INDvsNZ: ਆਈਸੀਸੀ ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫ਼ਾਈਨਲ ਚ 19 ਦੌੜਾਂ ਤੋਂ ਜਿੱਤ ਦਰਜ ਕਰਨ ਮਗਰੋਂ ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਨੇ ਭਾਰਤੀ ਕ੍ਰਿਕਟ ਟੀਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਮਾੜੀ ਹਾਲਤ ਚ ਮੈਚ ਨੂੰ ਇੰਨੇ ਨੇੜੇ ਬਣਾ ਕੇ ਭਾਤਰੀ ਟੀਮ ਨੇ ਦਸਿਆ ਕਿ ਉਹ ਕਿਉਂ ਦੁਨੀਆ ਦੀ ਬੇਹਤਰੀਨ ਟੀਮ ਹੈ।
ਮੈਚ ਮਗਰੋਂ ਉਨ੍ਹਾਂ ਕਿਹਾ, ਅਸੀਂ ਸੋਚਿਆ ਸੀ ਕਿ ਇਸ ਵਿਕੇਟ ’ਤੇ 240-250 ਦਾ ਸਕੋਰ ਚੰਗਾ ਰਹੇਗਾ ਅਤੇ ਇਸ ਨਾਲ ਅਸੀਂ ਭਾਰਤ ਤੇ ਦਬਾਅ ਬਣਾ ਲਵਾਂਗੇ। ਸਾਡੇ ਖਿਡਾਰੀ ਇਹ ਕਰਨ ਚ ਸਫਲ ਰਹੇ। ਭਾਰਤੀ ਟੀਮ ਇਸ ਮੈਚ ਨੂੰ ਆਖਰ ਤਕ ਲੈ ਗਈ ਜਿੱਥੇ ਉਹ ਧੋਨੀ ਅਤੇ ਜਡੇਜਾ ਦੇ ਦਮ ’ਤੇ ਜਿੱਤ ਵੀ ਸਕਦੇ ਸਨ।
ਉਨ੍ਹਾਂ ਕਿਹਾ ਕਿ ਇਸ ਮੈਚ ਚ ਉਨ੍ਹਾਂ ਦੀ ਟੀਮ ਦੀ ਪ੍ਰੀਖਿਆ ਹੋਈ ਹੈ ਤੇ ਅਸੀਂ ਉਸ ਚ ਸਫਲ ਰਹੇ।
ਦੱਸਣਯੋਗ ਹੈ ਕਿ ਸਾਹ ਰੋਕ ਦੇਣ ਵਾਲੇ ਪਹਿਲੇ ਸੈਮੀਫ਼ਾੲਨਲ ਮੁਕਾਬਲੇ ਚ ਨਿਊਜ਼ੀਲੈਂਡ ਤੋਂ 19 ਦੌੜਾਂ ਨਾਲ ਹਾਰ ਕੇ ਭਾਰਤੀ ਟੀਮ ਵਿਸ਼ਵ ਕੱਭ 2019 ਦੀ ਦੌੜ ਤੋਂ ਬਾਹਰ ਹੋ ਗਈ। ਪੈਂਦੇ ਮੀਂਹ ਦੇ ਮੌਸਮ ਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ 240 ਦੌੜਾਂ ਦਾ ਟੀਚਾ ਰਖਿਆ ਸੀ।
ਜਵਾਬ ਚ ਸਾਰੀ ਭਾਰਤੀ ਟੀਮ 221 ਦੌੜਾਂ ’ਤੇ ਹੀ ਢੇਰ ਹੋ ਗਈ ਤੇ ਇਹ ਮੈਚ 19 ਦੌੜਾਂ ਤੋਂ ਹਾਰ ਗਈ। ਅੱਜ ਦੀ ਇਸ ਜਿੱਤ ਨਾਲ ਨਿਊਜ਼ੀਲੈਂਡ ਵਿਸ਼ਵ ਕੱਪ 2019 ਦੇ ਫਾਈਨਲ ਮੁਕਾਬਲੇ ਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ। ਇਹ ਕੀਵੀ ਟੀਮ ਦਾ ਲਗਾਤਾਰ ਦੂਜਾ ਫਾਈਨਲ ਮੈਚ ਹੋਵੇਗਾ, ਇਸ ਤੋਂ ਪਹਿਲਾਂ 2015 ਚ ਵੀ ਨਿਊਜ਼ੀਲੈਂਡ ਖਿਤਾਬੀ ਮੁਕਾਬਲੇ ਤਕ ਪੁੱਜੀ ਸੀ।
ਹੁਣ ਦੂਜੇ ਫਾਈਨਲ ਜੇਤੂ ਦਾ ਫੈਸਲਾ 11 ਜੁਲਾਈ ਨੂੰ ਇੰਗਲੈਂਡ-ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਮੈਚ ਤੋਂ ਹੋਵੇਗਾ। ਇਸ ਤੋਂ ਪਹਿਲਾਂ ਅੱਜ ਦੇ ਇਸ ਵਿਸ਼ਵ ਕੱਪ ਫ਼ਾਈਨਲ ਮੁਕਾਬਲੇ ਚ ਪੁੱਜਣ ਲਈ ਭਾਰਤੀ ਟੀਮ ਦੀ ਸ਼ੁਰੂਆਤ ਬੇਹਦ ਖਰਾਬ ਰਹੀ। ਚਾਰ ਓਵਰਾਂ ਚ ਹੀ ਭਾਰਤੀ ਕ੍ਰਿਕਟ ਟੀਮ ਨੇ ਆਪਣੇ ਸਿਖਰਲੇ 3 ਬੱਲੇਬਾਜ਼ ਗੁਆ ਦਿੱਤੇ।
ਦੂਜੇ ਓਵਰ ਚ ਰੋਹਿਤ ਸ਼ਰਮਾ (1), ਤੀਜੇ ਓਵਰ ਚ ਵਿਰਾਟ ਕੋਹਲੀ (1) ਅਤੇ ਚੌਥੇ ਓਵਰ ਚ ਕੇ ਐਲ ਰਾਹੁਲ (1) ਤੁਰਦੇ ਬਣੇ। ਮੈਟ ਹੈਨਰੀ ਅਤੇ ਟ੍ਰੇਂਟ ਬੋਲਟ ਦੀ ਜੋੜੀ ਨੇ 10ਵੇਂ ਓਵਰ ਚ ਦਿਨੇਸ਼ ਕਾਰਤਿਕ (6) ਨੂੰ ਵੀ ਪਵੇਲੀਅਨ ਦੀ ਰਾਹ ਦਿਖਾ ਦਿੱਤਾ।
.