ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿੰਗਜ਼ XI ਪੰਜਾਬ ਦੇ ਕੋਚ ਮਾਈਕ ਹੈਸਨ ਵੱਲੋਂ ਅਸਤੀਫ਼ਾ

ਕਿੰਗਜ਼ XI ਪੰਜਾਬ ਦੇ ਕੋਚ ਮਾਈਕ ਹੈਸਨ ਵੱਲੋਂ ਅਸਤੀਫ਼ਾ

ਕੋਚ ਮਾਈਕ ਹੇਸਨ ਨੇ ਅੱਜ ਵੀਰਵਾਰ ਨੂੰ ਕ੍ਰਿਕੇਟ ਟੀਮ ਕਿੰਗਜ਼ XI ਪੰਜਾਬ ਤੋਂ ਆਪਣਾ ਨਾਤਾ ਤੋੜ ਲਿਆ ਹੈ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਭਾਰਤ ਦਾ ਅਗਲਾ ਕੋਚ ਬਣਨ ਦੀ ਦੌੜ ਵਿੱਚ ਹਨ।

 

 

ਨਿਊ ਜ਼ੀਲੈਂਡ ਦੇ ਸਥਾਨਕ ਮੀਡੀਆ ਮਾਈਕ ਹੈਸਨ ਨੇ ਭਾਰਤ ਤੇ ਪਾਕਿਸਤਾਨ ਦੋਵੇਂ ਟੀਮਾਂ ਦੇ ਮੁੱਖ ਕੋਚ ਦੇ ਅਹੁਦੇ ਲਈ ਅਰਜ਼ੀ ਦਿੱਤੀ ਹੈ। ਆਸਟ੍ਰੇਲੀਆ ਦੇ ਸਾਬਕਾ ਆਲ–ਰਾਊਂਡਰ ਟੌਮ ਮੂਡੀ ਨੇ ਵੀ ਭਾਰਤੀ ਟੀਮ ਦੇ ਕੋਚ ਦੇ ਅਹੁਦੇ ਲਈ ਅਰਜ਼ੀ ਦਿੱਤੀ ਹੈ।

 

 

ਹੈਸਨ ਨੇ ਟਵਿਟਰ ਉੱਤੇ ਲਿਖਿਆ ਹੈ ਕਿ ਉਨ੍ਹਾਂ ਕਿੰਗਜ਼ XI ਪੰਜਾਬ ਨਾਲ ਆਪਣੇ ਸਮੇਂ ਦਾ ਪੂਰਾ ਆਨੰਦ ਮਾਣਿਆ। ਉਨ੍ਹਾਂ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਅਸੀਂ ਸਾਲ ਸਫ਼ਲ ਨਹੀਂ ਹੋ ਸਕੇ ਪਰ ਸਫ਼ਲਤਾ ਟੀਮ ਤੋਂ ਵੱਧ ਦੂਰ ਨਹੀਂ ਹੈ।

 

 

ਸ੍ਰੀ ਹੈਸਨ ਛੇ ਸਾਲਾਂ ਤੱਕ ਨਿਊ ਜ਼ੀਲੈਂਡ ਦੀ ਟੀਮ ਦੇ ਵੀ ਕੋਚ ਰਹੇ; ਜਦੋਂ ਸਾਲ 2015 ਦੌਰਾਨ ਟੀਮ ਵਿਸ਼ਵ ਕੱਪ ਫ਼ਾਈਨਲ ’ਚ ਪੁੱਜੀ। ਭਾਰਤੀ ਟੀਮ ਦੇ ਅਗਲੇ ਕੋਚ ਦੀ ਚੋਣ ਤਿੰਨ ਮੈਂਬਰੀ ਕ੍ਰਿਕੇਟ ਸਲਾਹਕਾਰ ਕਮੇਟੀ ਕਰੇਗੀ; ਜਿਸ ਵਿੱਚ ਕਪਿਲ ਦੇਵ, ਅੰਸ਼ੁਮਾਨ ਗਾਇਕਵਾੜ ਅਤੇ ਮਹਿਲਾ ਟੀਮ ਦੀ ਸਾਬਕਾ ਕਪਤਾਨ ਸ਼ਾਂਤਾ ਰੰਗਾਸਵਾਮੀ ਸ਼ਾਮਲ ਹਨ।

 

 

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਵਿਸ਼ਵ ਕੱਪ ਤੋਂ ਬਾਅਦ ਕੋਚ ਤੇ ਸਹਿਯੋਗੀ ਸਟਾਫ਼ ਲਈ ਇਸ਼ਤਿਹਾਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kings XI Punjab Coach Mike Hason rsigns