ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਵਿਰਾਟ ਕੋਹਲੀ ਨੂੰ ਪਿੱਛੇ ਛੱਡਦੇ ਹੋਏ ਜੌਨੀ ਬੇਅਰਸਟੋ ਸਾਲ 2018 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਵਿਰਾਟ ਕੋਹਲੀ ਨੇ 2018 ਵਿਚ ਕ੍ਰਿਕਟ ਦੇ ਤਿੰਨੇਂ ਫਾਰਮੈਟਾਂ ਵਿਚ ਹੁਣ ਤੱਕ ਕੁੱਲ 1,389 ਦੌੜਾਂ ਬਣਾਈਆਂ ਹਨ। ਇਸ ਦੌਰਾਨ ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੋਨੀ ਬੇਅਰਸਟੋ ਨੇ ਹੁਣ ਤੱਕ 1,482 ਦੌੜਾਂ ਬਣਾਈਆਂ ਹਨ। ਉਸਨੇ 970 ਦੌੜਾਂ ਵਨ ਡੇ 'ਚ, 445 ਟੈਸਟ ਅਤੇ 67 ਟੀ -20 ਮੈਚਾਂ ਵਿੱਚ ਬਣਾਈਆਂ ਹਨ।
ਵਿਰਾਟ ਕੋਹਲੀ ਵਨ ਡੇ ਵਿਚ 749 ਦੌੜਾਂ ਨਾਲ ਚੌਥੇ ਸਥਾਨ 'ਤੇ ਹੈ ਜਦੋਂਕਿ ਟੈਸਟ ਵਿਚ 509 ਦੌੜਾਂ ਨਾਲ ਛੇਵੇਂ ਸਥਾਨ 'ਤੇ ਹਨ। ਬੇਅਰਸਟੋ ਟੈਸਟ ਮੈਚਾਂ' ਚ 445 ਦੌੜਾਂ ਨਾਲ ਨੰਬਰ 8 'ਤੇ ਹੈ।
ਦੂਜੇ ਟੈਸਟ ਮੈਚ ਵਿੱਚ ਭਾਰਤ ਦੇ ਪਹਿਲੀ ਪਾਰੀ 'ਚ 107 ਦੌੜਾਂ ਦੇ ਜਵਾਬ ਵਿੱਚ ਇੰਗਲੈਂਡ ਨੇ ਤੀਜੇ ਦਿਨ ਸਟੰਪ ਤੱਕ 357 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਇੰਗਲੈਂਡ ਹੁਣ 250 ਦੌੜਾਂ ਅੱਗੇ ਹੈ ਤੇ ਉਸਦੇ 4 ਵਿਕਟ ਆਊਟ ਹੋਣੇ ਬਾਕੀ ਹਨ। ਆਲ ਰਾਊਂਡਰ ਕ੍ਰਿਸ ਵੋਕੇਸ 120 ਦੌੜਾਂ 'ਤੇ ਨਾਬਾਦ ਹੈ ਅਤੇ ਸੈਮ ਕੁਰੇਨ 22 ਦੌੜਾਂ 'ਤੇ ਬੱਲੇਬਾਜ਼ੀ ਕਰ ਰਿਹਾ ਹੈ। ਜੌਨੀ ਬੇਅਰਸਟੋ 93 ਦੌੜਾਂ ਬਣਾ ਕੇ ਆਊਟ ਹੋਏ।