ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਸੱਚਮੁਚ ਇਸ ਫ਼ਿਲਮ ਅਦਾਕਾਰਾ ਦੇ ਨੇੜੇ ਹਨ ਜਸਪ੍ਰੀਤ ਬੁਮਰਾਹ?

ਕੀ ਸੱਚਮੁਚ ਇਸ ਫ਼ਿਲਮ ਅਦਾਕਾਰਾ ਦੇ ਨੇੜੇ ਹਨ ਜਸਪ੍ਰੀਤ ਬੁਮਰਾਹ?

ਕ੍ਰਿਕੇਟ ਖਿਡਾਰੀਆਂ ਤੇ ਫ਼ਿਲਮ ਅਦਾਕਾਰਾਵਾਂ ਵਿਚਾਲੇ ਨੇੜਤਾ ਦੀਆਂ ਖ਼ਬਰਾਂ ਹੁਣ ਬਹੁਤ ਆਮ ਜਿਹੀ ਗੱਲ ਹੋ ਗਈ ਹੈ ਪਰ ਪਿੱਛੇ ਜਿਸ ਕ੍ਰਿਕੇਟਰ ਦਾ ਨਾਂਅ ਇੱਕ ਫ਼ਿਲਮ ਅਦਾਕਾਰਾ ਨਾਲ ਜੁੜ ਰਿਹਾ ਹੈ; ਉਹ ਹਨ ਭਾਰਤੀ ਟੀਮ ਦੇ ਨੌਜਵਾਨ ਕ੍ਰਿਕੇਟਰ ਜਸਪ੍ਰੀਤ ਬੁਮਰਾਹ।

 

 

ਜੀ ਹਾਂ, ਪਿਛਲੇ ਕਈ ਦਿਨਾਂ ਤੋਂ ਖ਼ਬਰ ਆ ਰਹੀ ਹੈ ਕਿ ਜਸਪ੍ਰੀਤ ਬੁਮਰਾਹ ਅੱਜ–ਕੱਲ੍ਹ ਦੱਖਣੀ ਭਾਰਤੀ ਫ਼ਿਲਮਾਂ ਦੀ ਅਦਾਕਾਰਾ ਅਨੁਪਮਾ ਪਰਮੇਸ਼ਵਰਨ ਨੂੰ ਡੇਟ ਕਰ ਰਹੇ ਹਨ। ਇਹ ਖ਼ਬਰ ਪਿਛਲੇ ਕੁਝ ਦਿਨਾਂ ਤੋਂ ਤੇਜ਼ੀ ਨਾਲ ਵਾਇਰਲ ਵੀ ਹੁੰਦੀ ਰਹੀ ਹੈ।

 

 

ਬੁਮਰਾਹ ਦਾ ਇਸ ਬਾਰੇ ਕੋਈ ਬਿਆਨ ਨਹੀਂ ਆਇਆ ਹੈ ਪਰ ਅਨੁਪਮਾ ਨੇ ਆਪਣੀ ਚੁੱਪੀ ਹੁਣ ਤੋੜ ਦਿੱਤੀ ਹੈ। ਅਨੁਪਮਾ ਨੇ ਇਨ੍ਹਾਂ ਖ਼ਬਰਾਂ ਨੂੰ ਮਹਿਜ਼ ਅਫ਼ਵਾਹ ਦੱਸਿਆ ਹੈ।

 

 

ਅਨੁਪਮਾ ਦਾ ਕਹਿਣਾ ਹੈ ਕਿ ਉਹ ਦੋਵੇਂ ਸਿਰਫ਼ ਵਧੀਆ ਦੋਸਤ ਹਨ ਪਰ ਇੱਕ–ਦੂਜੇ ਨੂੰ ਡੇਟ ਨਹੀਂ ਕਰ ਰਹੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਬੁਮਰਾਹ ਇਨ੍ਹੀਂ ਦਿਨੀਂ ਇੰਗਲੈਂਡ ਵਿੱਚ ਆਈਸੀਸੀ ਕ੍ਰਿਕੇਟ ਵਰਲਡ–ਕੱਪ ਲਈ ਖੇਡ ਰਹੇ ਹਨ। ਟੀਮ ਸੈਮੀ–ਫ਼ਾਈਨਲ ’ਚ ਪੁੱਜ ਚੁੱਕੀ ਹੈ। ਜਸਪ੍ਰੀਤ ਦਾ ਪ੍ਰਦਰਸ਼ਨ ਹੁਣ ਤੱਕ ਕਾਫ਼ੀ ਸ਼ਾਨਦਾਰ ਰਿਹਾ ਹੈ।

 

 

ਅਨੁਪਮਾ ਦੀ ਪ੍ਰੋਫ਼ੈਸ਼ਨਲ ਲਾਈਫ਼ ਦੀ ਗੱਲ ਕਰੀਏ, ਤਾਂ ਉਹ ਰਖ਼ਸ਼ਾਸੁਧੂ ਨਾਂਅ ਦੀ ਫ਼ਿਲਮ ਵਿੱਚ ਵਿਖਾਈ ਦੇਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is Jaspreet Bumrah is near to this Film actoress