ਦਸੰਬਰ 'ਚ ਆਈਪੀਐਲ 2019 ਦੀ ਨਿਲਾਮੀ ਤੋਂ ਪਹਿਲਾਂ ਮਸ਼ਹੂਰ ਖਿਡਾਰੀਆਂ ਦੀ ਬੇਸ ਕੀਮਤ ਤੈਅ ਕੀਤੀ ਗਈ ਹੈ। ਸਭ ਤੋਂ ਜ਼ਿਆਦਾ ਬੇਸ ਕੀਮਤ ਦੋ ਕਰੋੜ ਰੁਪਏ ਰੱਖੀ ਗਈ ਹੈ. ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਭਾਰਤੀ ਨੂੰ ਅਜਿਹੀ ਬੇਸ ਪ੍ਰਾਈਜ਼ ਨਹੀਂ ਮਿਲੀ ਹੈ। ਭਾਰਤੀ ਖਿਡਾਰੀ ਜੈਦੇਵ ਉਨਾਦਕਟ ਦੀ ਬੇਸ ਕੀਮਤ 1.5 ਕਰੋੜ ਹੈ.ਪਿਛਲੇ ਸਾਲ ਜੈਦੇਵ ਉਨਾਦਕਟ ਨੂੰ ਆਈਪੀਐਲ ਨਿਲਾਮੀ ਵਿੱਚ ਸਭ ਤੋਂ ਵੱਧ ਰਕਮ ਮਿਲੀ ਸੀ ਤੇ ਉਹ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਦੇ ਰੂਪ ਵਿਚ ਉਭਰੇ ਹਨ।.
ਦੂਜੇ ਭਾਰਤੀਆਂ ਵਿੱਚ ਯੁਵਰਾਜ ਸਿੰਘ, ਮੁਹੰਮਦ ਸ਼ਮੀ ਤੇ ਅਕਸ਼ਰ ਪਟੇਲ ਨੂੰ ਇੱਕ ਕਰੋੜ ਰੁਪਏ ਦੇ ਬੇਸ ਪ੍ਰਾਈਜ਼ ਵਿਚ ਰੱਖਿਆ ਗਿਆ ਹੈ। ਆਸਟ੍ਰੇਲੀਆ ਦੇ ਬੱਲੇਬਾਜ਼ਾਂ ਗਲੇਨ ਮੈਕਸਵੈਲ ਤੇ ਆਰੋਨ ਫਿੰਚ ਨੇ ਇਸ ਵਾਰ ਆਈਪੀਐਲ ਦੀ ਨਿਲਾਮੀ ਤੋਂ ਦੂਰੀ ਬਣਾਈ ਹੈ। ਅਗਲੇ ਸਾਲ ਆਸਟ੍ਰੇਲੀਆ ਭਾਰਤ ਦੇ ਲੰਬੇ ਟੂਰ 'ਤੇ ਆਵੇਗਾ. ਇਸ ਤੋਂ ਬਾਅਦ ਆਸਟ੍ਰੇਲੀਆ ਜੂਨ-ਜੁਲਾਈ ਵਿੱਚ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਵਿਚ ਹਿੱਸਾ ਲਵੇਗਾ ਤੇ ਇਸ ਤੋਂ ਤੁਰੰਤ ਬਾਅਦ ਐਸ਼ੇਜ਼ ਲੜੀ ਖੇਡੀ ਜਾਵੇਗੀ।
ਹੋਰ ਵੱਡੇ ਨਾਵਾਂ ਬਾਰੇ ਗੱਲ ਕਰਦਿਆਂ ਇੰਗਲੈਂਡ ਦੇ ਆਲਰਾਊਂਡਰ ਸੈਮ ਕਰਾਨ ਨੂੰ 2 ਕਰੋੜ ਦੀ ਬੇਸ ਪ੍ਰਾਈਜ਼ ਵਿੱਚ ਰੱਖਿਾ ਗਿਆ ਹੈ। ਇਸ ਤੋਂ ਇਲਾਵਾ ਮੁੰਬਈ ਇੰਡੀਅਨ ਕੋਚਿੰਗ ਸਟਾਫ ਵਿਚ ਸ਼ਾਮਲ ਲਸਿਥ ਮਲਿੰਗਾ ਨੂੰ ਵੀ ਇਸ 2 ਕਰੋੜ ਬੇਸ ਪ੍ਰਾਇਜ਼ ਵਿੱਚ ਰੱਖਿਆ ਗਿਆ ਹੈ। ਬ੍ਰੈਂਡਨ ਮੈਕੁਲਮ ਤੇ ਕੋਰੇ ਐਂਡਰਸਨ ਨੂੰ ਵੀ 2 ਕਰੋੜ ਦੀ ਬੇਸ ਪ੍ਰਾਈਜ਼ ਮਿਲੀ। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੈਲ ਸਟੇਨ ਦੀ ਕੀਮਤ 1.5 ਕਰੋੜ ਰੁਪਏ 'ਤੇ ਤੈਅ ਕੀਤੀ ਗਈ ਹੈ।