ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਪੀਐੱਲ ਨੀਲਾਮੀ: ਪਟਿਆਲਾ ਦੇ ਪ੍ਰਭਸਿਮਰਨ ਦੀ ਕੀਮਤ ਲੱਗੀ 4.8 ਕਰੋੜ

ਆਈਪੀਐੱਲ ਨੀਲਾਮੀ: ਪਟਿਆਲਾ ਦੇ ਪ੍ਰਭਸਿਮਰਨ ਦੀ ਕੀਮਤ ਲੱਗੀ 4.8 ਕਰੋੜ

ਇੰਡੀਅਨ ਪ੍ਰੀਮੀਅਰ ਲੀਗ ਨੇ ਭਾਰਤ ਦੇ ਕਈ ਨੌਜਵਾਨ ਕ੍ਰਿਕੇਟਰਾਂ ਨੂੰ ਕਰੋੜਪਤੀ ਬਣਾਇਆ ਹੈ। ਇਸੇ ਲੜੀ ਵਿੱਚ ਜੈਪੁਰ `ਚ ਅੱਜ ਇੱਕ ਹੋਰ ਨਾਂਅ ਪ੍ਰਭਸਿਮਰਨ ਸਿੰਘ ਦਾ ਨਾਂਅ ਵੀ ਜੁੜ ਗਿਆ ਹੈ।  17ਸਾਲਾ ਪ੍ਰਭਸਿਮਰਨ ਸਿੰਘ ਪਟਿਆਲਾ ਦਾ ਜੰਮਪਲ਼ ਹੈ ਤੇ ਉਹ ਵਿਕੇਟ ਕੀਪਰ-ਬੈਟਸਮੈਨ ਹੈ।


ਕਿੰਗਜ਼ ਇਲੈਵਨ ਪੰਜਾਬ ਨੇ ਉਸ ਦੀਆਂ ਕ੍ਰਿਕੇਟ ਸੇਵਾਵਾਂ ਨੂੰ 4.8 ਕਰੋੜ ਰੁਪਏ `ਚ ਖ਼ਰੀਦ ਲਿਆ ਹੈ।


ਇਸ ਤੋਂ ਪਹਿਲਾਂ ਪ੍ਰਭਸਿਮਰਨ ਸਿੰਘ ਨੇ ਪੰਜਾਬ ਯੂ-23 ਅੰਤਰ-ਜਿ਼ਲ੍ਹਾ ਕ੍ਰਿਕੇਟ ਟੂਰਨਾਮੈਂਟ `ਚ ਮੱਲਾਂ ਮਾਰਦਿਆਂ ਸੈਮੀ-ਫ਼ਾਈਨਲ ਮੈਚ ਦੌਰਾਨ 301 ਗੇਂਦਾਂ ਵਿੱਚ 298 ਦੌੜਾਂ ਬਣਾਈਆਂ ਸਨ।


ਇੱਥੇ ਵਰਨਣਯੋਗ ਹੈ ਕਿ ਸ੍ਰੀ ਲੰਕਾ ਦੌਰੇ `ਤੇ ਜਾਣ ਵਾਲੀ ਭਾਰਤ ਦੀ ਯੂ-19 ਟੀਮ ਲਈ ਪ੍ਰਭਸਿਮਰਨ ਸਿੰਘ ਨੂੰ ਚੁਣਿਆ ਨਹੀਂ ਗਿਆ ਸੀ।


ਪ੍ਰਭਸਿਮਰਨ ਸਿੰਘ ਨੇ ਹਾਲੇ ਫ਼ਸਟ-ਕਲਾਸ ਮੈਚ ਖੇਡਣਾ ਹੈ। ਉਸ ਦੇ ਚਚੇਰੇ ਭਰਾ ਤੇ ਬੈਟਸਮੈਨ ਅਨਮੋਲਪ੍ਰੀਤ ਸਿੰਘ ਨੂੰ ਮੁੰਬਈ ਇੰਡੀਅਨਜ਼ ਨੇ 80 ਲੱਖ ਰੁਪਏ `ਚ ਖ਼ਰੀਦਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL Auction Patiala s Prabhsimran S gets Rs 480 Lakh