ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: 1500 ਮੀਟਰ `ਚ ਜਾਨਸਨ ਨੇ ਜਿੱਤਿਆ ਸੋਨ ਤਮਗ਼ਾ

1500 ਮੀਟਰ `ਚ ਜਾਨਸਨ ਨੇ ਜਿੱਤਿਆ ਸੋਨ ਤਗਮਾ

ਭਾਰਤੀ ਦੌੜਾਕ ਜਿਨਸਨ ਜਾਨਸਨ ਨੇ 18ਵੀਂ ਏਸ਼ੀਆਈ ਖੇਡਾਂ ਦੇ 12ਵੇਂ ਦਿਨ ਪੁਰਸਾਂ ਦੀ 1500 ਮੀਟਰ ਮੁਕਾਬਲੇ `ਚ ਸੋਨ ਤਮਗ਼ਾ ਜਿੱਤ ਲਿਆ। ਉਥੇ ਮਹਿਲਾਵਾਂ ਦੀ 1500 ਮੀਟਰ ਮੁਕਾਬਲੇ `ਚ ਭਾਰਤ ਦੀ ਦੌੜਾਕ ਪੀਯੂ ਚਿਤਰਾ ਨੇ ਕਾਂਸੀ ਤਮਗ਼ਾ ਆਪਣੇ ਨਾਮ ਕੀਤਾ। ਜਾਨਸਨ ਨੇ 3:44:72 ਮਿੰਟ ਦਾ ਸਮਾਂ ਕੱਢਕੇ ਸੋਨ ਤਗਮਾ ਜਿੱਤਿਆ। ਇਰਾਨ ਦੇ ਅਮੀਰ ਮੁਰਾਦੀ ਨੇ 3:45:621 ਮਿੰਟ ਦੇ ਨਾਲ ਚਾਂਦੀ ਅਤੇ ਬਹਿਰੀਨ ਦੇ ਮੁਹੰਮਦ ਨੇ 3:45:88 ਮਿੰਟ ਨਾਲ ਕਾਂਸੀ ਤਗਮਾ ਜਿੱਤਿਆ। ਪੁਰਸ਼ਾਂ ਦੀ 800 ਮੀਟਰ ਮੁਕਾਬਲੇ `ਚ ਭਾਰਤ ਲਈ ਸੋਨ ਤਮਗ਼ਾ ਜਿੱਤਣ ਵਾਲੇ ਮਨਜੀਤ ਸਿੰਘ 3:46:57 ਮਿੰਟ ਦੇ ਨਾਲ ਚੌਥੇਂ ਸਥਾਨ `ਤੇ ਰਹੇ। ਜਾਨਸਨ ਨੂੰ 800 ਮੀਟਰ `ਚ ਦੂਜਾ ਸਥਾਨ ਮਿਲਿਆ ਸੀ।


ਭਾਰਤ ਦੀ ਮਹਿਲਾ ਦੌੜਾਕ ਚਿਤਰਾ ਨੇ  1500 ਮੀਟਰ ਮੁਕਾਬਲੇ `ਚ 4:12:56 ਮਿੰਟ ਦਾ ਸਮਾਂ ਕੱਢਕੇ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ `ਚ ਸੋਨ ਅਤੇ ਚਾਂਦੀ ਦੋਵੇਂ ਬਹਿਰੀਨ ਦੇ ਨਾਮ ਰਹੇ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jinson Johnson wins Gold and PU Chitra wins bronze for India in 1500 Meters Race