ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਪੀਐਲ 2020 : ਸਿਤਾਰਿਆਂ ਨਾਲ ਸਜੀ ਕਿੰਗਸ ਇਲੈਵਨ ਪੰਜਾਬ ਦੀ ਟੀਮ

ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) 2020 ਦੀ ਨਿਲਾਮੀ 'ਚ ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ ਕੁੱਲ 9 ਖਿਡਾਰੀਆਂ ਨੂੰ ਖਰੀਦਿਆ। ਇਨ੍ਹਾਂ 9 ਖਿਡਾਰੀਆਂ 'ਚ ਪੰਜਾਬ ਦੀ ਟੀਮ ਨੇ 4 ਵਿਦੇਸ਼ੀ, ਜਦਕਿ 5 ਭਾਰਤੀ ਖਿਡਾਰੀਆਂ ਨੂੰ ਚੁਣਿਆ। ਪੰਜਾਬ ਨੇ ਆਪਣੀ ਇਸ ਖਰੀਦਦਾਰੀ 'ਚ ਸੱਭ ਤੋਂ ਵੱਧ ਪੈਸਾ ਆਸਟ੍ਰੇਲੀਆਈ ਆਲਰਾਊਂਡਰ ਗਲੇਨ ਮੈਕਸਵੈਲ 'ਤੇ ਖਰਚ ਕੀਤਾ। ਮੈਕਸਵੈਲ 'ਤੇ ਪੰਜਾਬ ਨੇ 10.75 ਕਰੋੜ ਰੁਪਏ ਖਰਚ ਕੀਤੇ, ਜਦਕਿ ਉਨ੍ਹਾਂ ਦਾ ਬੇਸ ਪ੍ਰਾਈਜ਼ 2 ਕਰੋੜ ਰੁਪਏ ਸੀ।
 

ਮੈਕਸਵੈਲ ਤੋਂ ਇਲਾਵਾ ਪੰਜਾਬ ਨੇ ਸੱਭ ਤੋਂ ਵੱਧ ਰਕਮ ਵੈਸਟਇੰਡੀਜ਼ ਦੇ ਸਟਾਰ ਤੇਜ਼ ਗੇਂਦਬਾਜ ਸ਼ੇਲਡਨ ਕਾਟਰੇਲ ਨੂੰ ਖਰੀਦਣ 'ਚ ਖਰਚ ਕੀਤੀ। 50 ਲੱਖ ਦੀ ਬੇਸ ਪ੍ਰਾਈਜ਼ ਵਾਲੇ ਕਾਟਰੇਲ ਲਈ ਪੰਜਾਬ ਨੇ 8.50 ਕਰੋੜ ਰੁਪਏ ਖਰਚ ਕੀਤੇ। ਪੰਜਾਬ ਦੀ ਟੀਮ ਇਸ ਨੀਲਾਮੀ 'ਚ ਕੁਲ 42.79 ਕਰੋੜ ਰੁਪਏ ਦੇ ਨਾਲ ਉੱਤਰੀ ਸੀ, ਜਿਸ 'ਚੋਂ 26.2 ਕਰੋੜ ਰੁਪਏ ਖਰਚ ਕੀਤੇ, ਜਦਕਿ ਉਸ ਦੇ ਪਰਸ 'ਚ ਹੁਣ ਵੀ 16.5 ਕਰੋੜ ਰੁਪਏ ਬਚੇ ਹੋਏ ਹਨ।
 

ਇਸ ਨੀਲਾਮੀ ਨੇ ਨਾਲ ਹੀ ਪੰਜਾਬ ਦੀ ਟੀਮ ਨਵੇਂ ਸੀਜਨ 'ਚ ਨਵੇਂ ਕੋਚ ਅਤੇ ਕਪਤਾਨ ਨਾਲ ਮੈਦਾਨ 'ਤੇ ਉਤਰੇਗੀ। ਟੀਮ ਨੇ ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ, ਜਦਕਿ ਪਿਛਲੇ ਦੋ ਸੀਜਨ ਤੋਂ ਟੀਮ ਦੀ ਕਪਤਾਨੀ ਕਰ ਰਹੇ ਆਫ ਸਪਿੰਨਰ ਰਵਿਚੰਦਰਨ ਅਸ਼ਵਿਨ ਦੀ ਥਾਂ ਕੇ.ਐਲ. ਰਾਹੁਲ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ।
 

ਆਈਪੀਐਲ 'ਚ ਪੰਜਾਬ ਦੀ ਟੀਮ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਹੁਣ ਤਕ ਖੇਡੇ ਗਏ 12 ਸੀਜ਼ਨਾਂ 'ਤੋਂ ਸਿਰਫ਼ ਦੋ ਵਾਰ ਹੀ ਟਾਪ-4 ਟੀਮਾਂ 'ਤੇ ਥਾਂ ਬਣਾ ਸਕੀ ਹੈ। ਸਾਲ 2014 ਤੋਂ ਬਾਅਦ ਪੰਜਾਬ ਦੀ ਟੀਮ ਕਦੇ ਪਲੇ ਆਫ 'ਚ ਥਾਂ ਨਹੀਂ ਬਣਾ ਸਕੀ ਹੈ। 
 

ਆਈਪੀਐਲ 2020 ਲਈ ਕਿੰਗਸ ਇਲੈਵਨ ਪੰਜਾਬ ਦੀ ਪੂਰੀ ਟੀਮ :
ਕੇ.ਐਲ ਰਾਹੁਲ, ਕਰੁਣ ਨਾਇਰ, ਮੁਹੰਮਦ ਸ਼ਮੀ, ਨਿਕੋਲਸ ਪੂਰਨ, ਮੁਜੀਬ ਉਰ ਰਹਿਮਾਨ, ਕ੍ਰਿਸ ਗੇਲ, ਮਨਦੀਪ ਸਿੰਘ, ਮਯੰਕ ਅਗਰਵਾਲ, ਹਾਰਡਸ ਵਿਲੋਜੇਨ, ਦਰਸ਼ਨ ਨਲਕੰਡੇ, ਸਰਫਰਾਜ਼ ਖਾਨ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾੜ, ਮੁਰਗਨ ਅਸ਼ਵਿਨ, ਗਲੇਨ ਮੈਕਸਵੈਲ, ਜੇਮਸ ਨੀਸ਼ਮ, ਸ਼ੇਲਡਨ ਕਾਟਰੇਲ, ਕ੍ਰਿਸ ਜੋਰਡਨ, ਦੀਪਕ ਹੁੱਡਾ, ਇਸ਼ਾਨ ਪੋਰੇਲ, ਤੇਜਿੰਦਰ ਸਿੰਘ, ਸਿਮਰਨ ਸਿੰਘ, ਰਵੀ ਬਿਸ਼ਨੋਈ, ਜਗਦੀਸ਼ ਸੁਚਿਤ ਅਤੇ ਕ੍ਰਿਸ਼ਣੱਪਾ ਗੌਤਮ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:KXIP Players 2020 Complete list of Kings XI Punjab players