ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਟ ਕਾਰਨ ਪਹਿਲੇ ਦੋ ਵਨਡੇ ਮੈਚ ਨਹੀਂ ਖੇਡਣਗੇ ਕੇਨ ਵਿਲੀਅਮਸਨ

ਨਿਊਜ਼ੀਲੈਂਡ-ਭਾਰਤ ਵਿਚਕਾਰ ਬੁੱਧਵਾਰ (5 ਫਰਵਰੀ) ਤੋਂ ਸ਼ੁਰੂ ਹੋਣ ਜਾ ਰਹੀ ਤਿੰਨ ਵਨਡੇ ਮੈਚਾਂ ਦੀ ਲੜੀ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਲੱਗਿਆ ਹੈ। ਕਪਤਾਨ ਕੇਨ ਵਿਲੀਅਮਸਨ ਸ਼ੁਰੂਆਤੀ ਦੋ ਵਨਡੇ ਮੈਚਾਂ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੇ ਮੋਢੇ 'ਚ ਸੱਟ ਲੱਗੀ ਸੀ। ਵਿਲੀਅਮਸਨ ਨੇ ਸੱਟ ਕਾਰਨ ਅੰਤਮ 2 ਟੀ20 ਮੈਚ ਵੀ ਨਹੀਂ ਖੇਡੇ ਸਨ। ਹੁਣ ਨਿਊਜ਼ੀਲੈਂਡ ਨੇ ਉਨ੍ਹਾਂ ਦੀ ਥਾਂ ਮਾਰਕ ਚੈਪਮੈਨ ਨੂੰ ਟੀਮ 'ਚ ਸ਼ਾਮਿਲ ਕੀਤਾ ਹੈ।
 

ਵਿਲੀਅਮਸਨ ਦਾ ਬਾਹਰ ਹੋਣ ਨਿਊਜ਼ੀਲੈਂਡ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਉਹ ਕਪਤਾਨੀ 'ਚ ਭਾਵੇਂ ਕਮਾਲ ਨਾ ਵਿਖਾ ਸਕੇ, ਪਰ ਬੱਲੇਬਾਜ਼ੀ 'ਚ ਉਨ੍ਹਾਂ ਦੀ ਫਾਰਮ ਜਾਰੀ ਸੀ। ਤੀਜੇ ਟੀ20 ਮੈਚ 'ਚ ਉਨ੍ਹਾਂ ਨੇ 95 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। 
 

ਵਿਲੀਅਮਸਨ ਦੀ ਕਪਤਾਨੀ 'ਤੇ ਪਹਿਲਾਂ ਹੀ ਸਵਾਲ ਖੜੇ ਕੀਤੇ ਜਾ ਰਹੇ ਸਨ। ਲਗਾਤਾਰ ਤਿੰਨ ਮੈਚਾਂ 'ਚ ਭਾਰਤ ਦੇ ਹੱਥੋਂ ਮਿਲੀ ਹਾਰ ਨੇ ਉਨ੍ਹਾਂ ਨੂੰ ਹੋਰ ਨਿਰਾਸ਼ ਕਰ ਦਿੱਤਾ ਸੀ। ਇਥੋਂ ਤਕ ਕਿ ਵਿਲੀਅਮਸਨ ਖੁਦ ਵੀ ਕਪਤਾਨੀ ਸੰਭਾਲਣ ਦੇ ਹੱਕ 'ਚ ਨਹੀਂ ਸਨ। ਅਜਿਹੀ ਸਥਿਤੀ 'ਚ ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ਨਿਊਜ਼ੀਲੈਂਡ ਦਾ ਟੀ20 ਕਪਤਾਨ ਬਦਲਣਾ ਤੈਅ ਹੈ।
 

ਮਹਾਨ ਕ੍ਰਿਕਟ ਬਰੈਂਡਨ ਮੈਕੁਲਮ ਨੇ ਕਿਹਾ ਕਿ ਸੀ ਕਿ ਹੁਣ ਵਿਲੀਅਮਸਨ ਦੀ ਕਪਤਾਨੀ 'ਚ ਮਜ਼ਾ ਨਹੀਂ ਆਉਂਦਾ ਅਤੇ ਉਸ ਨੂੰ ਘੱਟੋ-ਘੱਟ ਟੀ20 ਫਾਰਮੈਟ 'ਚ ਕਪਤਾਨੀ ਛੱਡਣੀ ਚਾਹੀਦੀ ਹੈ। ਆਸਟ੍ਰੇਲੀਆ ਵਿਰੁੱਧ ਬਾਕਸਿੰਗ-ਡੇਅ ਟੈਸਟ 'ਚ ਵੀ ਜਦੋਂ ਨਿਊਜ਼ੀਲੈਂਡ ਨੂੰ ਹਾਰ ਮਿਲੀ ਸੀ ਤਾਂ ਵੀ ਵਿਲੀਅਮਸਨ ਦੀ ਕਪਤਾਨੀ 'ਤੇ ਸਵਾਲ ਚੁੱਕੇ ਗਏ ਸਨ। ਜ਼ਿਕਰਯੋਗ ਹੈ ਕਿ ਵਿਲੀਅਮਸਨ ਨੇ 42 ਟੀ20 ਮੈਚਾਂ 'ਚ ਕਪਤਾਨੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੀ ਟੀਮ ਨੂੰ 21 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kane Williamson has been ruled out of New Zealand first two ODI games against India