ ਤਰੀਕ 29 ਮਾਰਚ ਤੈਅ ਕਰ ਦਿੱਤੀ ਗਈ ਹੈ। ਇਸ ਅਧਿਕਾਰੀ ਨੇ ਕਿਹਾ, "ਮੈਨੂੰ ਦੱਸਿਆ ਗਿਆ ਹੈ ਕਿ ਆਈ.ਪੀ.ਐਲ. ਦੇ 2020 ਸੀਜ਼ਨ ਦਾ ਆਗਾਜ਼ 29 ਮਾਰਚ ਨੂੰ ਮੁੰਬਈ ਵਿਚ ਹੋਵੇਗਾ।"

ਇਸ ਦਾ ਮਤਲਬ ਸ਼ੁਰੂਆਤ 'ਚ ਮੈਚ ਖੇਡਣ ਵਾਲੀਆਂ ਕੁਝ ਟੀਮਾਂ ਨੂੰ ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਖਿਡਾਰੀਆਂ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ। ਇਸ ਦਾ ਕਾਰਨ ਇਹ ਹੈ ਕਿ ਉਸ ਸਮੇਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਚੱਲ ਰਹੀ ਹੋਵੇਗੀ ਅਤੇ ਇਸੇ ਤਰ੍ਹਾਂ ਇੰਗਲੈਂਡ ਅਤੇ ਸ਼੍ਰੀਲੰਕਾ ਦੀ ਟੀਮ ਟੈਸਟ ਲੜੀ ਖੇਡ ਰਹੀ ਹੋਵੇਗੀ, ਜਿਸ ਦੀ ਸਮਾਪਤੀ 31 ਮਾਰਚ ਨੂੰ ਹੋਵੇਗੀ।
 

ਆਈਏਐਨਐਸ ਨਾਲ ਗੱਲ ਕਰਦਿਆਂ ਇੱਕ ਫਰੈਂਚਾਇਜ਼ੀ ਦੇ ਸੀਨੀਅਰ ਅਧਿਕਾਰੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਆਈ.ਪੀ.ਐਲ. ਗਵਰਨਿੰਗ ਕਾਊਂਸਿਲ ਇੱਕ ਵਾਰ ਫਿਰ ਪੁਰਾਣੇ ਫਾਰਮੈੱਟ ਦੇ ਆਧਾਰ 'ਤੇ ਡਬਲ ਹੈਡਰ ਦਾ ਆਯੋਜਨ ਕਰੇਗਾ ਅਤੇ ਇਹ ਟੂਰਨਾਮੈਂਟ 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਆਈ.ਪੀ.ਐਲ. ਗਵਰਨਿੰਗ ਕਾਊਂਸਿਲ ਇਸ ਸੀਜ਼ਨ ਵਿਚ ਵੱਧ ਤੋਂ ਵੱਧ ਡਬਲ ਹੈਡਰ ਕਰਾਉਣ ਦੇ ਪੱਖ ਵਿਚ ਹੈ, ਕਿਉਂਕਿ ਉਸ ਦਾ ਮੰਨਣਾ ਹੈ ਕਿ ਉਸ ਨਾਲ ਦਰਸ਼ਕਾਂ ਨੂੰ ਚੰਗਾ ਵਿਊਈਂਗ ਟਾਈਮ ਮਿਲ ਸਕੇਗਾ।
 

ਮੁੰਬਈ ਇੰਡੀਅਨਜ਼:
ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪਾਂਡਿਆ (ਆਲ ਰਾਊਂਡਰ), ਜਸਪ੍ਰੀਤ ਬੁਮਰਾਹ, ਕ੍ਰੂਨਲ ਪਾਂਡਿਆ (ਆਲ ਰਾਊਂਡਰ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਾ ਕੁਮਾਰ ਯਾਦਵ, ਧਵਲ ਕੁਲਕਰਨੀ, ਕੁਇੰਟਨ ਡੀ ਕਾੱਕ (ਵਿਕਟਕੀਪਰ), ਕੈਰਨ ਪੋਲਾਰਡ, ਸ਼ੈਰਿਫ਼ਨ ਰਦਰਫੋਰਡ, ਰਾਹੁਲ ਚਾਹਰ, ਅਨਮੋਲਪ੍ਰੀਤ ਸਿੰਘ, ਜੈਅੰਤ ਯਾਦਵ, ਆਦਿੱਤਿਆ ਤਾਰੀ, ਸੁਚਿਤ ਰਾਏ, ਰਿਤੂਰਾਜ ਗਾਇਕਵਾੜ, ਲਸੀਤ ਮਲਿੰਗਾ, ਮਿਸ਼ੇਲ ਮੈਕਲੈਘਨ, ਟ੍ਰੇਂਟ ਬੋਲਟ, ਨਾਥਨ ਕੁਲਟਰ ਨਾਈਲ, ਕ੍ਰਿਸ ਲਿਨ, ਸੌਰਭ ਤਿਵਾੜੀ, ਮੋਹਸਿਨ ਖ਼ਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ।

 

ਚੇਨਈ ਸੁਪਰ ਕਿੰਗਜ਼:
ਮਹਿੰਦਰ ਸਿੰਘ ਧੋਨੀ (ਵਿਕਟਕੀਪਰ, ਕਪਤਾਨ), ਸੁਰੇਸ਼ ਰੈਨਾ, ਮੁਰਲੀ ​​ਵਿਜੇ, ਰਿਤੂਰਾਜ ਗਾਇਕਵਾੜ, ਸ਼ੇਨ ਵਾਟਸਨ, ਡਵੇਨ ਬ੍ਰਾਵੋ (ਆਲ ਰਾਊਂਡਰ), ਕੇਦਾਰ ਜਾਧਵ, ਸਕਾਟ ਕੁਗੇਲਜੀਨ, ਰਵਿੰਦਰ ਜਡੇਜਾ (ਆਲ ਰਾਊਂਡਰ), ਮਿਸ਼ੇਲ ਸੰਤਨਰ, ਮੋਨੂੰ ਕੁਮਾਰ, ਐਨ. ਜਗਦੀਸ਼ਨ, ਹਰਭਜਨ ਸਿੰਘ , ਫਾਫ ਡੂ ਪਲੇਸਿਸ, ਅੰਬਤੀ ​​ਰਾਇਡੂ, ਕਰਨ ਸ਼ਰਮਾ, ਇਮਰਾਨ ਤਾਹਿਰ, ਦੀਪਕ ਚਾਹਰ, ਲੂੰਗੀ ਐਂਗਿਡੀ, ਕੇ ਐਮ ਐਮ ਆਸਿਫ, ਪਿਯੂਸ਼ ਚਾਵਲਾ, ਸੈਮ ਕਰਨ, ਜੋਸ ਹੇਜਲਵੁੱਡ, ਆਰ ਸਾਈ ਕਿਸ਼ੋਰ ਹਨ।

 

ਦਿੱਲੀ ਕੈਪੀਟਲ :
ਸ਼ਿਖਰ ਧਵਨ, ਪ੍ਰਿਥਵੀ ਸ਼ਾ, ਸ਼੍ਰੇਅਸ ਅਈਅਰ (ਕਪਤਾਨ), ਰਿਸ਼ਭ ਪੰਤ (ਰਿਸ਼ਭ ਪੰਤ), ਅਕਸ਼ਰ ਪਟੇਲ, ਅਮਿਤ ਮਿਸ਼ਰਾ ਹਰਸ਼ਾਲ ਪਟੇਲ, ਅਵੇਸ਼ ਖਾਨ, ਕਾਗੀਸੋ ਰਬਾਦਾ, ਇਸ਼ਾਂਤ ਸ਼ਰਮਾ, ਅਜਿੰਕਿਆ ਰਹਾਣੇ, ਰਵੀਚੰਦਰਨ ਅਸ਼ਵਿਨ, ਕੀਮੋ ਪੌਲ ਅਤੇ ਸੰਦੀਪ ਲਾਮਿਚਨੇ, ਸ਼ਿਮਰਾਨ ਹੇਟਮਾਇਰ, ਮਾਰਕਸ ਸਟੋਈਨਿਸ, ਐਲੇਕਸ ਕੈਰੀ, ਜੇਸਨ ਰਾਏ, ਕ੍ਰਿਸ ਵੋਕਸ, ਮੋਹਿਤ ਸ਼ਰਮਾ, ਤੁਸ਼ਾਰ ਦੇਸ਼ਪਾਂਡੇ, ਲਲਿਤ ਯਾਦਵ ਸ਼ਾਮਲ ਹਨ।

 

ਰਾਇਲ ਚੈਲੇਂਜਰਜ਼ ਬੈਂਗਲੌਰ :
ਵਿਰਾਟ ਕੋਹਲੀ (ਕਪਤਾਨ), ਏਬੀ ਡੀਵਿਲੀਅਰਜ਼, ਸ਼ਿਵਮ ਦੂਬੇ (ਆਲ ਰਾਊਂਡਰ), ਮੋਇਨ ਅਲੀ (ਆਲ ਰਾਊਂਡਰ), ਯੁਜਵੇਂਦਰ ਚਾਹਲ ਮੁਹੰਮਦ ਸਿਰਾਜ, ਨਵਦੀਪ ਸੈਣੀ, ਪਾਰਥਿਵ ਪਟੇਲ (ਵਿਕਟਕੀਪਰ), ਪਵਨ ਨੇਗੀ, ਉਮੇਸ਼ ਯਾਦਵ, ਵਾਸ਼ਿੰਗਟਨ ਸੁੰਦਰ, ਦੇਵਦੱਤ ਪੱਦਿਕਲ, ਗੁਰਕੀਰਤ ਸਿੰਘ ਮਾਨ, ਕ੍ਰਿਸ ਮੌਰਿਸ, ਐਰੋਨ ਫਿੰਚ, ਡੇਲ ਸਟੇਨ, ਕੇਨ ਰਿਚਰਡਸਨ), ਈਸੁਰੂ ਉਡਾਨਾ, ਜੋਸ਼ੂਆ ਫਿਲਿਪ, ਪਵਨ ਦੇਸ਼ਪਾਂਡੇ।

 

ਰਾਜਸਥਾਨ ਰਾਇਲਜ਼ :
ਸਟੀਵ ਸਮਿਥ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਜੋਫਰਾ ਆਰਚਰ, ਬੇਨ ਸਟੋਕਸ (ਆਲ ਰਾਊਂਡਰ), ਜੋਸ ਬਟਲਰ (ਵਿਕਟਕੀਪਰ), ਵਰੁਣ ਆਰੋਨ, ਮਨਨ ਵੋਹਰਾ, ਮਯੰਕ ਮਾਰਕੰਡੇਯ, ਰਾਹੁਲ ਤਿਵਾਤੀਅਨ ਰਿਆਨ ਪਰਾਗ, ਸ਼ਸ਼ਾਂਕ ਸਿੰਘ, ਸ਼੍ਰੇਅਸ ਗੋਪਾਲ, ਮਹੀਪਾਲ ਲੋਮਰ, ਅੰਕਿਤ ਰਾਜਪੂਤ, ਰੌਬਿਨ ਉਥੱਪਾ, ਜੈਦੇਵ ਉਨਾਦਕਟ, ਯਸ਼ਸਵੀ ਜੈਸਵਾਲ, ਕਾਰਤਿਕ ਤਿਆਗੀ, ਐਂਡ੍ਰਿਊ ਟਾਈ, ਟੌਮ ਕਰਨ, ਅਨੁਜ ਰਾਵਤ, ਡੇਵਿਡ ਮਿਲਰ, ਓਸ਼ੇਨ ਥਾਮਸ, ਆਕਾਸ਼ ਸਿੰਘ, ਅਨਿਰੁਧ ਜੋਸ਼ੀ।।

 

ਕੋਲਕਾਤਾ ਨਾਈਟ ਰਾਈਡਰਜ਼ :
ਆਂਦਰੇ ਰਸੇਲ, ਦਿਨੇਸ਼ ਕਾਰਤਿਕ (ਵਿਕਟਕੀਪਰ, ਕਪਤਾਨ), ਕੁਲਦੀਪ ਯਾਦਵ, ਲੋਕੀ ਫਰਗੂਸਨ, ਨਿਤੀਸ਼ ਰਾਣਾ, ਮਸ਼ਹੂਰ ਕ੍ਰਿਸ਼ਨ, ਰਿੰਕੂ ਸਿੰਘ, ਸੰਦੀਪ ਵਾਰੀਅਰ, ਹੈਰੀ ਗੁਰਨੇ, ਕਮਲੇਸ਼ ਨਾਗੇਰਕੋਟੀ, ਸ਼ਿਵਮ ਮਾਵੀ, ਸ਼ੁਭਮਨ ਗਿੱਲ, ਸਿੱਧੇਸ਼ ਲਾਡ, ਸੁਨੀਲ ਨਰਾਇਣ, ਪੈਟ ਕਮਿੰਸ, ਈਯਨ ਮੋਰਗਨ, ਵਰੁਣ ਚੱਕਰਵਰਤੀ, ਟੌਮ ਬੈਂਟਨ, ਰਾਹੁਲ ਤ੍ਰਿਪਾਠੀ, ਪ੍ਰਵੀਨ ਤਾਂਬੇ, ਐਮ ਸਿਧਾਰਥ, ਕ੍ਰਿਸ ਗ੍ਰੀਨ, ਨਿਖਿਲ ਨਾਇਕ ਸ਼ਾਮਲ ਹਨ।

 

ਕਿੰਗਜ਼ ਇਲੈਵਨ ਪੰਜਾਬ :
ਕ੍ਰਿਸ ਗੇਲ, ਕੇ.ਐਲ. ਰਾਹੁਲ (ਵਿਕਟਕੀਪਰ), ਹਰਦਾਸ ਵਿਲਜੋਇਨ, ਮਯੰਕ ਅਗਰਵਾਲ, ਮੁਹੰਮਦ ਸ਼ਮੀ, ਮੁਜੀਬ ਜਦਾਰਨ, ਮੁਰੂਗਨ ਅਸ਼ਵਿਨ, ਨਿਕੋਲਸ ਪੂਰਨ (ਵਿਕਟਕੀਪਰ), ਜਗਦੀਸ਼ ਸੁਚਿਤ, ਕਰੁਣ ਨਾਇਰ, ਮਨਦੀਪ ਸਿੰਘ, ਹਰਪ੍ਰੀਤ ਬਰਾੜ ਅਤੇ ਸਰਫਰਾਜ ਖਾਨ, ਅਰਸ਼ਦੀਪ ਸਿੰਘ, ਦਰਸ਼ਨ ਨਲਕੰਦੇ, ਗੌਤਮ ਕ੍ਰਿਸ਼ਨੱਪਾ, ਗਲੈਨ ਮੈਕਸਵੈਲ, ਸ਼ੇਲਡਨ ਕੋਟ੍ਰੇਲ, ਰਵੀ ਬਿਸ਼ਨੋਈ, ਪ੍ਰਭਸਿਮਰਨ ਸਿੰਘ, ਦੀਪਕ ਹੁੱਡਾ, ਜੇਮਜ਼ ਨੀਸ਼ਮ, ਈਸ਼ਾਨ ਪਰੇਲ, ਕ੍ਰਿਸ ਜੋਰਡਨ, ਤਜਿੰਦਰ ਢਿੱਲੋਂ।

 

ਸਨਰਾਈਜ਼ਰਸ ਹੈਦਰਾਬਾਦ :
ਅਭਿਸ਼ੇਕ ਸ਼ਰਮਾ, ਵਿਜੇ ਸ਼ੰਕਰ, ਰਿਧੀਮਾਨ ਸਾਹਾ (ਵਿਕਟਕੀਪਰ), ਡੇਵਿਡ ਵਾਰਨਰ, ਜੌਨੀ ਬੇਅਰਸਟੋ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਬੇਸਿਲ ਥੰਪੀ, ਭੁਵਨੇਸ਼ਵਰ ਕੁਮਾਰ, ਬਿਲੀ ਸਟੈਨਲੇਕ, ਸੰਦੀਪ ਸ਼ਰਮਾ, ਸ਼ਾਹਬਾਜ਼ ਨਦੀਮ, ਸ਼੍ਰੀਵਤਸ ਗੋਸਵਾਮੀ, ਸਿਧਾਰਥ ਕੌਲ, ਖਲੀਲ ਅਹਿਮਦ, ਤਟਰਾਜਨ , ਮੁਹੰਮਦ ਨਬੀ, ਰਾਸ਼ਿਦ ਖਾਨ, ਮਿਸ਼ੇਲ ਮਾਰਸ਼, ਪ੍ਰੀਯਮ ਗਰਗ, ਵਿਰਾਟ ਸਿੰਘ, ਫੈਬੀਅਨ ਐਲਨ, ਸੰਦੀਪ ਬਾਵਾਨਾਕਾ, ਅਬਦੁੱਲ ਸਾਮਦ, ਸੰਜੈ ਯਾਦਵ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2020 set to begin on March 29 with Mumbai Indians playing opener at Wankhede cricket stadium