ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਲਈ ਬੁਰੀ ਖਬਰ, ਦੋ ਖਿਡਾਰੀ ਜ਼ਖਮੀ

ਇੰਡੀਆ ਬਨਾਮ ਇੰਗਲੈਂਡ ਸੀਰੀਜ਼

ਟੀਮ ਇੰਡੀਆ ਨੂੰ ਇੰਗਲੈਂਡ ਵਿਰੁੱਧ  ਟੀ -20 ਦੀ 'ਤੇ ਇਕ ਦਿਨਾ ਸੀਰੀਜ਼ ਸ਼ੁਰੂਆਤ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 'ਤੇ ਨੌਜਵਾਨ ਆਫ ਸਪਿੰਨਰ ਵਾਸ਼ਿੰਗਟਨ ਸੁੰਦਰ ਜ਼ਖਮੀ ਹੋਣ ਕਾਰਨ ਖੇਡ ਨਹੀਂ ਸਕਣਗੇ। ਆਇਰਲੈਂਡ ਵਿਰੁੱਧ ਪਹਿਲੇ ਟੀ -20 ਮੈਚ ਦੌਰਾਨ ਫੀਲਡਿੰਗ ਕਰਦੇ ਵੇਲੇ ਬੁਮਰਾਹ ਦਾ ਖੱਬਾ ਅੰਗੂਠਾ ਜ਼ਖਮੀ ਹੋ ਗਿਆ ਸੀ। ਦੂਜੇ ਪਾਸੇ ਵਾਸ਼ਿੰਗਟਨ ਸੁੰਦਰ ਗਿੱਟੇ ਦੀ ਸੱਟ ਕਾਰਨ ਟੀ -20 ਸੀਰੀਜ਼ ਤੋਂ ਬਾਹਰ ਹੋ ਗਿਆ ਹੈ।. ਬੁਮਰਾਹ ਦੀ ਸੱਟ ਬਹੁਤੀ ਗੰਭੀਰ ਨਹੀਂ ਹੈ।  ਪਰ ਟੀਮ ਪ੍ਰਬੰਧਨ ਉਹਨਾਂ ਦੀ ਮਹੱਤਤਾ ਸਮਝਦੇ ਹੋਏ ਕੋਈ ਵੀ ਜੋਖਮ ਨਹੀਂ ਲੈਣਾ ਚਾਹੁੰਦਾ।

 

ਹਾਲਾਂਕਿ, ਜਸਪ੍ਰੀਤ ਬੁਮਰਾਹ  ਦੀ 12 ਜੁਲਾਈ ਤੱਕ ਤਿੰਨ ਵਨ-ਡੇ ਮੈਚਾਂ ਲਈ ਫਿੱਟ ਹੋਣ ਦੀ ਪੂਰੀ ਸੰਭਾਵਨਾ ਹੈ। ਅਭਿਆਸ ਸੈਸ਼ਨ ਦੌਰਾਨ ਫੁੱਟਬਾਲ ਖੇਡਦੇ ਹੋਏ ਵਾਸ਼ਿੰਗਟਨ ਸੁੰਦਰ ਨੂੰ ਗਿੱਟੇ ਦਾ ਦੀ ਸੱਟ ਦਾ ਸਾਹਮਣਾ ਕਰਨਾ ਪਿਆ. ਸੀ। ਬੀਸੀਸੀਆਈ ਛੇਤੀ ਹੀ ਇਨ੍ਹਾਂ ਦੋਹਾਂ ਖਿਡਾਰੀਆਂ ਦੇ ਬਦਲਾਵਾਂ ਦਾ ਐਲਾਨ ਕਰੇਗਾ। ਸੂਤਰਾਂ ਮੁਤਾਬਕ ਸ਼ਾਰਦੁਲ ਠਾਕੁਰ ਅਤੇ ਦੀਪਕ ਠਾਕੁਰ ਦੇ ਨਾਂਵਾਂ 'ਤੇ ਚਰਚਾ ਕੀਤੀ ਜਾ ਰਹੀ ਹੈ। ਟੀ -20 ਸੀਰੀਜ਼ 3 ਜੁਲਾਈ ਤੋਂ ਸ਼ੁਰੂ ਹੋਵੇਗੀ. ਲੜੀ ਦਾ ਦੂਜਾ ਅਤੇ ਤੀਜਾ ਮੈਚ 6 ਅਤੇ 8 ਜੁਲਾਈ ਨੂੰ ਖੇਡਿਆ ਜਾਵੇਗਾ। ਇਕ ਦਿਨਾ ਲੜੀ 12 ਜੁਲਾਈ ਤੋਂ ਸ਼ੁਰੂ ਹੋਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jasprit Bumrah and Washington Sundar injured ahead India vs England T 20 Series