ਆਇਰਲੈਂਡ ਅਤੇ ਅਫਗਾਨਿਸਤਾਨ ਵਿਚਕਾਰ ਟੀ20 ਮੈਚਾਂ ਦੀ ਲੜੀ ਪੈਸਿਆਂ ਦੀ ਤੰਗੀ ਕਾਰਨ ਰੱਦ ਹੋ ਗਈ। ਆਇਰਲੈਂਡ ਨੂੰ ਅਗਲੇ ਸਾਲ ਬੰਗਲਾਦੇਸ਼ ਵਿਰੁੱਧ ਆਪਣੇ ਘਰ 'ਚ ਟੈਸਟ ਦੀ ਮੇਜ਼ਬਾਨੀ ਕਰਨੀ ਸੀ ਪਰ ਹੁਣ ਇਸ ਨੂੰ ਟੀ20 ਮੈਚ 'ਚ ਬਦਲ ਦਿੱਤਾ ਗਿਆ ਹੈ।
ਆਇਰਲੈਂਡ ਕ੍ਰਿਕਟ ਬੋਰਡ ਦੇ ਸੀਈਓ ਵਾਰੇਨ ਡਿਊਟਮ ਨੇ ਦੱਸਿਆ ਕਿ ਸਾਲ 2018 'ਚ ਆਈਸੀਸੀ ਦਾ ਫੁੱਲ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਪੈਸਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਸਟ ਮੈਚ ਦੀ ਮੇਜ਼ਬਾਨੀ 'ਤੇ ਲਗਭਗ 1.14 ਮਿਲੀਅਨ ਡਾਲਰ ਖਰਚ ਹੋ ਰਹੇ ਸਨ। ਅਜਿਹੇ 'ਚ ਇਸ ਨੂੰ ਟੀ20 ਮੁਕਾਬਲੇ 'ਚ ਬਦਲ ਦਿੱਤਾ ਗਿਆ। ਸਾਲ 2020 ਅਤੇ 2021 'ਚ ਟੀ20 ਵਿਸ਼ਵ ਕੱਪ ਹੋਣ ਕਾਰਨ ਆਇਰਲੈਂਡ ਕ੍ਰਿਕਟ ਦੇ ਸੱਭ ਤੋਂ ਛੋਟੇ ਫਾਰਮੈਟ 'ਤੇ ਧਿਆਨ ਦੇ ਰਿਹਾ ਹੈ।
ਡਿਊਟਮ ਨੇ ਕਿਹਾ, "ਅਸੀਂ ਟੈਸਟ ਕ੍ਰਿਕਟ ਲਈ ਆਪਣੇ ਨਜ਼ਰੀਏ ਵਿਚ ਬਹੁਤ ਸਾਵਧਾਨੀ ਵਰਤ ਰਹੇ ਹਾਂ ਅਤੇ ਇਹ ਸਮਝਦੇ ਹਾਂ ਕਿ ਇਹ ਖੇਡ ਦੇ ਲੰਬੇ ਫਾਰਮੈਟ ਵਿਚ ਇਕ ਮੁਕਾਬਲੇਬਾਜ਼ੀ ਟੀਮ ਬਣਾਉਣ ਲਈ ਲੰਬੀਆਂ ਯੋਜਨਾਵਾਂ ਚਾਹੀਦੀਆਂ ਹਨ। ਸਾਨੂੰ ਰੈਗੁਲਰ ਤੌਰ 'ਤੇ ਟੈਸਟ ਖੇਡਣ ਤੋਂ ਪਹਿਲਾਂ ਖੁਦ ਨੂੰ ਮਾਲੀ ਤੌਰ 'ਤੇ ਨਿਰਭਰ ਬਣਾਉਣ ਲਈ ਬੁਨਿਆਦੀ ਢਾਂਚੇ ਵਿਚ ਮਹੱਤਵਪੂਰਨ ਨਿਵੇਸ਼ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਇਸ ਖਰਾਬ ਮਾਲੀ ਹਾਲਤ ਨੇ ਸਾਨੂੰ ਅਗਲੇ ਸਾਲ ਘਰੇਲੂ ਟੈਸਟ ਮੈਚ ਵਿਚ ਕਟੌਤੀ ਕਰਨ ਲਈ ਮਜਬੂਰ ਕੀਤਾ ਹੈ।