ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਦੇ ਵੇਚਦਾ ਸੀ ਗੋਲਗੱਪੇ, ਹੁਣ ਰਾਜਸਥਾਨ ਰਾਇਲਜ਼ ਨੇ 2.40 ਕਰੋੜ ਰੁਪਏ 'ਚ ਖਰੀਦਿਆ

ਮੁੰਬਈ ਦੇ ਨੌਜਵਾਨ ਕ੍ਰਿਕਟਰ ਯਸ਼ਸਵੀ ਜਸਵਾਲ ਨੂੰ ਰਾਜਸਥਾਨ ਰਾਇਲਜ਼ ਨੇ 2.40 ਕਰੋੜ ਰੁਪਏ 'ਚ ਖਰੀਦਿਆ ਹੈ। ਉਸ ਦਾ ਬੇਸ ਪ੍ਰਾਈਜ਼ 20 ਲੱਖ ਰੁਪਏ ਸੀ। ਕਿੰਗਸ ਇਲੈਵਨ ਪੰਜਾਬ ਨੇ ਇਸ ਬੱਲੇਬਾਜ਼ ਲਈ 80 ਲੱਖ ਅਤੇ ਕੇਕੇਆਰ ਨੇ 1.90 ਲੱਖ ਰੁਪਏ ਦੀ ਬੋਲੀ ਲਗਾਈ ਸੀ। ਜਦੋਂ ਰਾਜਸਥਾਨ ਰਾਇਲਜ਼ ਦੀ ਬੋਲੀ 2 ਕਰੋੜ ਰੁਪਏ ਤਕ ਪਹੁੰਚ ਗਈ ਤਾਂ ਕੇਕੇਆਰ ਨੇ ਆਪਣੇ ਹੱਥ ਪਿੱਛੇ ਖਿੱਚ ਲਏ। ਅੰਤ 'ਚ ਰਾਜਸਥਾਨ ਰਾਇਲਜ਼ ਨੇ ਯਸ਼ਸਵੀ ਜਸਵਾਲ ਨੂੰ 2.40 ਕਰੋੜ ਰੁਪਏ 'ਚ ਖਰੀਦ ਲਿਆ।
 

ਜ਼ਿਕਰਯੋਗ ਹੈ ਕਿ ਮੁੰਬਈ ਦਾ ਬੱਲੇਬਾਜ਼ ਯਸ਼ਸਵੀ ਜਸਵਾਲ ਵਿਜੇ ਹਜ਼ਾਰੇ ਟਰਾਫੀ 'ਚ ਦੋਹਰਾ ਸੈਂਕੜਾ ਲਗਾ ਚੁੱਕਾ ਹੈ। ਜਸਵਾਲ ਨੇ ਝਾਰਖੰਡ ਵਿਰੁੱਧ ਵਿਜੇ ਹਜ਼ਾਰੇ ਟਰਾਫ਼ੀ ਦੇ ਗਰੁੱਪ-ਏ ਦੇ ਮੈਚ 'ਚ 203 ਦੌੜਾਂ (154 ਗੇਂਦਾਂ) ਦੀ ਸ਼ਾਨਦਾਰ ਪਾਰੀ ਖੇਡੀ ਸੀ।
 

ਜਸਵਾਲ ਦੇ ਪਿਤਾ ਉੱਤਰ ਪ੍ਰਦੇਸ਼ ਦੇ ਭਦੌਹੀ 'ਚ ਇਕ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ। ਜਦੋਂ ਯਸ਼ਸਵੀ ਸਾਲ 2012 'ਚ ਕ੍ਰਿਕਟ ਦਾ ਸੁਪਨਾ ਲੈ ਕੇ ਆਪਣੇ ਚਾਚਾ ਕੋਲ ਮੁੰਬਈ ਆਇਆ ਤਾਂ ਉਦੋਂ ਉਹ ਸਿਰਫ਼ 10 ਸਾਲ ਦਾ ਸੀ। ਚਾਚਾ ਕੋਲ ਇੰਨਾ ਵੱਡਾ ਘਰ ਨਹੀਂ ਸੀ ਕਿ ਉਹ ਉਸ ਨੂੰ ਰੱਖ ਸਕੇ। ਉਹ ਇਕ ਡੇਅਰੀ ਦੀ ਦੁਕਾਨ 'ਚ ਰਾਤਾਂ ਬਤੀਤ ਕਰਦਾ ਸੀ।
 

ਦੋ ਡੰਗ ਦੀ ਰੋਟੀ ਲਈ ਯਸ਼ਸਵੀ ਨੇ ਫੂਡ ਵੈਂਡਰ ਕੋਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਆਜ਼ਾਦ ਮੈਦਾਨ 'ਚ ਰਾਤ ਨੂੰ ਗੋਲਗੱਪੇ ਵੇਚਦਾ ਸੀ। ਉਸ ਨੂੰ ਅਜਿਹੇ ਵੀ ਦਿਨ ਵੇਖਣੇ ਪਏ, ਜਦੋਂ ਖਾਲੀ ਢਿੱਡ ਸੌਣਾ ਪਿਆ। ਉਹ ਪੈਸੇ ਕਮਾਉਣ ਲਈ ਹਮੇਸ਼ਾ ਮਿਹਨਤ ਕਰਦਾ ਰਹਿੰਦਾ ਸੀ। ਉਹ ਆਪਣੇ ਤੋਂ ਵੱਡੇ ਲੜਕਿਆਂ ਨਾਲ ਕ੍ਰਿਕਟ ਖੇਡਣ ਜਾਂਦਾ ਸੀ ਅਤੇ ਕਈ ਸਾਰੇ ਮੈਚ ਜਿੱਤ ਕੇ ਹਫ਼ਤੇ ਦੇ 200-300 ਰੁਪਏ ਬਣਾ ਲੈਂਦਾ ਸੀ।
 

ਵਿਜੇ ਹਜ਼ਾਰੇ ਟਰਾਫ਼ੀ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਯਸ਼ਸਵੀ ਜਸਵਾਲ ਤੀਜੇ ਬੱਲੇਬਾਜ਼ ਹਨ। ਇਸ ਤੋਂ ਪਹਿਲਾਂ ਇਸੇ ਸੀਜਨ 'ਚ ਵਿਕਟਕੀਪਰ ਬੱਲੇਬਾਜ਼ੀ ਸੰਜੂ ਸੈਮਸਨ ਨੇ ਕੇਰਲਾ ਲਈ ਖੇਡਦਿਆਂ ਗੋਵਾ ਵਿਰੁਧ ਅਜੇਤੂ 212 ਦੌੜਾਂ ਬਣਾਈਆਂ ਸਨ। ਉਹ ਵਿਜੇ ਹਜ਼ਾਰੇ ਟੂਰਨਾਮੈਂਟ ਦੇ ਇਕ ਮੈਚ 'ਚ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਵਿਜੇ ਹਜ਼ਾਰੇ ਟਰਾਫ਼ੀ 'ਚ ਪਹਿਲਾ ਦੋਹਰਾ ਸੈਂਕੜਾ ਸਾਲ 2008 'ਚ ਉੱਤਰਾਖੰਡ ਦੇ ਸਲਾਮੀ ਬੱਲੇਬਾਜ਼ ਕਰਨਵੀਰ ਕੌਸ਼ਲ (202 ਦੌੜਾਂ) ਨੇ ਲਗਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ipl auction 2020 yasasvi jaiswal picked by rajasthan royals for 2 crore and 40 lakhs here is inspirational story of him