ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CWC 2019: ਧਵਨ ਦੇ ਵਿਸ਼ਵ ਕੱਪ ਤੋਂ 'OUT' ਹੋਣ ਤੋਂ ਬਾਅਦ ਇਹ ਖਿਡਾਰੀ ਲੈ ਸਕਦੈ ਉਸ ਦੀ ਥਾਂ

ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਵਿੱਚ ਸੱਟ ਲੱਗਣ ਕਾਰਨ ਵਿਸ਼ਵ ਕੱਪ ਤੋਂ ਤਿੰਨ ਤਿੰਨ ਹਫ਼ਤਿਆਂ ਲਈ ਬਾਹਰ ਹੋ ਗਏ ਹਨ। ਖ਼ਦਸ਼ਾ ਹੈ ਕਿ ਉਹ ਨਿਊਜ਼ੀਲੈਂਡ ਅਤੇ ਪਾਕਿਸਤਾਨ ਨਾਲ ਹੋਣ ਵਾਲੇ ਦੋ ਮੈਚਾਂ ਵਿੱਚ ਨਹੀਂ ਖੇਡਣ ਸਕਣਗੇ। ਧਵਨ ਨੇ ਐਤਵਾਰ ਨੂੰ ਆਸਟ੍ਰੇਲੀਆ ਵਿਰੁੱਧ ਮੈਚ ਵਿੱਚ ਸ਼ਾਨਦਾਰ 117 ਦੌੜਾਂ ਬਣਾਈਆਂ ਸਨ ਅਤੇ ਮੈਨ ਆਫ਼ ਦਾ ਮੈਚ ਪੁਰਸਕਾਰ ਲਿਆ ਸੀ। ਭਾਰਤ ਨੇ ਇਹ ਮੈਚ 36 ਦੌੜਾਂ ਨਾਲ ਜਿੱਤਿਆ ਸੀ।

 

ਉਸੇ ਮੈਚ ਵਿੱਚ ਬੱਲੇਬਾਜ਼ੀ ਦੌਰਾਨ ਆਸਟ੍ਰੇਲੀਆਈ ਗੇਂਦਬਾਜ਼ ਨਾਥਨ ਕੋਲਟਰ ਨਾਇਲ ਦੀ ਇੱਕ ਗੇਂਦ ਧਵਨ ਦੇ ਅੰਗੂਠੇ 'ਤੇ ਲੱਗ ਗਈ ਸੀ। ਆਪਣੀ ਪਾਰੀ ਤੋਂ ਬਾਅਦ ਧਵਨ ਡ੍ਰੈਸਿੰਗ ਰੂਮ ਵਿੱਚ ਬੈਠੇ ਰਹੇ ਅਤੇ ਬਰਫ਼ ਨਾਲ ਸੱਟ ਦੀ ਸੇਕਾਈ ਕਰਦੇ ਰਹੇ। ਉਹ ਫੀਲਡਿੰਗ ਲਈ ਮੈਦਾਨ ਉੱਤੇ ਨਹੀਂ ਜਾ ਸਕੇ। ਰਵਿੰਦਰ ਜਡੇਜਾ ਨੇ ਧਵਨ ਲਈ ਫੀਲਡਿੰਗ ਕੀਤੀ ਸੀ। ਆਈਏਐਨਐਸ ਦੇ ਇਕ ਸੂਤਰ ਨੇ ਕਿਹਾ ਕਿ ਧਵਨ ਦੀ ਅੰਗੂਠੇ ਦੀ ਸੋਜ ਖ਼ਤਮ ਨਹੀਂ ਹੋ ਰਹੀ।

 

ਸੂਤਰਾਂ ਨੇ ਦੱਸਿਆ ਕਿ ਪੈਟ੍ਰਿਕ ਫਾਰਹਾਰਟ ਨੇ ਸ਼ੁਰੂਆਤੀ ਇਲਾਜ ਕੀਤਾ ਅਤੇ ਧਵਨ ਨੇ ਕੁਝ ਸਮੇਂ ਤੱਕ ਬਰਫ਼ ਨਾਲ ਸੱਟ ਦੀ ਸੇਕਾਈ ਕੀਤੀ ਪਰ ਸੋਜ ਘੱਟ ਨਹੀਂ ਹੋਈ ਅਤੇ ਫਿਰ ਅਸੀਂ ਫ਼ੈਸਲਾ ਲਿਆ ਕਿ ਉਸ ਦਾ ਸਕੈਨ ਕਰਨਾ ਪਵੇਗਾ।  ਆਸਟ੍ਰੇਲੀਆ ਵਿਰੁੱਧ ਹੋਏ ਮੁਕਾਬਲੇ ਤੋਂ ਪਹਿਲਾਂ ਧਵਨ ਨੂੰ ਟੂਰਨਾਮੈਂਟ ਵਿੱਚ ਚੰਗੀ ਸ਼ੁਰੂਆਤ ਨਹੀਂ ਮਿਲੀ ਸੀ ਪਰ ਦੂਜੇ ਮੈਚ ਵਿੱਚ ਉਨ੍ਹਾਂ ਨੇ ਦਮਦਾਰ ਬੱਲੇਬਾਜ਼ੀ ਕੀਤੀ।

 

ਕਿਆਸ ਲਾਏ ਜਾ ਰਹੇ ਹਨ ਕਿ ਧਵਨ ਦੀ ਗ਼ੈਰਮੌਜਦੂਗੀ ਵਿੱਚ ਲੋਕੇਸ਼ ਰਾਹੁਲ ਭਾਰਤ ਲਈ ਰੋਹਿਤ ਸ਼ਰਮਾ ਦੇ ਨਾਲ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾ ਸਕਦੇ ਹਨ। ਰਾਹੁਲ ਇਸ ਤੋਂ ਪਹਿਲਾਂ ਵੀ ਓਪਨਿੰਗ ਕਰ ਚੁੱਕੇ ਹਨ। ਆਈਪੀਐਲ ਅਤੇ ਟੈਸਟ ਕ੍ਰਿਕਟ ਵਿੱਚ ਵੀ ਉਹ ਓਪਨਿੰਗ ਕਰਦੇ ਆਏ ਹਨ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kl rahul may replace shikhar dhawan in world cup 2019 in england