ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਕੱਪ ਤੋਂ ਵੀ ਵੱਡਾ ਟੂਰਨਾਮੈਂਟ ਹੈ ਆਈਪੀਐੱਲ: ਏਬੀ ਡਿਵੀਲੀਅਰਜ਼

ਵਿਸ਼ਵ ਕੱਪ ਤੋਂ ਵੀ ਵੱਡਾ ਟੂਰਨਾਮੈਂਟ ਹੈ ਆਈਪੀਐੱਲ: ਏਬੀ ਡਿਵੀਲੀਅਰਜ਼

ਦੱਖਣੀ ਅਫ਼ਰੀਕਾ ਦੇ ਪ੍ਰਸਿੱਧ ਬੱਲੇਬਾਜ਼ ਏਬੀ ਡਿਵੀਲੀਅਰਜ਼ ਨੂੰ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲਿਆਂ ਲਗਭਗ ਇੱਕ ਸਾਲ ਹੋ ਚੁੱਕਾ ਹੈ; ਤਦ ਤੋਂ ਉਹ ਕਈ ਲੀਗ ਕ੍ਰਿਕੇਟ ਵਿੱਚ ਖੇਡ ਰਹੇ ਹਨ। ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਿਵਲੀਅਰਜ਼ ਨੇ ਮਜਾਂਸ ਸੁਪਰ ਲੀਗ ਦੇ ਮੈਦਾਨ ਉੱਤੇ ਵਾਪਸੀ ਕੀਤੀ ਸੀ।

 

 

ਉਸ ਵਿੱਚ ਡਿਵੀਲੀਅਰਜ਼ ਨੇ ਸ਼ਵਾਨੇ ਸਪਾਰਟਨਜ਼ ਦੀ ਕਪਤਾਨੀ ਕੀਤੀ ਸੀ। ਇਸ ਸਾਲ ਉਹ ਮਸ਼ਰਫ਼ੇ ਮੁਰਤਜ਼ਾ ਦੀ ਕਪਤਾਨੀ ਵਿੱਚ ਰੰਗਪੁਰ ਰਾਈਡਰਜ਼ ਲਈ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿੱਚ ਖੇਡੇ ਸਨ। ਇਸ ਤੋਂ ਬਾਅਦ ਉਹ ਪਾਕਿਸਤਾਨ ਸੁਪਰ ਲੀਗ ਵਿੱਚ ਲਾਹੌਰ ਕਲੰਦਰ ਦੀ ਨੁਮਾਇੰਦਗੀ ਕਰਨ ਲਾਹੌਰ ਗਏ।

 

 

ਇਨ੍ਹਾਂ ਸਾਰੀਆਂ ਲੀਗ ਵਿੱਚ ਖੇਡਣ ਤੋਂ ਬਾਅਦ 35 ਸਾਲਾਂ ਦੇ ਏਬੀ ਡਿਵੀਲੀਅਰਜ਼ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (IPL 2019) ਤੋਂ ਬਿਹਤਰ ਦੁਨੀਆ ਵਿੱਚ ਹੋਰ ਕੋਈ ਲੀਗ ਨਹੀਂ ਹੈ। ਆਈਪੀਐੱਲ ਵਿੱਚ ਉਹ ਰਾਇਲ ਚੈਲੇਂਜਰਸ ਬੰਗਲੌਰ ਦੀ ਟੀਮ ਦਾ ਹਿੱਸਾ ਹਨ। ਡਿਵੀਲੀਅਰਜ਼ ਨੇ ਇੱਥੋਂ ਤੱਕ ਕਿਹਾ ਕਿ ਆਈਪੀਐੱਲ ਤਾਂ ਵਿਸ਼ਵ ਕੱਪ ਤੋਂ ਵੀ ਵੱਡਾ ਟੂਰਨਾਮੈਂਟ ਹੈ।

 

 

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਉਹ ਇਸ ਆਈਪੀਐੱਲ ਟੂਰਨਾਮੈਂਟ ਦਾ ਹਿੱਸਾ ਹਨ। ਇਹ ਬਹੁਤ ਤੇਜ਼ ਰਫ਼ਤਾਰ ਨਾਲ ਚੱਲਦਾ ਹੈ। ਡਿਵੀਲੀਅਰਜ਼ ਨੇ ਆਪਣੇ ਆਈਪੀਐੱਲ ਕਰੀਅਰ ਦੀ ਸ਼ੁਰੂਆਤ ਦਿੱਲੀ ਡੇਅਰਡੇਵਿਲਜ਼ (ਹੁਣ ਦਿੱਲੀ ਕੈਪੀਟਲਜ਼) ਨਾਲ ਕੀਤੀ ਸੀ। ਕੁਝ ਸੀਜ਼ਨ ਬਾਅਦ ਉਹ ਰਾਇਲ ਚੈਲੇਂਜਰਸ ਬੰਗਲੌਰ ਨਾਲ ਜੁੜ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL is bigger tournament than world cup AB Diviliers