ਅਗਲੀ ਕਹਾਣੀ

IPL 2019: ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕੇਟਾਂ ਨਾਲ ਹਰਾਇਆ

​​​​​​​ਕੋਲਕਾਤਾ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 176 ਦੌੜਾਂ ਦਾ ਟੀਚਾ

ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ (IPL) 2019 ਦੇ 12ਵੇਂ ਸੰਸਕਰਣ ’ਚ ਇੱਥੋਂ ਦੇ ਈਡਨ ਗਾਰਡਨਜ਼ ਮੈਦਾਨ ’ਚ ਰਾਜਸਥਾਨ ਰਾਇਲਜ਼ ਦੇ ਮੁਕਾਬਲੇ ਮੈਚ ਖੇਡਿਆ। ਰਾਜਸਥਾਨ ਨੇ ਕੋਲਕਾਤਾ ਨੂੰ ਇਹ ਮੈਚ 3 ਵਿਕੇਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਜਿੱਤ ਲਈ 176 ਦੌੜਾਂ ਬਣਾਉਣੀਆਂ ਸਨ ਤੇ ਉਸ ਨੇ 19.2 ਓਵਰਾਂ ਵਿੱਚ 7 ਵਿਕੇਟਾਂ ਗੁਆ ਕੇ 177 ਦੌੜਾਂ ਬਣਾਈਆਂ। ਇੰਝ ਉਸ ਨੇ ਇਹ ਮੈਚ 3 ਵਿਕੇਟਾਂ ਨਾਲ ਜਿੱਤ ਲਿਆ। ਹਾਲੇ ਕੁੱਲ 20 ਓਵਰਾਂ ਵਿੱਚੋਂ 4 ਗੇਂਦਾਂ ਸੁੱਟੀਆਂ ਜਾਣੀਆਂ ਬਾਕੀ ਸਨ।

 

 

ਕਪਤਾਨ ਦਿਨੇਸ਼ ਕਾਰਤਿਕ ਦੇ ਨਾਟ–ਆਊਟ ਅਰਧ–ਸੈਂਕੜੇ ਦੀ ਮਦਦ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰਾਇਲਜ਼ ਵਿਰੁੱਧ ਖ਼ਰਾਬ ਸ਼ੁਰੂਆਤ ’ਚੋਂ ਨਿੱਕਲਦਿਆਂ ਛੇ ਵਿਕੇਟਾਂ ਉੱਤੇ 175 ਦੌੜਾਂ ਬਣਾਈਆਂ ਤੇ ਇੰਝ ਰਾਜਸਥਾਨ ਰਾਇਲਜ਼ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਦਿੱਤਾ।

 

 

ਕਾਰਤਿਕ ਨੇ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਖੇਡਦਿਆਂ 50 ਗੇਂਦਾਂ ਵਿੱਚ 9 ਛੱਕਿਆਂ ਤੇ ਸੱਤ ਚੌਕਿਆਂ ਨਾਲ ਨਾਟ–ਆਊਟ 97 ਦੌੜਾਂ ਦੀ ਪਾਰੀ ਖੇਡੀ। ਕਾਰਤਿਕ ਤੋਂ ਇਲਾਵਾ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਸਿਰਫ਼ ਨਿਤਿਸ਼ ਰਾਣਾ (21) ਹੀ 20 ਦੌੜਾਂ ਦਾ ਅੰਕੜਾ ਪਾਰ ਕਰ ਸਕੇ।

 

 

ਕਾਰਤਿਕ ਦੀ ਪਾਰੀ ਦੀ ਮਦਦ ਨਾਲ ਕੋਲਕਾਤਾ ਦੀ ਟੀਮ ਆਖ਼ਰੀ ਪੰਜ ਓਵਰਾਂ ਵਿੱਚ 75, ਜਦ ਕਿ ਆਖ਼ਰੀ 10 ਓਵਰਾਂ ਵਿੱਚ 126 ਦੌੜਾਂ ਜੋੜਨ ਵਿੱਚ ਸਫ਼ਲ ਰਹੀ। ਰਾਜਸਥਾਨ ਰਾਇਲਜ਼ ਵੱਲੋਂ ਵਰੁਣ ਏਰੋਨ ਸਭ ਤੋਂ ਸਫ਼ਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 20 ਦੌੜਾਂ ਦੇ ਕੇ ਦੋ ਵਿਕੇਟਾਂ ਲਈਆਂ।

 

 

ਰਾਜਸਥਾਨ ਰਾਇਲਜ਼ ਵੱਲੋਂ ਵਰੁਣ ਏਰੋਨ ਸਭ ਤੋਂ ਸਫ਼ਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 20 ਦੌੜਾਂ ਦੇ ਕੇ ਦੋ ਵਿਕੇਟਾਂ ਲਈਆਂ। ਓਸ਼ਾਨੇ ਥਾਮਸ, ਸ਼੍ਰੇਯਸ ਗੋਪਾਲ ਤੇ ਜੈਦੇਵ ਉਨਾਦਕਟ ਨੇ ਇੱਕ–ਇੱਕ ਵਿਕੇਟ ਲਈ।

 

 

ਕੋਲਕਾਤਾ ਨਾਈਟਰਾਈਡਰਜ਼ ਦਾ ਸਕੋਰ 19 ਓਵਰਾਂ ਵਿੱਚ 6 ਵਿਕੇਟਾਂ ਦੇ ਨੁਕਸਾਨ ’ਤੇ 157 ਦੌੜਾਂ ਸੀ। ਦਿਨੇਸ਼ ਕਾਰਤਿਕ ਨੇ ਓਵਰ ਦੀਆਂ ਆਖ਼ਰੀ ਦੋ ਗੇਂਦਾਂ ਉੱਤੇ ਜੋਫ਼ਰਾ ਆਰਚਰ ਦੀਆਂ ਗੇ਼ਦਾਂ ਉੱਤੇ ਲਗਾਤਾਰ ਦੋ ਛੱਕੇ ਲਾਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kolkata gave Rajasthan target of 176 runs to win