ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

KL ਰਾਹੁਲ ਨੇ ਆਥੀਆ ਸ਼ੈੱਟੀ ਨਾਲ ਸ਼ੇਅਰ ਕੀਤੀ PIC, ਸੁਨੀਲ ਸ਼ੈੱਟੀ ਨੇ ਇਸ ਤਰ੍ਹਾਂ ਕੀਤਾ ਰਿਏਕਟ

ਟੀਮ ਇੰਡੀਆ ਦੇ ਸਟਾਈਲਿਸ਼ ਬੱਲੇਬਾਜ਼ ਕੇ ਐਲ ਰਾਹੁਲ ਕ੍ਰਿਕਟ ਦੇ ਮੈਦਾਨ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਹਨ। ਰਾਹੁਲ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਕਈ ਸਟਾਈਲਿਸ਼ ਫ਼ੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਇਕੱਲੇ ਜਾਂ ਦੋਸਤਾਂ ਨਾਲ ਸਾਂਝਾ ਕਰਦੇ ਹਨ, ਪਰ ਇਸ ਵਾਰ ਉਸ ਨੇ ਆਪਣੀ ਇੱਕ ਤਸਵੀਰ ਬਾਲੀਵੁੱਡ ਅਭਿਨੇਤਰੀ ਆਥੀਆ ਸ਼ੈੱਟੀ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ 'ਤੇ ਕਈ ਕ੍ਰਿਕਟਰਾਂ ਦੇ ਨਾਲ-ਨਾਲ ਆਥੀਆ ਸ਼ੈੱਟੀ ਦੇ ਪਿਤਾ ਸੁਨੀਲ ਸ਼ੈੱਟੀ ਨੇ ਆਪਣਾ ਰਿਏਕਸ਼ਨ ਦਿੱਤਾ ਹੈ।
 

 

ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਬਾਰੇ ਅਫਵਾਹਾਂ ਦਾ ਬਾਜ਼ਾਰ ਕਾਫ਼ੀ ਸਮੇਂ ਤੋਂ ਗਰਮ ਰਿਹਾ ਹੈ। ਅਜਿਹੀ ਸਥਿਤੀ ਵਿੱਚ ਰਾਹੁਲ ਨੇ ਆਥੀਆ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਇਕ ਵਾਰ ਫਿਰ ਇਨ੍ਹਾਂ ਅਫਵਾਹਾਂ ਨੂੰ ਜਨਮ ਦਿੱਤਾ ਹੈ। 

 

ਕੇਐਲ ਰਾਹੁਲ ਨੇ ਆਥੀਆ ਨਾਲ ਇੱਕ ਟੈਲੀਫ਼ੋਨ ਬੂਥ ਦੇ ਅੰਦਰੋਂ ਇੱਕ ਤਸਵੀਰ ਸਾਂਝੀ ਕੀਤੀ। ਇਹ ਤਸਵੀਰ ਸਿਰਫ ਮਜ਼ੇਦਾਰ ਹੀ ਨਹੀਂ ਹੈ ਬਲਕਿ ਇਸ ਦਾ ਕੈਪਸ਼ਨ ਵੀ ਕਾਫੀ ਮਜ਼ਾਕੀਆ ਹੈ। ਇਸ ਤਸਵੀਰ ਦੀ ਕੈਪਸ਼ਨ ਸੁਨੀਲ ਸ਼ੈੱਟੀ ਨਾਲ ਜੁੜਿਆ ਹੈ। ਅਜਿਹੀ ਸਥਿਤੀ ਵਿੱਚ ਉਹ ਨੇ ਇਸ ਤਸਵੀਰ 'ਤੇ ਟਿਪਣੀ ਕਰਨ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕੇ।

 

ਕੇ ਐਲ ਰਾਹੁਲ ਨੇ ਜੋ ਤਸਵੀਰ ਆਥੀਆ ਸ਼ੈੱਟੀ ਨਾਲ ਸਾਂਝੀ ਕੀਤੀ ਹੈ, ਉਸ ਵਿੱਚ ਉਸ ਨੇ ਫ਼ੋਨ ਦਾ ਰਿਸੀਵਰ ਆਪਣੇ ਕੰਨ ਉੱਤੇ ਰੱਖਿਆ ਹੈ। ਆਥੀਆ ਸ਼ੈੱਟੀ ਪਿੱਛੇ ਹੱਸ ਰਹੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰਾਹੁਲ ਨੇ ਕੈਪਸ਼ਨ ਦਿੱਤਾ ਹੈ- ਹੈਲੋ ... ਦੇਵੀ ਪ੍ਰਸਾਦ? ਰਾਹੁਲ ਅਤੇ ਆਥੀਆ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਵੀ ਬਹੁਤ ਪਸੰਦ ਕਰ ਰਹੇ ਹਨ ਅਤੇ ਇਸ 'ਤੇ ਮਜ਼ੇਦਾਰ ਟਿਪਣੀਆਂ ਵੀ ਕਰ ਰਹੇ ਹਨ। ਸੁਨੀਲ ਸ਼ੈੱਟੀ ਨੇ ਵੀ ਇਸ ਤਸਵੀਰ 'ਤੇ ਟਿਪਣੀ ਕੀਤੀ ਹੈ।

 

 
 
 
 
 
 
 
 
 
 
 
 
 

Hello, devi prasad....?

A post shared by KL Rahul👑 (@rahulkl) on

 

ਦਰਅਸਲ, ਰਾਹੁਲ ਦਾ ਕੈਪਸ਼ਨ ਸੁਨੀਲ ਸ਼ੈੱਟੀ ਦੀ ਫ਼ਿਲਮ ਹੇਰਾ ਫੇਰੀ ਦਾ ਸੰਵਾਦ ਹੈ। ਫ਼ਿਲਮ ਵਿੱਚ ਸੁਨੀਲ ਸ਼ੈੱਟੀ ਨਾਲ ਅਕਸ਼ੈ ਕੁਮਾਰ ਅਤੇ ਪਰੇਸ਼ ਰਾਵਲ ਵੀ ਹਨ। ਇਹ ਕਾਮੇਡੀ ਫ਼ਿਲਮ ਸੁਪਰਹਿੱਟ ਸੀ। ਹਾਰਦਿਕ ਪਾਂਡਿਆ, ਮਯੰਕ ਅਗਰਵਾਲ ਅਤੇ ਕੁਝ ਹੋਰ ਕ੍ਰਿਕਟਰਾਂ ਨੇ ਵੀ ਰਾਹੁਲ ਦੀ ਇਸ ਪੋਸਟ 'ਤੇ ਟਿਪਣੀ ਕੀਤੀ ਹੈ। ਇਸ ਸਭ ਦੇ ਨਾਲ ਸੁਨੀਲ ਸ਼ੈੱਟੀ ਨੇ ਵੀ ਇਸ ਪੋਸਟ 'ਤੇ ਹਾਸੇ ਭਰੇ ਇਮੋਜਿਸ ਨਾਲ ਟਿਪਣੀ ਕੀਤੀ ਹੈ।

 

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:KL Rahul share pic with Athiya Shetty on instagram dad Suniel Shetty reacts on post