ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2020 : 8 ਟੀਮਾਂ ਨੇ ਖਰੀਦੇ 62 ਖਿਡਾਰੀ, ਪੰਜਾਬ ਨੇ ਖਰੀਦਿਆ ਇਹ ਧਾਕੜ ਖਿਡਾਰੀ

ਆਈਪੀਐਲ ਸੀਜ਼ਨ-13 ਲਈ ਕੋਲਕਾਤਾ 'ਚ ਅੱਜ ਨਿਲਾਮੀ ਹੋਈ। 5 ਘੰਟੇ ਤਕ ਚਲੀ ਨਿਲਾਮੀ ਦੌਰਾਨ 62 ਖਿਡਾਰੀ ਵਿਕੇ। ਇਨ੍ਹਾਂ 'ਚ 33 ਭਾਰਤੀ ਅਤੇ 29 ਵਿਦੇਸ਼ੀ ਹਨ। ਫਰੈਂਚਾਇਜ਼ੀਆਂ ਨੇ ਇਨ੍ਹਾਂ ਖਿਡਾਰੀਆਂ ਨੂੰ ਖਰੀਦਣ ਲਈ 140.3 ਕਰੋੜ ਰੁਪਏ ਖਰਚ ਕੀਤੇ। ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ ਪੈਟ ਕਮਿੰਸ ਆਈਪੀਐਲ ਇਤਿਹਾਸ 'ਚ ਸੱਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਬਣ ਗਏ ਹਨ। ਉਨ੍ਹਾਂ ਨੂੰ ਕੋਲਕਾਤਾ ਨਾਈਟਰਾਈਡਰਸ ਨੇ 15.5 ਕਰੋੜ ਰੁਪਏ 'ਚ ਖਰੀਦਿਆ। 
 

ਕਿੰਗਸ ਇਲੈਵਨ ਪੰਜਾਬ ਨੇ ਆਸਟ੍ਰੇਲੀਆ ਦੇ ਧਾਕੜ ਬੱਲੇਬਾਜ਼ ਅਤੇ ਸਪਿੰਨ ਗੇਂਦਬਾਜ ਗਲੇਨ ਮੈਕਸਵੈਲ ਨੂੰ 10.75 ਕਰੋੜ ਰੁਪਏ 'ਚ ਖਰੀਦਿਆ। ਦੱਖਣ ਅਫਰੀਕਾ ਦੇ ਕ੍ਰਿਸ ਮੋਰਿਸ 10 ਕਰੋੜ ਰੁਪਏ 'ਚ ਵਿਕੇ। ਉਨ੍ਹਾਂ ਨੂੰ ਰਾਇਲ ਚੈਲੇਂਜਰ ਬੰਗਲੁਰੂ ਨੇ ਆਪਣੀ ਟੀਮ 'ਚ ਸ਼ਾਮਿਲ ਕੀਤਾ।
 

48 ਸਾਲਾ ਸਪਿਨ ਗੇਂਦਬਾਜ ਨਿਲਾਮੀ 'ਚ ਵਿਕਣ ਵਾਲੇ ਸੱਭ ਤੋਂ ਉਮਰਦਰਾਜ਼ ਖਿਡਾਰੀ ਹਨ। ਉਨ੍ਹਾਂ ਨੂੰ ਕੇਕੇਆਰ ਨੇ ਖਰੀਦਿਆ। ਵਿਕਟ ਲੈਣ ਤੋਂ ਬਾਅਦ ਆਰਮੀ ਸੈਲਿਊਟ ਲਈ ਮਸ਼ਹੂਰ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ ਸ਼ੇਲਡਨ ਕਾਟਰੇਲ ਨੂੰ ਪੰਜਾਬ ਨੇ 8.5 ਕਰੋੜ 'ਚ ਖਰੀਦਿਆ।
 

ਭਾਰਤੀ ਖਿਡਾਰੀਆਂ 'ਚ ਸੱਭ ਤੋਂ ਮਹਿੰਗੇ ਸਪਿਨ ਗੇਂਦਬਾਜ ਪੀਯੂਸ਼ ਚਾਵਲਾ ਵਿਕੇ। ਉਨ੍ਹਾਂ ਨੂੰ ਚੇਨਈ ਸੁਪਰਕਿੰਗਸ ਨੇ 6.75 ਕਰੋੜ ਰੁਪਏ 'ਚ ਖਰੀਦਿਆ। ਸੱਭ ਤੋਂ ਹੈਰਾਨ ਕਰਨ ਵਾਲੀ ਬੋਲੀ ਰਾਜਸਥਾਨ ਦੇ ਤੇਜ਼ ਗੇਂਦਬਾਜ ਰਵੀ ਬਿਸ਼ਨੋਈ ਦੀ ਸੀ। ਬਿਸ਼ਨੋਈ ਬਾਰੇ ਪਹਿਲਾਂ ਕੋਈ ਚਰਚਾ ਨਹੀਂ ਸੀ ਪਰ 20 ਲੱਖ ਬੇਸ ਪ੍ਰਾਈਜ਼ ਵਾਲੇ ਇਸ ਖਿਡਾਰੀ ਨੂੰ ਪੰਜਾਬ ਨੇ 2 ਕਰੋੜ ਰੁਪਏ 'ਚ ਖਰੀਦਿਆ। 
 

ਅੰਡਰ-19 ਟੀਮ ਦੇ ਕਪਤਾਨ ਪ੍ਰਿਯਮ ਗਰਗ ਨੂੰ 1.9 ਕਰੋੜ ਰੁਪਏ 'ਚ ਸਨਰਾਈਜਰਸ ਹੈਦਰਾਬਾਦ ਨੇ ਖਰੀਦਿਆ। 17 ਸਾਲਾ ਯਸ਼ਸਵੀ ਜੈਸਵਾਲ ਨੂੰ 2.4 ਕਰੋੜ ਰੁਪਏ 'ਚ ਰਾਜਸਥਾਨ ਅਤੇ ਆਲਰਾਊਂਡਰ ਵਰੁਣ ਚੱਕਰਵਰਤੀ ਨੂੰ 4 ਕਰੋੜ ਰੁਪਏ 'ਚ ਕੋਲਕਾਤਾ ਨਾਈਟਰਾਈਡਰਸ ਨੇ ਖਰੀਦਿਆ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL Auction 2020 Total 62 players sold 33 Indians 29 Overseas