ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਜੁਨ ਅਵਾਰਡ ਨਾਲ ਸਨਮਾਨਤ ਹੋਏ ਖਿਡਾਰੀ ਸਮ੍ਰਿਤੀ ਮੰਧਾਨਾ ਤੇ ਰੋਹਨ ਬੋਪੰਨਾ

ਕੇਂਦਰੀ ਖੇਡ ਮੰਤਰੀ ਕਿਰਨ ਰਿਜਜੂ ਨੇ ਮੰਗਲਵਾਰ ਨੂੰ ਸਟਾਰ ਮਹਿਲਾਂ ਕ੍ਰਿਕਟਰ ਸਮ੍ਰਿਤੀ ਮੰਧਾਨਾ ਅਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਅਰਜੁਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ।

 

ਦੱਸ ਦੇਈਏ ਕਿ ਅਰਜੁਨ ਅਵਾਰਡ ਸਾਲ 1961 ਚ ਪਹਿਲੀ ਵਾਰ ਦਿੱਤਾ ਗਿਆ ਸੀ। ਇਸ ਪੁਰਸਕਾਰ ਚ 5,00,000 ਰੁਪਏ ਨਕਦ ਦਿੱਤੇ ਜਾਂਦੇ ਹਨ, ਨਾਲ ਹੀ ਅਰਜੁਨ ਦੀ ਚਿੰਨ ਵਾਲੀ ਵਾਲੀ ਟ੍ਰਾਫੀ ਅਤੇ ਸਰਟੀਫਿਕੇਟ ਦਿੱਤਾ ਜਾਂਦਾ ਹੈ।

 

ਸਮ੍ਰਿਤੀ ਨੇ ਮਹਿਲਾ ਕ੍ਰਿਕੇਟ ਟੀਮ ਲਈ ਕਈ ਯਾਦਗਾਰ ਪਾਰੀਆਂ ਖੇਡੀਆਂ ਹਨ। ਮਹਿਲਾ ਹੋਵੇ ਜਾਂ ਪੁਰਸ਼ ਉਹ ਟੀ20 ਆਲਮੀ ਮੁਕਾਬਲਿਆਂ ਚ ਸਭ ਤੋਂ ਘੱਟ ਉਮਰ ਦੀ ਭਾਰਤੀ ਕਪਤਾਨ ਹਨ। ਸਮ੍ਰਿਤੀ ਨੇ 22 ਸਾਲ 229 ਦਿਨ ਦੀ ਉਮਰ ਚ ਟੀ20 ਆਲਮੀ ਮੈਚ ਚ ਭਾਰਤੀ ਟੀਮ ਦੀ ਕਪਤਾਨੀ ਸੰਭਾਲੀ। ਉਹ ਇਸੇ ਸਾਲ ਫਰਵਰੀ ਚ ਦੁਨੀਆ ਦੀ ਨੰਬਰ 1 ਵਨਡੇ ਬੱਲੇਬਾਜ਼ ਬਣੀ ਸਨ।

 

ਏਸ਼ੀਅਨ ਖੇਡਾਂ 2018 ਚ ਟੈਨਿਸ ਪੁਰਸ਼ ਡਬਲਸ ਚ ਗੋਲਡ ਮੈਡਲ ਜਿੱਤਣ ਵਾਲੇ ਰੋਹਨ ਬੋਪੰਨਾ ਨੇ ਇਸ ਦੌਰਾਨ ਕਿਹਾ, ਇਹ ਪੁਰਸਕਾਰ ਪ੍ਰਾਪਤ ਕਰਨਾ ਮੇਰੇ ਲਈ ਮਾਣੀ ਦੀ ਗੱਲ ਹੈ। ਮੈਂ ਬਹੁਤ ਖੁਸ਼ ਹਾਂ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kiren Rijiju confers Arjuna Awards to Smriti Mandhana Rohan Bopanna on 16 july