ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ITF ਨੇ ਮੰਨੀ ਭਾਰਤ ਦੀ ਬੇਨਤੀ ਤੇ ਪਾਕਿਸਤਾਨ ਨੂੰ ਲੱਗਾ ਝਟਕਾ

ITF ਨੇ ਮੰਨੀ ਭਾਰਤ ਦੀ ਬੇਨਤੀ ਤੇ ਪਾਕਿਸਤਾਨ ਨੂੰ ਲੱਗਾ ਝਟਕਾ

ਕੌਮਾਂਤਰੀ ਟੈਨਿਸ ਫ਼ੈਡਰੇਸ਼ਨ (ITF) ਨੇ ਭਾਰਤ ਦੀ ਬੇਨਤੀ ਪ੍ਰਵਾਨ ਕਰਦਿਆਂ ਪਾਕਿਸਤਾਨ ਨੂੰ ਝਟਕਾ ਦਿੱਤਾ ਹੈ। ਹੁਣ ਭਾਰਤ ਦੇ ਡੇਵਿਸ ਕੱਪ ਦਾ ਮੁਕਾਬਲਾ ਪਾਕਿਸਤਾਨ ’ਚ ਨਹੀਂ ਹੋਵੇਗਾ। ਭਾਰਤ ਨੇ ਦਰਅਸਲ ਸੁਰੱਖਿਆ ਸਬੰਧੀ ਚਿੰਤਾ ਪ੍ਰਗਟਾਈ ਸੀ; ਇਸੇ ਲਈ ਇਸਲਾਮਾਬਾਦ ’ਚ ਆਉਂਦੀ 29 ਤੇ 30 ਨਵੰਬਰ ਨੂੰ ਹੋਣ ਵਾਲੇ ਇਸ ਮੁਕਾਬਲੇ ਨੂੰ ਪਹਿਲਾਂ ਹੀ ਇੱਕ ਵਾਰ ਮੁਲਤਵੀ ਕੀਤਾ ਜਾ ਚੁੱਕਾ ਹੈ। ਹੁਣ ਕੌਮਾਂਤਰੀ ਟੈਨਿਸ ਫ਼ੈਡਰੇਸ਼ਨ ਨੇ ਸਰਬ–ਭਾਰਤੀ ਟੈਨਿਸ ਐਸੋਸੀਏਸ਼ਨ ਦੀ ਬੇਨਤੀ ਪ੍ਰਵਾਨ ਕਰ ਲਈ ਹੈ।

 

 

ਇੱਥੇ ਵਰਨਣਯੋਗ ਹੈ ਕਿ ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਡੇਵਿਸ ਕੱਪ ਨੂੰ ਲੈ ਕੇ ਮੈਚ ਦੀ ਥਾਂ ਬਦਲਣ ਦੀ ਮੰਗ ਕੀਤੀ ਸੀ। ਇਹ ਮੁਕਾਬਲਾ ਪਹਿਲਾਂ ਸਤੰਬਰ ਮਹੀਨੇ ’ਚ ਹੋਣਾ ਸੀ ਪਰ ਦੋਵੇਂ ਦੇਸ਼ਾਂ ਵਿਚਾਲੇ ਸਿਆਸੀ ਤਣਾਅ ਕਾਰਨ ਭਾਰਤ ਨੇ ਆਪਣੇ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ ਤੇ ਜਿਸ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ ਸੀ।

 

 

ਚੇਤੇ ਰਹੇ ਕਿ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਬਹੁਤ ਜ਼ਿਆਦਾ ਵਧ ਗਿਆ ਹੈ। ਇਸੇ ਲਈ ਇਹ ਸਭ ਹੋਇਆ।

 

 

ITF ਨੇ ਹੁਣ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ITF ਤੇ ਡੇਵਿਸ ਕੱਪ ਕਮੇਟੀ ਲਈ ਖਿਡਾਰੀਆਂ, ਅਧਿਕਾਰੀਆਂ ਤੇ ਦਰਸ਼ਕਾਂ ਦੀ ਸੁਰੱਖਿਆ ਇੱਕ ਵੱਡੀ ਤਰਜੀਹ ਹੈ। ਅਜਿਹੇ ਹਾਲਾਤ ਵਿੱਚ ITF ਦੇ ਆਜ਼ਾ ਸੁਰੱਖਿਆ ਸਲਾਹਕਾਰਾਂ ਦੀ ਸਲਾਹ ਤੋਂ ਬਾਅਦ ਡੇਵਿਸ ਕੱਪ ਕਮੇਟੀ ਨੇ ਇਹ ਫ਼ੈਸਲਾ ਕੀਤਾ ਹੈ ਕਿ ਡੇਵਿਸ ਕੱਪ ਏਸ਼ੀਆ/ਓਸ਼ੇਨੀਆ ਗਰੁੱਪ 1 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ 29–30 ਨਵੰਬਰ ਨੂੰ ਖੇਡਿਆ ਜਾਣ ਵਾਲਾ ਮੈਚ ਹੁਣ ਕਿਸੇ ਹੋਰ ਥਾਂ ’ਤੇ ਖੇਡਿਆ ਜਾਵੇਗਾ। ਸੁਰੱਖਿਆ ਆਧਾਰ ’ਤੇ ਇਹ ਫ਼ੈਸਲਾ ਲਿਆ ਗਿਆ ਹੈ।

 

 

ਇਸ ਤੋਂ ਪਹਿਲਾਂ ਸਾਬਕਾ ਭਾਰਤੀ ਖਿਡਾਰੀ ਤੇ ਆੱਲ ਇੰਡੀਆ ਟੈਨਿਸ ਐਸੋਸੀਏਸ਼ਨ ਦੀ ਚੋਣ ਕਮੇਟੀ ਦੇ ਮੁਖੀ ਰੋਹਿਤ ਰਾਜਪਾਲ ਨੂੰ ਗਲੇ ਡੇਵਿਸ ਮੁਕਾਬਲੇ ਲਈ ਭਾਰਤ ਦਾ ਗ਼ੈਰ–ਖਿਡਾਰੀ ਕਪਤਾਨ ਬਣਾਇਆ ਗਿਆ। ਅਜਿਹੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਤਜਰਬੇਕਾਰ ਲੀਏਂਡਰ ਪੇਸ ਨੂੰ ਇਸ ਅਹੁਦੇ ਲਈ ਚੁਣਿਆ ਜਾ ਸਕਦਾ ਹੈ ਕਿਉਂਕਿ ਸੀਨੀਅਰ ਖਿਡਾਰੀਆਂ ਤੇ ਕਪਤਾਨ ਮਹੇਸ਼ ਭੂਪਤੀ ਦੇ ਹਟਣ ਤੋਂ ਬਾਅਦ ਉਨ੍ਹਾਂ ਖ਼ੁਦ ਨੂੰ ਉਪਲਬਧ ਰੱਖਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ITF accepts India s request and a jolt to Pakistan