ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਤ ਦੀ ਥਾਂ ਸੈਮਸਨ ਨਹੀਂ ਇਸ ਵਿਕਟਕੀਪਰ ਦੀ ਟੀਮ 'ਚ ਹੋਈ ਐਂਟਰੀ

ਆਸਟ੍ਰੇਲੀਆ ਵਿਰੁੱਧ ਮੁੰਬਈ 'ਚ ਖੇਡੇ ਗਏ ਪਹਿਲੇ ਵਨਡੇ ਮੈਚ 'ਚ ਜ਼ਖਮੀ ਹੋ ਕੇ ਬਾਹਰ ਹੋਣ ਵਾਲੇ ਰਿਸ਼ਭ ਪੰਤ ਦੀ ਥਾਂ ਟੀਮ 'ਚ ਨਵੀਂ ਐਂਟਰੀ ਹੋਈ ਹੈ। ਕਪਤਾਨ ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਹੈਰਨ ਕਰਦਿਆਂ ਇੱਕ ਅਜਿਹੇ ਖਿਡਾਰੀ ਨੂੰ ਟੀਮ 'ਚ ਸ਼ਾਮਿਲ ਕੀਤਾ ਹੈ, ਜਿਸ ਦਾ ਨਾਂ ਸੁਣ ਕੇ ਕ੍ਰਿਕਟ ਮਾਹਿਰ ਹੈਰਾਨ ਹਨ। ਆਂਧਰਾ ਪ੍ਰਦੇਸ਼ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਕੇ.ਐਸ. ਭਰਤ ਨੂੰ ਭਾਰਤੀ ਟੀਮ 'ਚ ਥਾਂ ਮਿਲੀ ਹੈ।
 

 

ਰਿਸ਼ਭ ਪੰਤ ਦੇ ਹੈਲਮੈਟ 'ਚ ਬੀਤੇ ਮੰਗਲਵਾਰ ਨੂੰ ਪਹਿਲੇ ਵਨਡੇ 'ਚ ਬੱਲੇਬਾਜ਼ੀ ਕਰਦੇ ਹੋਏ ਗੇਂਦ ਲੱਗ ਗਈ ਸੀ, ਜਿਸ ਕਾਰਨ ਉਹ ਦੂਜੀ ਪਾਰੀ ਦੇ ਦੌਰਾਨ ਫਿਲਡਿੰਗ ਕਰਨ ਨਹੀਂ ਉਤਰੇ ਸਨ। ਆਂਧਰਾ ਦੇ ਵਿਕਟਕੀਪਰ-ਬੱਲੇਬਾਜ਼ ਕੇ.ਐਸ. ਭਰਤ ਪਿਛਲੇ ਕਾਫ਼ੀ ਸਮੇਂ ਤੋਂ ਘਰੇਲੂ ਕ੍ਰਿਕਟ 'ਚ ਚੰਗਾ ਪ੍ਰਦਰਸ਼ਨ ਕਰਕੇ ਟੀਮ ਇੰਡੀਆ ਦੇ ਦਰਵਾਜੇ 'ਤੇ ਦਸਤਕ ਦੇ ਰਹੇ ਸਨ। ਹੁਣ ਰਿਸ਼ਭ ਪੰਤ ਦੇ ਕੁਨੈਕਸ਼ਨ ਦੇ ਚੱਲਦੇ ਟੀਮ ਇੰਡੀਆ ਵਲੋਂ ਕੇ.ਐਸ. ਭਰਤ ਨੂੰ ਬਤੌਰ ਬੈਕਅਪ ਵਿਕਟਕੀਪਰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
 

ਕੇ.ਐਸ. ਭਰਤ ਦੇ ਘਰੇਲੂ ਅੰਕੜਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 74 ਮੈਚਾਂ 'ਚ 37.66 ਦੇ ਔਸਤ ਤੋਂ 4143 ਦੌੜਾਂ ਬਣਾਈਆਂ ਅਤੇ ਨਾਲ ਹੀ 27 ਸਟੰਪਿੰਗ ਵੀ ਭਰਤ ਦੇ ਨਾਂ ਦਰਜ ਹੈ। ਉਥੇ ਹੀ 51 ਲਿਸਟ-ਏ ਮੈਚਾਂ 'ਚ 28.14 ਦੇ ਔਸਤ ਦੇ ਨਾਲ 1351 ਦੌੜਾਂ ਬਣਾਈਆਂ ਹਨ। ਇਸ 'ਚ ਵਿਕਟਕੀਪਿੰਗ ਕਰਦੇ ਹੋਏ 11 ਸਟੰਪਿੰਗ ਵੀ ਕੀਤੀਆਂ ਹਨ।
 

ਬੀਸੀਸੀਆਈ ਨੂੰ ਉਮੀਦ ਸੀ ਕਿ ਪੰਤ ਤੀਜੇ ਵਨਡੇ ਤੋਂ ਪਹਿਲਾਂ ਫਿਰ ਹੋ ਜਾਣਗੇ। ਇਸ ਲਈ ਸ਼ੁਰੂਆਤ 'ਚ ਪੰਤ ਦੀ ਥਾਂ ਕਿਸੇ ਖਿਡਾਰੀ ਨੂੰ ਟੀਮ 'ਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਪਰ ਹੁਣ ਟੀਮ ਮੈਨੇਜਮੈਂਟ ਨੇ ਸੰਜੂ ਸੈਮਸਨ ਦੀ ਥਾਂ ਕੇ.ਐਸ. ਭਰਤ ਨੂੰ ਟੀਮ 'ਚ ਸ਼ਾਮਿਲ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:K S Bharat named back up wicket keeper for 2nd ODI