ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਰਲਡ ਬਾਕਸਿੰਗ ਚੈਂਪੀਅਨਸ਼ਿਪ: ਕਵਿੰਦਰ ਸਿੰਘ ਬਿਸ਼ਤ ਨੇ ਆਖਰੀ-16 ’ਚ ਬਣਾਈ ਥਾਂ

ਭਾਰਤ ਦੇ ਕਵਿੰਦਰ ਸਿੰਘ ਬਿਸ਼ਤ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਏਆਈਬੀਏ ਮੈਨਜ਼ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ਚ ਪ੍ਰਵੇਸ਼ ਕਰ ਲਿਆ ਹੈ।

 

ਪੰਜਵਾਂ ਦਰਜਾ ਪ੍ਰਾਪਤ ਬਿਸ਼ਤ ਨੇ 57 ਕਿੱਲੋਗ੍ਰਾਮ ਵਰਗ ਚ ਸਖਤ ਮੈਚ ਚ ਚੀਨ ਦੇ ਸ਼ਿਹਾਓ ਚੇਨ ਨੂੰ 3-2 ਨਾਲ ਹਰਾਇਆ। ਮੈਚ ਬਿਸ਼ਤ ਲਈ ਬਹੁਤ ਸਖਤ ਸੀ ਤੇ ਉਸਨੇ ਆਪਣੇ ਵਿਰੋਧੀ ਦੇ ਖਿਲਾਫ ਹਮਲਾਵਰ ਸ਼ੁਰੂਆਤ ਕੀਤੀ।

 

ਚੀਨੀ ਖਿਡਾਰੀ ਨੇ ਵੀ ਬਿਸ਼ਤ ਨੂੰ ਸਖਤ ਜਵਾਬ ਦਿੱਤਾ ਤੇ ਮੈਚ ਰੋਮਾਂਚਕ ਹੋ ਗਿਆ। ਇਸ ਦੌਰਾਨ ਬਿਸ਼ਤ ਦੀ ਨੱਕ ’ਤੇ ਵੀ ਸੱਟ ਲੱਗੀ। ਹਾਲਾਂਕਿ, ਉਹ ਇਸ ਤੋਂ ਡਰੇ ਨਹੀਂ ਤੇ ਤਮਗਾ ਜਿੱਤਣ ਲਈ ਅੱਗੇ ਵੱਧੇ। ਪਹਿਲੇ ਗੇੜ ਚ ਉਨ੍ਹਾਂ ਨੂੰ ਬਾਈ ਮਿਲਿਆ ਸੀ।

 

ਵਿਸ਼ਵ ਚੈਂਪੀਅਨਸ਼ਿਪ ਚ ਦੂਜੀ ਵਾਰ ਮੁਕਾਬਲਾ ਕਰ ਰਹੇ ਬਿਸ਼ਤ ਨੇ ਮੈਚ ਤੋਂ ਬਾਅਦ ਕਿਹਾ, ‘ਅੱਜ ਦਾ ਮੁਕਾਬਲਾ ਸ਼ਾਨਦਾਰ ਰਿਹਾ। ਮੈਂ ਲੰਬੇ ਸਮੇਂ ਤੋਂ ਆਪਣੇ ਮੁਕਾਬਲੇ ਦੀ ਉਡੀਕ ਕਰ ਰਿਹਾ ਸੀ ਤੇ ਅੱਜ ਬਾਕਸਿੰਗ ਚ ਇਹ ਬਹੁਤ ਵਧੀਆ ਸੀ। ਮੇਰਾ ਵਿਰੋਧੀ ਮੇਰੇ ਤੋਂ ਲੰਬਾ ਸੀ ਤੇ ਤੇਜ਼ ਵੀ ਸੀ ਪਰ ਮੁਕਾਬਲਾ ਇੰਨਾ ਮੁਸ਼ਕਲ ਨਹੀਂ ਸੀ।

 

ਹੁਣ ਬਿਸ਼ਤ ਨੂੰ ਕੁਆਰਟਰ ਫਾਈਨਲ ਚ ਪ੍ਰਵੇਸ਼ ਕਰਨ ਲਈ ਫਿਨਲੈਂਡ ਦੀ ਅਰਸਲਾਨ ਖਾਤਾਏਵ ਨੂੰ ਹਰਾਉਣਾ ਹੋਵੇਗਾ।

 

ਬਿਸ਼ਟ ਨੇ ਕਿਹਾ, ‘ਮੇਰਾ ਅਗਲਾ ਮੁਕਾਬਲਾ ਫਿਨਲੈਂਡ ਦੇ ਮੁੱਕੇਬਾਜ਼ ਵਿਰੁੱਧ ਹੈ ਜੋ ਮੇਰੇ ਤੋਂ ਲੰਬਾ ਹੈ। ਮੈਂ ਉਸ ਲਈ ਰਣਨੀਤੀ ਬਣਾਉਣ ਲਈ ਕੋਚ ਨਾਲ ਕੰਮ ਕਰਾਂਗਾ।

 

ਬਿਸ਼ਟ ਨੇ ਸਾਲ 2017 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਅਲਜੀਰੀਆ ਦੇ ਦੋ ਵਾਰ ਦੇ ਤਗਮਾ ਜੇਤੂ ਮੁਹੰਮਦ ਫਲਸੀ ਨੂੰ ਹਰਾਇਆ ਸੀ। ਹਾਲਾਂਕਿ, ਉਨ੍ਹਾਂ ਨੇ ਤਮਗਾ ਨਹੀਂ ਜਿੱਤਿਆ ਤੇ ਇਸ ਵਾਰ ਉਨ੍ਹਾਂ ਨੂੰ ਜਿੱਤ ਦੀ ਉਮੀਦ ਹੈ।

 

ਪਹਿਲੇ ਗੇੜ ਚ ਬਿਸ਼ਤ ਸਮੇਤ ਚਾਰ ਭਾਰਤੀ ਮੁੱਕੇਬਾਜ਼ਾਂ ਨੂੰ ਬਾਈ ਮਿਲਿਆ ਸੀ। ਇਸ ਮੁਕਾਬਲੇ ਚ ਹੁਣ ਤਕ ਸੱਤ ਭਾਰਤੀ ਮੁੱਕੇਬਾਜ਼ਾਂ ਚੋਂ 6 ਨੇ ਆਪਣੇ-ਆਪਣੇ ਮੈਚ ਜਿੱਤੇ ਹਨ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kavinder Singh Bisht enters into the pre quarterfinals of AIBA Mens World Boxing Championship