ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿੰਗਸ ਇਲੈਵਨ ਪੰਜਾਬ ਨੇ ਕੇ.ਐਲ. ਰਾਹੁਲ ਨੂੰ ਬਣਾਇਆ ਕਪਤਾਨ

ਕਿੰਗਸ ਇਲੈਵਨ ਪੰਜਾਬ ਨੇ ਆਈਪੀਐਲ 2020 ਦੀ ਨਿਲਾਮੀ 'ਚ ਕਈ ਮੈਚ ਜਿੱਤਣ ਵਾਲੇ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਹੈ। ਪੰਜਾਬ ਦੀ ਫਰੈਂਚਾਇਜ਼ੀ ਨੇ ਗਲੇਨ ਮੈਕਸਵੈਲ, ਸ਼ੇਲਡਨ ਕਾਟਰੇਲ, ਦੀਪਕ ਹੁੱਡਾ, ਇਸ਼ਾਨ ਪੋਰੇਲ, ਰਵੀ ਬਿਸ਼ਨੋਈ ਅਤੇ ਜੇਮਸ ਨੀਸ਼ਮ ਨੂੰ ਖਰੀਦਿਆ।
 

ਨਿਲਾਮੀ 'ਚ ਕਿੰਗਸ ਇਲੈਵਨ ਪੰਜਾਬ ਨੇ ਸੱਭ ਤੋਂ ਵੱਧ ਦਿਲਚਸਪੀ ਗਲੇਨ ਮੈਕਸਵੈਲ ਲਈ ਵਿਖਾਈ, ਜਿਸ ਦੀ ਬੋਲੀ 10.75 ਕਰੋੜ ਰੁਪਏ ਲੱਗੀ। ਕਈ ਮੁੱਖ ਖਿਡਾਰੀਆਂ ਨਾਲ ਆਪਣੀ ਟੀਮ ਨੂੰ ਲੈਸ ਕਰਨ ਤੋਂ ਬਾਅਦ ਕਿੰਗਸ ਇਲੈਵਨ ਪੰਜਾਬ ਨੇ ਕੇ.ਐਲ. ਰਾਹੁਲ ਨੂੰ ਇੰਡੀਅਨ ਪ੍ਰੀਮੀਅਰ ਲੀਗ 2020 ਲਈ ਟੀਮ ਦਾ ਨਵਾਂ ਕਪਤਾਨ ਐਲਾਨ ਦਿੱਤਾ ਹੈ। 
 

ਕਰਨਾਟਕ ਦਾ ਇਹ ਬੱਲੇਬਾਜ਼ੀ ਸ਼ਿਖਰ ਧਵਨ ਦੀ ਗੈਰ-ਮੌਜੂਦਗੀ 'ਚ ਭਾਰਤ ਲਈ ਜ਼ਬਰਦਸਤ ਫਾਰਮ 'ਚ ਰਿਹਾ ਹੈ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਵਨਡੇ ਮੈਚ 'ਚ 104 ਗੇਂਦਾਂ 'ਚ 102 ਦੌੜਾਂ ਬਣਾਈਆਂ ਸਨ।
 

ਕਿੰਗਸ ਇਲੈਵਨ ਪੰਜਾਬ ਕੋਲ ਕ੍ਰਿਸ ਗੇਲ ਅਤੇ ਮਯੰਕ ਅਗਰਵਾਲ  ਵੀ ਹਨ, ਜੋ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾ ਚੁੱਕੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL auctions: KL Rahul to lead Kings XI Punjab