ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਵਰੀ 'ਚ ਸ਼੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਖੇਡੇਗਾ ਭਾਰਤ, ਦੇਖੋ ਪੂਰਾ ਵੇਰਵਾ

ਟੀਮ ਇੰਡੀਆ ਅਗਲੇ ਸਾਲ ਜਨਵਰੀ ਵਿੱਚ ਜ਼ਿੰਬਾਬਵੇ ਨਾਲ ਸੀਰੀਜ਼ ਖੇਡਣੀ ਸੀ, ਪਰ ਹੁਣ ਇਹ ਲੜੀ ਸ਼੍ਰੀਲੰਕਾ ਵਿਰੁਧ ਖੇਡੀ ਜਾਵੇਗੀ। ਭਾਰਤ ਜਨਵਰੀ ਵਿੱਚ ਸ਼੍ਰੀਲੰਕਾ ਖ਼ਿਲਾਫ਼ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਖੇਡੇਗਾ। 

 

ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਹ ਜਾਣਕਾਰੀ ਦਿੱਤੀ ਹੈ। ਜ਼ਿੰਬਾਬਵੇ 'ਤੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੁਆਰਾ ਪਾਬੰਦੀ ਲਗਾਈ ਗਈ ਸੀ ਜਿਸ ਤੋਂ ਬਾਅਦ ਬੀਸੀਸੀਆਈ ਨੇ ਸ਼੍ਰੀਲੰਕਾ ਨੂੰ ਇਸ ਸੀਰੀਜ਼ ਲਈ ਬੁਲਾਇਆ ਸੀ।

 

ਹਾਲਾਂਕਿ, ਪਹਿਲਾਂ ਤੋਂ ਤਹਿ ਕੀਤੇ ਪ੍ਰੋਗਰਾਮ ਅਨੁਸਾਰ, ਪਹਿਲਾ ਟੀ-20 ਗੁਹਾਟੀ ਵਿੱਚ 5 ਜਨਵਰੀ ਨੂੰ ਹੋਵੇਗਾ, ਜਦੋਂ ਕਿ ਹੋਰ ਮੈਚ 7 ਜਨਵਰੀ ਨੂੰ ਇੰਦੌਰ ਅਤੇ 10 ਜਨਵਰੀ ਨੂੰ ਪੁਣੇ ਵਿੱਚ ਖੇਡੇ ਜਾਣਗੇ। 

 

ਬੀਸੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਈਸੀਸੀ ਦੁਆਰਾ ਜ਼ਿੰਬਾਬਵੇ ਨੂੰ ਮੁਅੱਤਲ ਕਰਨ ਦੇ ਮੱਦੇਨਜ਼ਰ, ਬੀਸੀਸੀਆਈ ਨੇ ਸ਼੍ਰੀਲੰਕਾ ਨੂੰ ਤਿੰਨ ਮੈਚਾਂ ਦੀ ਸੀਰੀਜ਼ ਲਈ ਸੱਦਾ ਦਿੱਤਾ। ਸ੍ਰੀਲੰਕਾ ਕ੍ਰਿਕਟ ਨੇ ਇਸ ਪ੍ਰਤੀਨਿਧਤਾ ਦੀ ਪੁਸ਼ਟੀ ਕੀਤੀ ਹੈ।

 

ਬੋਰਡ ਦੇ ਪ੍ਰਸ਼ਾਸਨ ਵਿੱਚ ਸਰਕਾਰੀ ਦਖਲਅੰਦਾਜ਼ੀ ਕਾਰਨ ਆਈਸੀਸੀ ਨੇ ਇਸ ਸਾਲ ਜੁਲਾਈ ਵਿੱਚ ਜ਼ਿੰਬਾਬਵੇ ਕ੍ਰਿਕਟ ਨੂੰ ਮੁਅੱਤਲ ਕਰ ਦਿੱਤਾ ਸੀ, ਜਿਸ ਕਾਰਨ ਇਹ ਲੜੀ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋਏ ਸਨ। 

 

ਆਈਸੀਸੀ ਬੋਰਡ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਸੀ ਕਿ ਜ਼ਿੰਬਾਬਵੇ ਕ੍ਰਿਕਟ, ਆਈਸੀਸੀ ਦਾ ਪੂਰਾ ਮੈਂਬਰ ਹੈ, ਇਸ ਦੇ ਸੰਵਿਧਾਨ ਦੇ ਆਰਟੀਕਲ 2.4 (ਸੀ) ਅਤੇ (ਡੀ) ਦੀ ਉਲੰਘਣਾ ਕਰ ਰਿਹਾ ਹੈ, ਜਿਸ ਦੇ ਅਨੁਸਾਰ ਇਹ ਸੁਤੰਤਰ ਅਤੇ ਲੋਕਤੰਤਰੀ ਚੋਣ ਪ੍ਰਕਿਰਿਆ ਪ੍ਰਦਾਨ ਕਰਨਾ ਮੈਂਬਰਾਂ ਦਾ ਫ਼ਰਜ਼ ਬਣਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:January mein bharat daure par aayegi sri lanka cricket team dekhen poora fixture