ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਰਲਡ ਕੱਪ ਪਿੱਛੋਂ ਵੈਸਟ ਇੰਡੀਜ਼ ਵਿਰੁੱਧ ਨਹੀਂ ਖੇਡਣਗੇ ਕੋਹਲੀ ਤੇ ਬੁਮਰਾਹ

ਵਰਲਡ ਕੱਪ ਪਿੱਛੋਂ ਵੈਸਟ ਇੰਡੀਜ਼ ਵਿਰੁੱਧ ਨਹੀਂ ਖੇਡਣਗੇ ਕੋਹਲੀ ਤੇ ਬੁਮਰਾਹ

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 3 ਅਗਸਤ ਤੋਂ ਵੈਸਟ ਇੰਡੀਜ਼ ਵਿਰੁੱਧ ਅਮਰੀਕਾ ਤੇ ਕੈਰੀਬੀਆਈ ਮੁਲਕਾਂ ਵਿੱਚ ਹੋਣ ਵਾਲੇ ਸੀਮਤ ਓਵਰਾਂ ਦੀ ਲੜੀ ਲਈ ਆਰਾਮ ਦਿੱਤਾ ਜਾਵੇਗਾ। ਕੋਹਲੀ ਤੇ ਬੁਮਰਾਹ ਭਾਵੇਂ ਦੋ ਟੈਸਟ ਮੈਚਾਂ ਦੀ ਲੜੀ ਲਈ ਵਾਪਸੀ ਕਰਨਗੇ, ਜੋ ਸ਼ੁਰੂਆਤੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ।

 

 

BCCI ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂਅ ਨਾ ਦੱਸਣ ਦੀ ਸ਼ਰਤ‘ਤੇ ਪੀਟੀਆਈ ਨੂੰ ਦੱਸਿਆ ਕਿ ਵਿਰਾਟ ਤੇ ਜਸਪ੍ਰੀਤ ਨੂੰ ਯਕੀਨੀ ਤੌਰ ਉੱਤੇ ਤਿੰਨ ਮੈਚਾਂ ਦੀ ਟੀ–20 ਕੌਮਾਂਤਰੀ ਤੇ ਤਿੰਨ ਮੈਚਾਂ ਦੀ ਵਨ–ਡੇਅ ਸੀਰੀਜ਼ ਲਈ ਆਰਾਮ ਦਿੱਤਾ ਜਾਵੇਗਾ।

 

 

ਵਿਰਾਟ ਕੋਹਲੀ ਆਸਟਰੇਲੀਆ ਲੜੀ ਦੇ ਸ਼ੁਰੂ ਹੋਣ ਤੋਂ ਬਾਅਦ ਹੀ ਖੇਡ ਰਹੇ ਹਨ ਤੇ ਬੁਮਰਾਹ ਦਾ ਕਾਰਜਭਾਰ ਪ੍ਰਬੰਧ ਵੀ ਆਲਾ ਦਰਜੇ ਦਾ ਹੈ। ਉਹ ਟੈਸਟ ਲੜੀ ਤੋਂ ਪਹਿਲਾਂ ਟੀਮ ਨਾਲ ਜੁੜ ਜਾਣਗੇ।

 

 

ਵਿਸ਼ਵ ਕੱਪ ਦੀ ਮੁਸ਼ਕਿਲ ਮੁਹਿੰਮ ਤੋਂ ਬਾਅਦ ਕੁਝ ਹੋਰ ਖਿਡਾਰੀਆਂ ਨੂੰ ਵੀ ਇਸ ਲੜੀ ਦੌਰਾਨ ਆਰਾਮ ਦਿੱਤਾ ਜਾ ਸਕਦਾ ਹੈ। ਭਾਰਤ ਜੇ ਫ਼ਾਈਨਲ ’ਚ ਪੁੱਜਦਾ ਹੈ, ਤਾਂ ਮੁੱਖ ਖਿਡਾਰੀ 14 ਜੁਲਾਈ ਤੱਕ ਖੇਡਣਗੇ ; ਜਿਸ ਲਈ ਮੁੱਖ ਬੱਲੇਬਾਜ਼ਾਂ ਤੇ ਕੁਝ ਤੇਜ਼ ਗੇਂਦਬਾਜ਼ਾਂ ਨੂੰ ਆਰਾਮ ਦੇਣਾ ਲਾਜ਼ਮੀ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kohli and Bumrah will not play against West Indies after World Cup