ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਗੇਂਦਬਾਜ ਨੇ ਬਣਾਇਆ ਸ਼ਾਨਦਾਰ ਰਿਕਾਰਡ : 1 ਓਵਰ 'ਚ ਹੈਟ੍ਰਿਕ ਸਮੇਤ ਲਈਆਂ 5 ਵਿਕਟਾਂ

ਕਰਨਾਟਕ ਦੇ ਤੇਜ਼ ਗੇਂਦਬਾਜ਼ ਅਭਿਮੰਨਿਊ ਮਿਥੁਨ ਨੇ ਸੈਯਦ ਮੁਸ਼ਤਾਕ ਅਲੀ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਮੈਚ 'ਚ ਹਰਿਆਣਾ ਵਿਰੁੱਧ ਇੱਕ ਹੀ ਓਵਰ 'ਚ ਹੈਟ੍ਰਿਕ ਸਮੇਤ 5 ਵਿਕਟਾਂ ਲੈ ਕੇ ਨਵਾਂ ਇਤਿਹਾਸ ਬਣਾ ਦਿੱਤਾ ਹੈ। ਅਭਿਮੰਨਿਊ ਮਿਥੁਨ ਨੇ ਆਪਣੀ ਟੀਮ ਵੱਲੋਂ ਇੱਕ ਹੀ ਓਵਰ ਕੀਤਾ, ਜਿਸ ਦੀ ਪਹਿਲੀ 4 ਗੇਂਦਾਂ 'ਤੇ 4 ਵਿਕਟਾਂ ਲਈਆਂ ਅਤੇ ਅੰਤਮ ਗੇਂਦ 'ਤੇ ਵੀ ਇੱਕ ਵਿਕਟ ਆਪਣੇ ਨਾਂ ਕੀਤੀ।
 

ਭਾਰਤ ਲਈ ਖੇਡ ਚੁੱਕੇ ਅਭਿਮੰਨਿਊ ਮਿਥੁਨ ਨੇ ਪਹਿਲੀ ਗੇਂਦ 'ਤੇ ਹਿਮਾਂਸ਼ੂ ਰਾਣਾ, ਦੂਜੀ ਗੇਂਦ 'ਤੇ ਰਾਹੁਲ ਤੇਵਤੀਆ, ਤੀਜੀ ਗੇਂਦ 'ਤੇ ਸੁਮਿਤ ਕੁਮਾਰ, ਚੌਥੀ ਗੇਂਦ 'ਤੇ ਕਪਤਾਨ ਅਮਿਤ ਮਿਸ਼ਰਾ ਨੂੰ ਆਊਟ ਕੀਤਾ। ਓਵਰ ਦੀ ਪੰਜਵੀਂ ਗੇਂਦ ਵਾਈਡ ਰਹੀ। ਇਸ ਤੋਂ ਬਾਅਦ ਫਿਰ ਤੋਂ ਪੰਜਵੀਂ ਗੇਂਦ ਕੀਤੀ ਤਾਂ ਉਸ 'ਤੇ ਇੱਕ ਦੌੜ ਬਣਾਈ ਗਈ। ਅੰਤਮ ਗੇਂਦ 'ਤੇ ਅਭਿਮੰਨਿਊ ਮਿਥੁਨ ਨੇ ਜਯੰਤ ਯਾਦਵ ਨੂੰ ਕੈਚ ਆਊਟ ਕਰਵਾ ਦਿੱਤਾ। ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਹਰਿਆਣਾ ਨੇ 50 ਓਵਰਾਂ 'ਚ 8 ਵਿਕਟਾਂ ਗੁਆ ਕੇ 194 ਦੌਰਾਂ ਬਣਾਈਆਂ।
 

ਜ਼ਿਕਰਯੋਗ ਹੈ ਕਿ 5 ਅਕਤੂਬਰ 1989 ਨੂੰ ਬੰਗਲੁਰੂ 'ਚ ਜਨਮੇ ਭਾਰਤੀ ਟੀਮ ਅਤੇ ਕਰਨਾਟਕ ਦੇ ਤੇਜ਼ ਗੇਂਦਬਾਜ਼ ਅਭਿਮੰਨਿਊ ਮਿਥੁਨ ਨੇ ਇਸ ਤੋਂ ਪਹਿਲਾਂ ਆਪਣੇ ਜਨਮ ਦਿਨ ਵਾਲੇ ਦਿਨ ਹੀ ਤਾਮਿਲਨਾਡੁ ਵਿਰੁੱਧ ਵਿਜੇ ਹਜ਼ਾਰੇ ਟਰਾਫੀ ਦੇ ਫਾਈਨਲ 'ਚ ਕਰਨਾਟਕ ਵੱਲੋਂ ਖੇਡਦਿਆਂ ਪਾਰੀ ਦੇ 50ਵੇਂ ਓਵਰ 'ਚ ਹੈਟ੍ਰਿਕ ਲੈ ਕੇ ਇਤਿਹਾਸ ਬਣਾਇਆ ਸੀ। ਇਸ ਪਾਰੀ 'ਚ ਉਨ੍ਹਾਂ ਦੇ ਨਾਂ 5 ਵਿਕਟਾਂ ਰਹੀਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:karnataka fast bowler abhimanyu mithun creates history as bags five wicket including Hat trick