ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup 2019: ਸੈਮੀਫਾਈਨਲ 'ਚ ਹਾਰ ਤੋਂ ਬਾਅਦ ਕੀ ਜਾ ਸਕਦੀ ਹੈ ਵਿਰਾਟ ਕੋਹਲੀ ਦੀ ਕਪਤਾਨੀ?

ICC World Cup 2019 India National Cricket Team Virat Kohli Rohit Sharma: ਭਾਰਤੀ ਕ੍ਰਿਕਟ ਟੀਮ ਦੇ ਵਿਸ਼ਵ ਕੱਪ 2019 ਦੇ ਸੈਮੀ ਫਾਈਨਲ ਵਿੱਚ ਹਾਰ ਤੋਂ ਬਾਅਦ ਇਸ ਗੱਲ ਉੱਤੇ ਕਾਫੀ ਚਰਚਾ ਹੋ ਰਹੀ ਹੈ ਕਿ ਟੀਮ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਉੱਤੇ ਬਹੁਤ ਜ਼ਿਆਦਾ ਨਿਰਭਰ ਹੈ। 

 

ਟੂਰਨਾਮੈਂਟ ਵਿੱਚ ਟੀਮ ਦਾ ਸਕੋਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਇਸ ਦੇ ਨਾਲ ਹੀ ਦੋਵਾਂ ਵਿੱਚ ਕਪਤਾਨੀ ਦੀ ਵੰਡ 'ਤੇ ਵੀ ਚਰਚਾ ਕਰ ਸਕਦਾ ਹੈ।
ਆਈਏਐਨਐਸ ਨਾਲ ਗੱਲ ਕਰਦੇ ਹੋਏ ਬੋਰਡ ਦੇ ਅਧਿਕਾਰੀ ਨੇ ਕਿਹਾ ਕਿ ਆਉਣ ਵਾਲੀ ਸੀਰੀਜ਼ ਤੋਂ ਪਹਿਲਾਂ ਬੋਰਡ ਇਸ ਗੱਲ 'ਤੇ ਚਰਚਾ ਕਰੇਗਾ ਕਿ ਕੀ ਰੋਹਿਤ ਨੂੰ ਇੱਕ ਰੋਜ਼ਾ ਟੀਮ ਦਾ ਕਪਤਾਨ ਬਣਾਇਆ ਜਾਵੇ ਅਤੇ ਕੋਹਲੀ ਟੈਸਟ ਟੀਮ ਦੀ ਕਪਤਾਨੀ ਜਾਰੀ ਰੱਖਣ।

 

ਅਧਿਕਾਰੀ ਨੇ ਕਿਹਾ ਕਿ ਰੋਹਿਤ ਲਈ 50 ਓਵਰਾਂ ਦੇ ਫਾਰਮੈਟ 'ਚ ਕਪਤਾਨੀ ਦੀ ਬਾਗਡੋਰ  ਸੰਭਾਲਣ ਦਾ ਇਹ ਸਹੀ ਸਮਾਂ ਮਿਲੇਗਾ। ਮੌਜੂਦਾ ਕਪਤਾਨ ਅਤੇ ਟੀਮ ਪ੍ਰਬੰਧਨ ਨੂੰ ਬਹੁਤ ਸਮਰੱਥਨ ਪ੍ਰਾਪਤ ਹੈ, ਅਗਲੇ ਵਿਸ਼ਵ ਕੱਪ ਲਈ ਯੋਜਨਾ ਬਣਾਉਣ ਦਾ ਸਹੀ ਸਮਾਂ ਹੈ ਅਤੇ ਇਸ ਲਈ ਮੌਜੂਦਾ ਵਿਚਾਰਾਂ ਅਤੇ ਯੋਜਨਾਵਾਂ ਨੂੰ ਨਵੇਂ ਸਿਰੇ ਤੋਂ ਵੇਖਣ ਦੀ ਲੋੜ ਹੈ। 

 

ਅਸੀਂ ਜਾਣਦੇ ਹਾਂ ਕਿ ਕੁਝ ਖੇਤਰਾਂ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ ਵੇਖਣਾ ਚਾਹੀਦਾ ਹੈ। ਰੋਹਿਤ ਕਪਤਾਨੀ ਲਈ ਸਹੀ ਚੋਣ ਹੋਵੇਗਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:is BCCI mulling split captaincy between Virat Kohli and Rohit Sharma after icc world cup 2019 defeat in semi-finals