ਅਗਲੀ ਕਹਾਣੀ

IPL 2019 : ਕੋਲਕਾਤਾ ਨੇ ਦਿੱਲੀ ਨੂੰ ਦਿੱਤਾ 179 ਦੌੜਾਂ ਦਾ ਟੀਚਾ

IPL 2019 : ਕੋਲਕਾਤਾ ਨੇ ਦਿੱਲੀ ਨੂੰ ਦਿੱਤਾ 179 ਦੌੜਾਂ ਦਾ ਟੀਚਾ

ਆਈਵੀਐਲ 2019 ਦਾ 26ਵਾਂ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਜ਼ ਵਿਚ ਈਡਨ ਗਾਰਡਜ਼ ਸਟੇਡੀਐਮ ਵਿਚ ਖੇਡਿਆ ਜਾ ਰਿਹਾ ਹੈ। ਟਾਸ ਹਾਰਨ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਦੀ ਟੀਮ ਨੇ ਦਿੱਲੀ ਸਾਹਮਣੇ ਜਿੱਤ ਲਈ 179 ਦੌੜਾਂ ਦਾ ਟੀਚਾ ਰੱਖਿਆ ਹੈ।

 

ਕੋਲਕਾਤਾ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਜ਼ਿਆਦਾ 65 ਅਤੇ ਰਸੇਲ ਨੇ 45 ਦੌੜਾਂ ਬਣਾਈਆਂ। ਦਿੱਲੀ ਲਈ ਰਬਾਡਾ, ਮੌਰਿਸ ਅਤੇ ਪੌਲ ਨੇ 2–2 ਵਿਕਟਾਂ ਲਈਆਂ। ਈਸ਼ਾਂਤ ਸ਼ਰਮਾ ਨੂੰ ਇਕ ਵਿਕਟ ਮਿਲੀ। ਆਈਪੀਐਲ ਦੇ 12ਵੇਂ ਸੰਕਸਕਰਨ ਵਿਚ ਦੋਵਾਂ ਟੀਮਾਂ ਇਸ ਤੋਂ ਪਹਿਲਾਂ ਇਕ ਵਾਰ ਆਪਸ ਵਿਚ ਭਿੜ ਚੁੱਕੀਆਂ ਹਨ।  ਜਿਸ ਵਿਚ ਸੁਪਰ ਓਵਰ ਵਿਚ ਦਿੱਲੀ ਕੈਪੀਟਲਜ਼ ਨੇ ਕੋਲਕਾਤਾ ਨਾਈਟ ਰਾਈਰਡਜ਼ ਨੂੰ 3 ਦੌੜਾਂ ਨਾਲ ਹਰਾ ਦਿੱਤਾ ਸੀ। ਇਸ ਮੈਚ ਵਿਚ ਕੋਲਕਾਤਾ ਦੀ ਟੀਮ ਉਸ ਹਾਰ ਦਾ ਬਦਲਾ ਲੈਣਾ ਚਾਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Kolkata set a target of 179 runs to Delhi