ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL: SRH ਨੇ RR ਨੂੰ 5 ਵਿਕੇਟਾਂ ਨਾਲ ਹਰਾਇਆ

IPL: SRH Vs. RR

ਅੱਜ ਹੈਦਰਾਬਾਦ ’ਚ ਸਨਰਾਈਜ਼ਰਸ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ ਪੰਜ ਵਿਕੇਟਾਂ ਨਾਲ ਹਰਾ ਦਿੱਤਾ। ਹੈਦਰਾਬਾਦ ਦੀ ਟੀਮ ਨੇ 19 ਓਵਰਾਂ ਵਿੱਚ 201 ਦੌੜਾਂ ਬਣਾਈਆਂ ਤੇ ਉਸ ਦੇ ਪੰਜ ਖਿਡਾਰੀ ਆਊਟ ਹੋ ਚੁੱਕੇ ਸਨ।

 

 

ਆਈਪੀਐੱਲ ਦੇ 12ਵੇਂ ਸੰਸਕਰਨ ਦਾ 8ਵਾਂ ਮੁਕਾਬਲਾ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿੱਚ ਸਨਰਾਈਜ਼ਰਸ ਹੈਦਰਾਬਾਦ (SRH)ਅਤੇ ਰਾਜਸਥਾਨ ਰਾਇਲਜ਼ (RR) ਵਿਚਾਲੇ ਖੇਡਿਆ ਗਿਆ। ਮੈਚ ਦੌਰਾਨ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 2 ਵਿਕੇਟਾਂ ਉੱਤੇ 198 ਦੌੜਾਂ ਬਣਾਈਆਂ। ਰਾਜਸਥਾਨ ਦੇ ਇਸ ਸਕੋਰ ਵਿੱਚ ਸੰਜੂ ਸੈਮਸਨ ਨੇ ਨਾਟ–ਆਊਟ 102 ਤੇ ਅੰਜਿਕਯ ਰਹਾਣੇ ਨੇ 70 ਦੌੜਾਂ ਦੀ ਪਾਰੀ ਖੇਡੀ।

 

 

ਉਸ ਤੋਂ ਬਾਅਦ ਹੈਦਰਾਬਾਦ ਨੂੰ ਜਿੱਤ ਲਈ 120 ਗੇਂਦਾਂ ਵਿੱਚ 199 ਦੌੜਾਂ ਬਣਾਉਣੀਆਂ ਸਨ। ਦੋਵੇਂ ਟੀਮਾਂ ਆਈਪੀਐੱਲ ਦੇ ਆਪਣੇ ਸ਼ੁਰੂਆਤੀ ਮੁਕਾਬਲੇ ਹਾਰ ਚੁੱਕੀਆਂ ਹਲ। ਹੈਦਰਾਬਾਦ ਨੂੰ ਆਪਣੇ ਪਹਿਲੇ ਮੁਕਾਬਲੇ ਵਿੱਚ ਕੋਲਕਾਤਾ ਤੋਂ ਅਤੇ ਰਾਜਸਥਾਨ ਨੂੰ ਆਪਣੇ ਪਹਿਲੇ ਮੁਕਾਬਲੇ ਵਿੱਚ ਪੰਜਾਬ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੋਵੇਂ ਟੀਮਾਂ ਦੀ ਕੋਸ਼ਿਸ਼ ਇਸ ਮੁਕਾਬਲੇ ਨੂੰ ਜਿੱਤ ਕੇ ਆਈਪੀਐੱਲ 2019 ਵਿੱਚ ਆਪਣਾ ਖਾਤਾ ਖੋਲ੍ਹਣਾ ਹੋਵੇਗਾ।

 

 

ਸਨਰਾਈਜ਼ਰਸ ਹੈਦਰਾਬਾਦ ਨੇ ਪਹਿਲੇ ਓਵਰ ਦੀ ਸਮਾਪਤੀ ਉੱਤੇ 14 ਦੌੜਾਂ ਬਣਾ ਲਈਆਂ ਸਨ। ਡੇਵਿਡ ਵਾਰਨਰ ਤੇ ਜਾਨੀ ਬੇਅਰਸਟਾ ਦੀ ਜੋੜੀ ਕ੍ਰੀਜ਼ ਉੱਤੇ ਸੀ। ਧਵਲ ਕੁਲਕਰਨੀ ਦੇ ਉਸ ਓਵਰ ਵਿੱਚ ਵਾਰਨਰ ਨੇ ਇੱਕ ਛੱਕੇ ਤੇ ਇੱਕ ਚੌਕੇ ਨਾਲ ਕੁੱਲ 14 ਦੌੜਾਂ ਬਣਾਈਆਂ ਸਨ।

 

 

ਦੂਜੇ ਓਵਰ ਦੀ ਸਮਾਪਤੀ ਮੌਕੇ ਸਨਰਾਈਜ਼ਰਜ਼ ਹੈਦਰਾਬਾਦ ਦਾ ਸਕੋਰ 25–0 ਹੋ ਗਿਆ ਸੀ। ਕ੍ਰਿਸ਼ਨੱਪਾ ਗੌਤਮ ਦੇ ਇਸ ਓਵਰ ਵਿੱਚ ਡੇਵਿਡ ਵਾਰਨਰ ਨੇ ਦੋ ਚੌਕਿਆਂ ਦੀ ਮਦਦ ਨਾਲ 11 ਦੌੜਾਂ ਬਣਾਈਆਂ। ਵਾਰਨਰ 23 ਤੇ ਬੇਅਰਸਟਾੱ 1 ਦੌੜ ਬਣਾ ਕੇ ਕ੍ਰੀਜ਼ ਉੱਤੇ ਸਨ।

 

 

ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੇ ਨਿਰਧਾਰਤ 20 ਓਵਰਾਂ ਵਿੱਚ 2 ਵਿਕੇਟਾਂ ਉੱਤੇ 198 ਦੌੜਾਂ ਦਾ ਸਕੋਰ ਬਣਾਇਆ। ਸੰਜੂ ਸੈਮਸਨ 55 ਗੇਂਦਾਂ ਨਾਲ 10 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 102 ਦੌੜਾਂ ਬਣਾ ਕੇ ਨਾਟ–ਆਊਟ ਰਹੇ। ਬੇਨ ਸਟੋਕਸ ਵੀ 9 ਗੇਂਦਾਂ ਨਾਲ 3 ਚੌਕਿਆਂ ਦੀ ਮਦਦ ਨਾਲ 16 ਦੌੜਾਂ ਬਣਾ ਕੇ ਨਾਟ ਆਊਟ ਪਰਤੇ। ਭੁਵਨੇਸ਼ਵਰ ਕੁਮਾਰ ਦੇ ਇਸ ਓਵਰ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ ਕੁੱਲ 21 ਦੌੜਾਂ ਬਣੀਆਂ। ਉਨ੍ਹਾਂ ਆਪਣੇ ਚਾਰ ਓਵਰ ਦੇ ਕੋਟੇ ਵਿੱਚ 55 ਦੌੜਾਂ ਦਿੱਤੀਆਂ ਤੇ ਕੋਈ ਵਿਕੇਟ ਨਹੀਂ ਲੈ ਸਕੇ।

 

 

19ਵੇਂ ਓਵਰ ਦੀ ਸਮਾਪਤੀ ਮੌਕੇ ਰਾਜਸਥਾਨ ਰਾਇਲਜ਼ ਦਾ ਸਕੋਰ 177/2 ਸੀ। ਸੰਜੂ ਸੈਮਸਨ 96 ਤੇ ਬੇਨ ਸਟੋਕਸ 3 ਦੌੜਾਂ ਬਣਾ ਕੇ ਖੇਡ ਰਹੇ ਸਨ। ਸੰਦੀਪ ਸ਼ਰਮਾ ਦੇ ਉਸ ਓਵਰ ਵਿੱਚ ਸੰਜੂ ਸੈਮਸਨ ਨੇ ਇੱਕ ਛੱਕਾ ਲਾਇਆ। ਇਸ ਓਵਰ ਵਿੱਚ ਕੁੱਲ 13 ਦੌੜਾਂ ਬਣੀਆਂ।

 

 

ਉਸ ਤੋਂ ਪਹਿਲਾਂ 18ਵੇਂ ਓਵਰ ਦੀ ਸਮਾਪਤੀ ਮੌਕੇ ਰਾਜਸਥਾਨ ਰਾਇਲਜ਼ ਦਾ ਸਕੋਰ 164–2 ਹੈ। ਸੈਮਸਨ 85 ਦੌੜਾਂ ਬਣਾ ਕੇ ਖੇਡ ਰਹੇ ਹਨ। ਸੰਜੂ ਸੈਮਸਨ ਨੇ ਇਸ ਓਵਰ ਵਿੱਚ ਇੱਕ ਛੱਕੇ ਤੇ ਚਾਰ ਚੌਕਿਆਂ ਨਾਲ ਇੱਕ ਡਬਲ ਲੈ ਕੇ ਕੁੱਲ 24 ਦੌੜਾਂ ਬਣਾਈਆਂ। ਇਹ ਓਵਰ ਭੁਵਨੇਸ਼ਵਰ ਕੁਮਾਰ ਨੇ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL Match in Hyderabad