ਜੋਸ ਬਟਲਰ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਦੇ ਫਾਈਨਲ ਮੁਕਾਬਲੇ ਵਿੱਚ ਬਹੁਤ ਜ਼ਿਆਦਾ ਡਰ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਇੰਗਲੈਂਡ ਦੀ ਟੀਮ ਇਸ ਵਾਰ ਵੀ ਫਾਈਨਲ ਵਿੱਚ ਹਾਰਨ ਵਾਲੀ ਹੈ।
ਵਰਨਣਯੋਗ ਹੈ ਕਿ ਇਸ ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਸਾਲ 1979, 1987 ਅਤੇ 1992 ਵਿੱਚ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਕੇ ਖ਼ਿਤਾਬ ਤੋਂ ਵਾਂਝੇ ਰਹਿ ਗਿਆ ਸੀ।
ਜੋਸ ਬਟਲਰ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਮਨ ਵਿੱਚ ਜਿਹੇ ਖਿਆਲ ਆਉਣ ਲੱਗੇ ਸਨ ਕਿ ਜੇਕਰ ਇੰਗਲੈਂਡ ਦੀ ਟੀਮ ਇਸ ਵਾਰ ਵੀ ਫਾਈਨਲ ਵਿੱਚ ਨਾ ਜਿੱਤ ਸਕੀ ਤਾਂ ਉਹ ਮੁੜ ਕਿਵੇ ਕ੍ਰਿਕਟ ਖੇਡ ਸਕਣਗੇ।
ਇੰਨਾ ਹੀ ਨਹੀਂ ਇਸ ਵਿਸ਼ਵ ਕੱਪ ਦੇ ਲੀਗ ਪੜਾਅ ਵਿੱਚ ਇੰਗਲੈਂਡ ਦੀ ਟੀਮ ਦੀ ਕਾਰਗੁਜ਼ਾਰੀ ਵਿਗੜਦੀ ਜਾ ਰਹੀ ਸੀ ਤਾਂ ਇਸ ਵਿਕਟਕੀਪਰ ਬੱਲਬਾਜ਼ ਨੂੰ ਨਕਾਰਾਤਮਕ ਸੋਚਾਂ ਤੋਂ ਉਭਰਨ ਲਈ ਮਨੋਵਿਗਿਆਨਕ ਦੀ ਮਦਦ ਲੈਣੀ ਪਈ ਸੀ।
ਜੋਸ ਬਟਲਰ ਨੇ ਕਿਹਾ ਕਿ ਵਿਸ਼ਵ ਕੱਪ ਜਿੱਤਣਾ ਇੰਗਲੈਂਡ ਦੀ ਕਿਸਮਤ ਵਿੱਚ ਲਿਖਿਆ ਹੋਇਆ ਸੀ। ਉਨ੍ਹਾਂ ਨੇ ਨਿਊਜ਼ੀਲੈਂਡ ਦੀ ਹਾਰ ਉੱਤੇ ਦੁੱਖ ਦਾ ਪ੍ਰਗਟ ਕੀਤਾ।